ਦੇਸ਼

ਚੋਣਾਂ ‘ਚ ਫਰੰਟ ਫੁੱਟ ‘ਤੇ ਖੇਡ ਕੇ ਛੱਕਾ ਮਾਰੇਗੀ ਕਾਂਗਰਸ : ਰਾਹੁਲ

Congress will defeat six picks in the elections on the front foot: Rahul

ਪਟਨਾ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਖਿਲਾਫ਼ ਬਿਹਾਰ ‘ਚ ਵੀ ਉੱਤਰ ਪ੍ਰਦੇਸ਼ ਦੀ ਤਰ੍ਹਾਂ ਫਰੰਟ ਫੁੱਟ ‘ਤੇ ਖੇਡਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਜੇਕਰ ਕੇਂਦਰ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਪੂਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਨਾਲ ਹੀ ਗਰੀਬਾਂ ਨੂੰ ਘੱਟੋ-ਘੱਟ ਆਮਦਨ ਦੀ ਗਾਰੰਟੀ ਦੇਵੇਗੀ ਗਾਂਧੀ ਨੇ ਤੀਹ ਸਾਲਾਂ ਬਾਅਦ ਇਤਿਹਾਸਕ ਗਾਂਧੀ ਮੈਦਾਨ ‘ਚ ਹੋਈ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ਕਾਂਗਰਸ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ‘ਚ ਫਰੰਟ ਫੁੱਟ ‘ਤੇ ਹੈ ਉਵੇਂ ਹੀ ਬਿਹਾਰ ‘ਚ ਵੀ ਉਹ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪੁੱਤਰ ਤੇ ਆਗੂ ਪ੍ਰਤੀਪੱਖ ਤੇਜਸਵੀ ਪ੍ਰਸਾਦ ਯਾਦਵ ਨੂੰ ਨਾਲ ਲੈ ਕੇ ਫਰੰਟਫੁੱਟ ‘ਤੇ ਹੀ ਖੇਡੇਗੀ ਉਨ੍ਹਾਂ ਦਾਅਵਾ ਕੀਤਾ, ਅਸੀਂ ਸਭ ਇੱਜਤ ਤੇ ਪਿਆਰ ਨਾਲ ਮਿਲ ਕੇ ਲੋਕ ਸਭਾ ਤੇ ਉਸ ਤੋਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ‘ਚ ਗਠਜੋੜ ਦੀ ਸਰਕਾਰ ਬਣਾਉਣ ਜਾ ਰਹੇ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top