ਲੋਕ ਸਭਾ ਚੋਣਾਂ ‘ਚ ਪ੍ਰਚਾਰ ‘ਤੇ ਹੋਏ ਖਰਚੇ ਦਾ ਕਾਂਗਰਸ ਨੇ ਪੇਸ਼ ਕੀਤਾ ਬਿਓਰਾ

0
Congress, Details, Campaigning, Lok Sabha, Elections

ਲੋਕ ਸਭਾ ਚੋਣਾਂ ‘ਚ ਪ੍ਰਚਾਰ ‘ਤੇ ਹੋਏ ਖਰਚੇ ਦਾ ਕਾਂਗਰਸ ਨੇ ਪੇਸ਼ ਕੀਤਾ ਬਿਓਰਾ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਇਸ ਸਾਲ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ 820 ਕਰੋੜ ਰੁਪਏ ਖਰਚ ਕੀਤੇ ਹਨ। ਕਾਂਗਰਸ ਦਾ ਇਹ ਚੋਣਾਂ ਵੀ ਖਰਚ ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ‘ਚ ਕਾਫੀ ਜ਼ਿਆਦਾ ਹੈ। 2014 ‘ਚ ਕਾਂਗਰਸ ਨੇ 516 ਕਰੋੜ ਰੁਪਏ ਲੋਕ ਸਭਾ ਚੋਣਾਂ ‘ਚ ਆਪਣੇ ਚੋਣ ਪ੍ਰਚਾਰ ਲਈ ਖਰਚ ਕੀਤੇ ਸੀ। Elections

ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ , ਤੇਲੰਗਾਨਾ, ਓਡੀਸ਼ਾ ਅਤੇ ਸਿੱਕਮ ‘ਚ ਵਿਧਾਨ ਸਭਾ ਚੋਣਾਂ ਵੀ ਹੋਈਆਂ ਸਨ। ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਦਾ ਖਰਚ ਵੀ ਇਸ ‘ਚ ਸ਼ਾਮਲ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਉਸ ਸਮੇਂ ਭਾਜਪਾ ਨੇ ਕਾਂਗਰਸ ਤੋਂ ਕਾਫੀ ਜ਼ਿਆਦਾ 714 ਕਰੋੜ ਰੁਪਏ ਆਪਣੀ ਚੋਣ ਮੁਹਿੰਮ ‘ਤੇ ਖਰਚ ਕੀਤੇ ਸੀ ਹਾਲਾਂਕਿ ਹੁਣ 2019 ਚੋਣਾਂ ‘ਚ ਭਾਜਪਾ ਵੱਲੋਂ ਖਰਚ ਕੀਤੀ ਗਈ ਰਾਸ਼ੀ ਦਾ ਬਿਓਰਾ ਦੇਣਾ ਹੁਣ ਵੀ ਬਾਕੀ ਹੈ।

ਚੋਣਾਂ ਦੌਰਾਨ ਖਰਚ ਹੋਏ ਪੈਸਿਆਂ ਦਾ ਵੇਰਵਾ ਦਿੰਦੇ ਹੋਏ ਕਾਂਗਰਸ ਨੇ 31 ਅਕਤੂਬਰ ਨੂੰ ਚੋਣ ਕਮਿਸ਼ਨ ਨੂੰ ਜੋ ਬਿਓਰਾ ਦਿੱਤਾ ਹੈ, ਉਸ ਦੇ ਮੁਤਾਬਕ ਪਾਰਟੀ ਨੇ ਆਪਣਾ ਕੋਰ ਪ੍ਰਚਾਰ ਲਈ 626.3 ਕਰੋੜ ਰੁਪਏ ਅਤੇ ਲਗਭਗ 192.9 ਕਰੋੜ ਰੁਪਏ ਦੀ ਰਾਸ਼ੀ ਆਪਣੇ ਉਮੀਦਵਾਰਾਂ ‘ਤੇ ਖਰਚ ਕੀਤੇ। ਕਾਂਗਰਸ ਪਾਰਟੀ ਨੇ ਚੋਣਾਂ ਦੀ ਐਲਾਨ ਤੋਂ ਲੈ ਕੇ ਚੋਣਾਂ ਖਤਮ ਹੋਣ ਤੱਕ ਕੁੱਲ 856 ਕਰੋੜ ਰੁਪਏ ਖਰਚ ਕੀਤੇ। ਦੱਸ ਦੇਈਏ ਕਿ ਚੋਣਾਂ ਦੌਰਾਨ ਮਈ ‘ਚ ਕਾਂਗਰਸ ਦੀ ਸੋਸ਼ਲ ਮੀਡੀਆ ਹੈੱਡ ਦਿਵਿਆ ਸਪੰਦਨਾ ਨੇ ਬਿਆਨ ਦਿੱਤਾ ਸੀ, ”ਸਾਡਾ ਕੋਲ ਪੈਸਾ ਹੀ ਨਹੀਂ ਹੈ।”

47 ਕਰੋੜ ਰੁਪਏ ਪੋਸਟਰਾਂ ਅਤੇ ਚੋਣ ਸੰਬੰਧੀ ਹੋਰ ਸਮੱਗਰੀਆਂ ‘ਤੇ ਖਰਚ ਕੀਤੇ ਗਏ

ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਚੋਣਾਂ ਦੇ ਮੱਦੇਨਜ਼ਰ ਆਪਣੇ ਕੋਰ ਪ੍ਰਚਾਰ ‘ਤੇ ਜੋ 636.36 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਸੀ, ਉਸ ‘ਚ 573 ਕਰੋੜ ਰੁਪਏ ਦਾ ਭੁਗਤਾਨ ਪਾਰਟੀ ਨੇ ਚੈੱਕ ਦੁਆਰਾ ਕੀਤਾ, ਜਦਕਿ 14.33 ਕਰੋੜ ਰੁਪਏ ਦਾ ਭੁਗਤਾਨ ਕੈਸ਼ ‘ਚ ਕੀਤਾ ਗਿਆ ਹੈ। ਕੇਂਦਰੀ ਪਾਰਟੀ ਦਫਤਰ ਨੇ ਮੀਡੀਆ ਪਬਲੀਸਿਟੀ ਅਤੇ ਵਿਗਿਆਪਨਾਂ ‘ਤੇ ਕੁੱਲ 356 ਕਰੋੜ ਰੁਪਏ ਖਰਚ ਕੀਤੇ। ਇਸ ਤੋਂ ਇਲਾਵਾ ਲਗਭਗ 47 ਕਰੋੜ ਰੁਪਏ ਪੋਸਟਰਾਂ ਅਤੇ ਚੋਣ ਸੰਬੰਧੀ ਹੋਰ ਸਮੱਗਰੀਆਂ ‘ਤੇ ਖਰਚ ਕੀਤੇ ਗਏ।

86.6 ਕਰੋੜ ਰੁਪਏ ਆਪਣੇ ਸਟਾਰ ਪ੍ਰਚਾਰਕਾਂ ਦੇ ਯਾਤਰਾ ‘ਤੇ ਖਰਚ ਕੀਤੇ ਗਏ ਸਨ। ਕਾਂਗਰਸ ਨੇ 40 ਕਰੋੜ ਰੁਪਏ ਛੱਤੀਸਗੜ੍ਹ, ਓਡੀਸ਼ਾ ‘ਚ ਅਤੇ ਉਤਰ ਪ੍ਰਦੇਸ਼ ‘ਚ 36 ਕਰੋੜ ਰੁਪਏ, ਮਹਾਰਾਸ਼ਟਰ ‘ਚ 18 ਕਰੋੜ , ਪੱਛਮੀ ਬੰਗਾਲ ‘ਚ ਲਗਭਗ 15 ਕਰੋੜ ਅਤੇ 13 ਕਰੋੜ ਕੇਰਲ ‘ਚ ਵੀ ਖਰਚ ਕੀਤਾ, ਜਿੱਥੇ ਉਸ ਸਮੇਂ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਚੋਣ ਲੜੀ ਸੀ। ਕਾਂਗਰਸ ਤੋਂ ਇਲਾਵਾ ਹੋਰ ਰਾਸ਼ਟਰੀ ਪਾਰਟੀਆਂ ਨੇ ਵੀ ਚੋਣ ਕਮਿਸ਼ਨ ‘ਚ ਆਪਣੇ ਆਪਣੇ ਚੋਣ ਖਰਚ ਦੇ ਬਿਓਰੇ ਦਾ ਵੇਰਵਾ ਸੌਂਪਿਆ ਹੈ। ਇਨ੍ਹਾਂ ‘ਚ ਤ੍ਰਿਣਾਮੂਲ ਕਾਂਗਰਸ ਨੇ 83.6 ਕਰੋੜ, ਬਸਪਾ ਨੇ 55.4 ਕਰੋੜ, ਐੱਨ ਸੀ ਪੀ ਨੇ 72.3 ਕਰੋੜ ਅਤੇ ਸੀ ਪੀ ਐੱਮ ਨੇ 73.1 ਕਰੋੜ ਰੁਪਏ ਖਰਚ ਕੀਤੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।