ਅਹਿਮਦਾਬਾਦ ਕੋ-ਆਪਰੇਟਿਵ ਬੈਂਕ ਨਾਲ ਜੁੜੀ ਜਾਣਕਾਰੀ ਲੁਕਾਉਣ ਲਈ ਨਾਬਾਰਡ ਨੂੰ ਮਜ਼ਬੂਰ ਕੀਤਾ: ਕਾਂਗਰਸ

0
Congress, Forced, NABARD, hide, Information, Related, Ahmedabad ,Co-operative, Bank, Congress

ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ

ਨਵੀਂ ਦਿੱਲੀ, 23 ਜੂਨ

 
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੂੰ ਇਹ ਜਾਣਕਾਰੀ ਲੁਕਾਉਣ ਲਈ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ ਗਿਆ ਕਿ ਨੋਟਬੰਦੀ ਸਮੇਂ ਉਸ ਨੂੰ ਕੋ-ਆਪਰੇਟਿਵ ਬੈਂਕ ‘ਚ ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ, ਜਿਸ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਡਾਇਰੈਕਟਰ ਹਨ ਪਾਰਟੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤਾਂਕਿ ਸੱਚਾਈ ਸਾਹਮਣੇ ਆ ਸਕੇ
ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ‘ਆਰਟੀਆਈ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਜਦੋਂ ਕਾਂਗਰਸ ਨੇ ਜਵਾਬ ਮੰਗਿਆ ਤਾਂ ਨਾਬਾਰਡ ਨੂੰ ਮਜ਼ਬੂਰ ਕੀਤਾ ਗਿਆ ਕਿ ਉਹ ਆਰਟੀਆਈ ਅਰਜੀ ਤੋਂ ਸਾਹਮਣੇ ਆਏ ਆਪਣੇ ਹੀ ਜਵਾਬ ਨੂੰ ਲੁਕਾਉਣ ਲਈ ਬਿਆਨ ਜਾਰੀ ਕਰੇ ਸਰਕਾਰ ‘ਤੇ ਸੰਵਿਧਾਨਿਕ ਸੰਸਥਾਵਾਂ ਅਤੇ ਮੀਡੀਆ ਦੀ ਅਜ਼ਾਦੀ ‘ਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਸਵਾਲ ਕੀਤਾ, ਆਖਰ ਨਾਬਾਰਡ ‘ਤੇ ਕਿਸ ਨੇ ਦਬਾਅ ਬਣਾਇਆ ਕਿ ਉਹ ਬਿਆਨ ਜਾਰੀ ਕਰੇ?
ਦਰਅਸਲ, ਇੱਕ ਆਰਟੀਆਈ ਦੇ ਹਵਾਲੇ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਗੰਭੀਰ ਦੋਸ਼ ਲਾਏ ਗਏ ਹਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੇ ਸਮੇਂ ਅਹਿਮਦਾਬਾਦ ਜ਼ਿਲ੍ਹੇ ਨੂੰ ਕੋ-ਆਪਰੇਟਿਵ ਬੈਂਕ ‘ਚ ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ‘ਚ ਸਭ ਤੋਂ ਜ਼ਿਆਦਾ 745 ਕਰੋੜ ਜਮ੍ਹਾ ਕਰਵਾਇਆ ਗਿਆ ਇਸ ਬੈਂਕ ਦੇ ਡਾਇਰੈਕਟਰ ਅਮਿਤ ਸ਼ਾਹ ਅਤੇ ਉਨ੍ਹਾਂ ਦੇ ਦੋ ਸਹਿਯੋਗੀ ਸਨ
ਨਾਬਾਰਡ ਨੇ ਦਿੱਤੀ ਜਾਣਕਾਰੀ
ਕਾਂਗਰਸ ਦੇ ਇਸ ਦਾਅਵੇ ਤੋਂ ਬਾਅਦ ਕੋ-ਆਪਰੇਟਿਵ ਬੈਂਕ ਦੇ ਵਿਨਿਆਮਕ ਨਾਬਾਰਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਅਹਿਮਾਦਾਬਾਦ ਡੀਸੀਸੀਬੀ ਦੇ ਕੁੱਲ 17 ਲੱਖ ਖਾਤਿਆਂ ‘ਚੋਂ ਸਿਰਫ 1.60 ਲੱਖ ਖਾਤਿਆਂ ‘ਚ ਪੁਰਾਣੇ ਨੋਟ ਜਮ੍ਹਾ ਕੀਤੇ ਗਏ ਜਾਂ ਬਦਲੇ ਗਏ ਜੋ ਸਾਰੇ ਜਮ੍ਹਾ ਖਾਤਿਆਂ ਦਾ ਸਿਰਫ 9.37 ਫੀਸਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ