ਨਹੀਂ ਪਹੁੰਚੇ ਸਮਾਗਮ ‘ਚ ਕਾਂਗਰਸ ਦੇ ਨਾਰਾਜ਼ ਵਿਧਾਇਕ

0
Congress

Congress | ਜਲਦੀ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ : ਪਰਨੀਤ ਕੌਰ

ਪਟਿਆਲਾ। ਪਟਿਆਲਾ ‘ਚ ਇਕ ਸਮਾਗਮ ‘ਚ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸ਼ਿਰਕਤ ਕਰਨ ਪਹੁੰਚੇ। ਇਸ ਪ੍ਰੋਗਰਾਮ ‘ਚ ਹਲਕਾ ਸ਼ਤੁਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਅਤੇ ਹਲਕਾ ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ ਦੇ ਬੈਠਣ ਲਈ ਕੁਰਸੀਆਂ ‘ਤੇ ਇਨ੍ਹਾਂ ਦੇ ਨਾਂਅ ਸਲਿਪ ਲਗਾ ਕੇ ਰੱਖੀ ਸੀ, ਪਰ ਆਪਣੀ ਸਰਕਾਰ ਤੋਂ ਨਾਰਾਜ਼ਗੀ ਦੇ ਚੱਲਦੇ ਦੋਵੇਂ ਵਿਧਾਇਕ ਇਸ ਪ੍ਰੋਗਰਾਮ ‘ਚ ਨਹੀਂ ਪਹੁੰਚੇ। ਮੀਡੀਆ ਨੂੰ ਦੇਖ ਕੇ ਕੁਰਸੀ ਤੋਂ ਦੋਵਾਂ ਦੇ ਨਾਂਅ ਦੀ ਸਲਿਪ ਉਤਾਰ ਦਿੱਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ਼ਾਇਦ ਦੋਵੇਂ ਕਿਤੇ ਹੋਰ ਜਗ੍ਹਾ ਵਿਅਸਥ ਹੋਣਗੇ ਇਸ ਲਈ ਨਹੀਂ ਆਏ। ਮੰਤਰੀ ਨੇ ਕਿਹਾ ਕਿ ਕਾਂਗਰਸ ਪਰਿਵਾਰ ਵੱਡਾ ਪਰਿਵਾਰ ਹੈ। ਇਸ ‘ਚ ਰੁਸਣਾ ਅਤੇ ਮੰਨਣਾ ਚੱਲਦਾ ਰਹਿੰਦਾ ਹੈ। ਪਰਨੀਤ ਕੌਰ ਨੇ ਕਿਹਾ ਕਿ ਕੋਈ ਵਜ੍ਹਾ ਰਹੀ ਹੋਵੇਗੀ ਦੋਵਾਂ ਦੇ ਨਾ ਆਉਣ ਦੀ। ਇਹ ਪ੍ਰੋਗਰਾਮ ਉਨ੍ਹਾਂ ਦੀ ਸਹੂਲਤ ਲਈ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਿਧਾਇਕਾਂ ਦੇ ਨਾਲ ਹੈ ਅਤੇ ਜਲਦ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।