ਵਿਚਾਰ

ਕਾਂਗਰਸ ਵੱਲੋਂ ਸਿਧਾਂਤਕ ਟੱਕਰ ਦੀ ਤਿਆਰੀ

Congress, Prepares, Ideological, Collision

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਗੁਜਰਾਤ ‘ਚ ਕਰਕੇ ਕਈ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਗੁਜਰਾਤ ‘ਚ ਇਹ ਮੀਟਿੰਗ 58 ਸਾਲਾਂ ਬਾਅਦ ਕੀਤੀ ਗਈ ਹੈ ਮੀਟਿੰਗ ਲਈ ਸੂਬੇ ਦੀ ਚੋਣ ਹੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨਾਲ ਸਿਧਾਂਤਕ ਲੜਾਈ ਲੜਨ ਦਾ ਮਨ ਬਣਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਨਾਲ ਸਬੰਧਿਤ ਹਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਟੇਜ ‘ਤੇ ਨਾ ਬੈਠ ਕੇ ਭਾਜਪਾ ਵੱਲੋਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਪਰਿਵਾਰਵਾਦ ਦੇ ਪ੍ਰਚਾਰ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਕਾਂਗਰਸ ਨੇ ਸਾਬਰਮਤੀ ‘ਚ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇ ਕੇ ਭਾਜਪਾ ਦੀ ਉਸ ਮੁਹਿੰਮ ਨੂੰ ਜਵਾਬ ਦਿੱਤਾ ਹੈ ਜਿਸ ਰਾਹੀਂ ਉਸ ਵੱਲੋਂ ਸਰਦਾਰ ਪਟੇਲ ਤੇ ਕਾਂਗਰਸ ਦੀ ਸੋਚ ਨੂੰ ਵੱਖ-ਵੱਖ ਦਰਸਾਇਆ ਜਾ ਰਿਹਾ ਸੀ ਭਾਜਪਾ ਦੋਸ਼ ਲਾਉਂਦੀ ਆ ਰਹੀ ਹੈ ਕਿ ਕਾਂਗਰਸ ਨੇ ਸਰਦਾਰ ਪਟੇਲ ਨਾਲ ਨਿਆਂ ਨਹੀਂ ਕੀਤਾ ਕਮੇਟੀ ਦੀ ਮੀਟਿੰਗ ‘ਚ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ‘ਰਾਸ਼ਟਰਵਾਦ’ ਦੇ ਮੁਕਾਬਲੇ ਦੇਸ਼ ਭਗਤੀ ਦਾ ਸੰਕਲਪ ਪੇਸ਼ ਕੀਤਾ ਹੈ ਗਾਂਧੀ ਨੇ ਜਾਗਰੂਕਤਾ ਨੂੰ ਸੱਚੀ ਦੇਸ਼ ਭਗਤੀ ਦਾ ਨਾਂਅ ਦਿੱਤਾ ਹੈ ।

ਕਾਂਗਰਸੀ ਆਗੂਆਂ ਦੇ ਭਾਸ਼ਣਾਂ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਪਾਰਟੀ ਉਨ੍ਹਾਂ ਚੁਣੌਤੀਆਂ ਨੂੰ ਹਥਿਆਰ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜੋ ਉਸ ਨੂੰ ਭਾਜਪਾ ਵੱਲੋਂ ਪੇਸ਼ ਆ ਰਹੀਆਂ ਹਨ ਪਰ ਹੁਣ ਵੇਖਣਾ ਇਹ ਹੈ ਕਿ ਕਾਂਗਰਸ ਜਨਤਕ ਮੁੱਦਿਆਂ ‘ਤੇ ਕਿਸ ਤਰ੍ਹਾਂ ਦੀ ਪਹੁੰਚ ਅਪਣਾਉਂਦੀ ਹੈ ਅਜੇ ਤੱਕ ਇੱਕ-ਦੂਜੇ ‘ਤੇ ਸ਼ਬਦੀ ਹਮਲੇ ਕਰਨ ਤੇ ਇੱਕ-ਦੂਜੇ ਨੂੰ ਜਵਾਬ ਦੇਣ ਦੀ ਹੋੜ ਲੱਗੀ ਹੋਈ ਹੈ ਭਾਵੇਂ ਆਪਣੀ ਸਰਕਾਰ ਵਾਲੇ ਰਾਜਾਂ ਅੰਦਰ ਕਾਂਗਰਸ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਅਮਲੀਜ਼ਾਮਾ ਪਹਿਨਾ ਕੇ ਇਸ ਮੁੱਦੇ ‘ਤੇ ਪਹਿਰੇਦਾਰੀ ਦਾ ਦਾਅਵਾ ਕੀਤਾ ਹੈ ਪਰ ਕੌਮੀ ਪੱਧਰ ‘ਤੇ ਮੁੱਦਿਆਂ ਦੀ ਜੰਗ ਵੀ ਜ਼ਰੂਰੀ ਹੈ ਅਜੇ ਤੱਕ ਸਿਆਸੀ ਬਹਿਸ ਰਫਾਲ ਤੱਕ ਸੀਮਤ ਹੈ ਖੰਡਨ ਦੇ ਨਾਲ ਮੰਡਨ ਜ਼ਰੂਰੀ ਹੈ ।

ਜਨਤਾ ਸਮੱਸਿਆਵਾਂ ਨਾਲ ਜੂਝ ਰਹੀ ਹੈ ਪਰ ਉਸ ਦਾ ਛੁਟਕਾਰਾ ਸਮੱਸਿਆਵਾਂ ਦੇ ਹੱਲ ਨਾਲ ਹੀ ਹੋਣਾ ਹੈ ਬਿਹਤਰ ਇਹੀ ਹੋਵੇਗਾ ਕਿ ਸਿਆਸੀ ਆਗੂ ਸਾਰੇ ਜਨਤਕ ਮੁੱਦਿਆਂ ‘ਤੇ ਬਹਿਸ ਕਰਨ ਨਾਅਰਾ ਕਿਸੇ ਮੁਹਿੰਮ ਨੂੰ ਕਾਮਯਾਬ ਬਣਾਉਣ ‘ਚ ਸਹਾਇਕ ਦੀ ਭੂਮਿਕਾ ਅਦਾ ਕਰਦਾ ਹੈ ਪਰ ਮੂਲ ਤੱਤ ਮੁੱਦੇ ਹੀ ਹਨ ਜਿਨ੍ਹਾਂ ਨਾਲ ਨਜਿੱਠਣਾ ਪਵੇਗਾ ਦੂਜੇ ਪਾਸੇ ਭਾਜਪਾ ਸਮੇਂ-ਸਮੇਂ ‘ਤੇ ਆਪਣੇ-ਆਪ ਨੂੰ ਸਿਧਾਂਤਾਂ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਦੀ ਆਈ ਹੈ ਭਾਜਪਾ ਨੂੰ ਵੀ ਰੁਜ਼ਗਾਰ, ਕਾਲਾ ਧਨ ਵਾਪਸੀ ਤੇ ਹੋਰ ਵਾਅਦਿਆਂ ‘ਤੇ ਆਪਣਾ ਸਪੱਸ਼ਟੀਕਰਨ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਦੇਣ ਦੀ ਲੋੜ ਹੈ ਵਿਰੋਧੀਆਂ ਖਿਲਾਫ਼ ਸਿਰਫ ਸ਼ਬਦੀ ਜੰਗ ਦਾ ਪੈਂਤਰਾ ਜਨਤਾ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਭਾਜਪਾ ਕਾਂਗਰਸ ਖਿਲਾਫ਼ ਸਿਰਫ ਪਰਿਵਾਰਵਾਦ ਦਾ ਦੋਸ਼ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top