ਪੰਜਾਬ

ਪੰਜਾਬ ‘ਚੋਂ ਮਹੀਨੇ ‘ਚ ਹੀ ਨਸ਼ਾ ਖਤਮ ਕਰ ਦਿਆਂਗੇ : ਰਾਹੁਲ ਗਾਂਧੀ

ਜਲੰਧਰ। ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸੂਬੇ ‘ਚ ਨਸ਼ੇ ਦੀ ਸਮੱਸਿਆ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕ ਰਹੇ ਹਨ। ਉਨ੍ਹਾਂ ਨੇ ਕਾਂਗਰਸ ਵੱਲੋਂ ਜਲੰਧਰ ‘ਚ ਇੱਕ ਰੈਲੀ ਵੀ ਕੱਢੀ। ਇਸ ‘ਚ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਇੱਕ ਮਹੀਨੇ ‘ਚ ਹੀ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਿਛਲੇ ਦਿਨੀਂ ਫ਼ਿਲਮ ਉਡਤਾ ਪੰਜਾਬ ‘ਤੇ ਛਿੜੇ ਵਿਵਾਦ ‘ਤੇ ਉਨ੍ਹਾਂ ਕਿਹਾ ਸੀ ਕਿ ਪੰਜਾਬ ‘ਚ ਨਸ਼ੇ ਦੀ ਸਮੱਸਿਆ ਭਿਆਨਕ ਹੈ।
ਇਸ ਮੌਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਪੰਜਾਬ ‘ਚੋਂ ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਫ਼ੈਸਲਾਕੁਨ ਲੜਾਈ ਲੜੇਗੀ।
ਸ੍ਰੀ ਗਾਂਧੀ ਕਾਂਗਰਸ ਵੱਲੋਂ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਖਿਲਾਫ਼ ਕੱਢੀ ਰੈਲੀ ‘ਚ ਹਿੱਸਾ ਲੈਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਮੈਨੂੰ ਕਿਹਾ ਸੀ ਕਿ ਪੰਜਾਬ ਆਓ। ਨਸ਼ੇ ਨਾਲ ਪੰਜਾਬ ਦਾ ਹਾਲ ਖ਼ਰਾਬ ਹੋ ਰਿਹਾ ਹੈ, ਇਸ ਨੂੰ ਬਚਾਓ।

ਪ੍ਰਸਿੱਧ ਖਬਰਾਂ

To Top