ਵਿਚਾਰ

ਸੱਤਾ ਲਈ ਹਰ ਯਤਨ ਕਰੇਗੀ ਕਾਂਗਰਸ

Congress, Effort, Power

ਪ੍ਰਿਅੰਕਾ ਗਾਂਧੀ ਦਾ ਆਖ਼ਰ ਕਾਂਗਰਸ ਵਿਚ ਵਿਧੀ-ਵਿਧਾਨ ਨਾਲ ਦਾਖ਼ਲਾ ਹੋ ਹੀ ਗਿਆ ਹੈ ਕਾਂਗਰਸ ਵਿਚ ਲੰਮੇ ਸਮੇਂ ਤੋਂ ਪ੍ਰਿਅੰਕਾ ਨੂੰ ਲਿਆਉਣ ਦੀ ਮੰਗ ਉੱਠ ਰਹੀ ਹੈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਬਣਾਇਆ ਗਿਆ ਹੈ ਪ੍ਰਿਅੰਕਾ ਗਾਂਧੀ ਦਾ ਸਰਗਰਮ ਰਾਜਨੀਤੀ ਵਿਚ ਆਉਣਾ ਹੀ ਕਾਂਗਰਸ ਲਈ ਇੱਕ ਵੱਡਾ ਕਦਮ ਹੈ ਰਾਹੁਲ ਗਾਂਧੀ ਦੁਆਰਾ ਕਾਂਗਰਸ ਦੀ ਅਗਵਾਈ ਸੰਭਾਲਣ ਦੇ ਬਾਦ ਤੋਂ ਹੀ ਉਹ ਕਾਂਗਰਸ ਵਿਚ ਜਾਨ ਫੂਕਣ ਵਿਚ ਸਫ਼ਲ ਨਹੀਂ ਹੋ ਰਹੇ ਸਨ ਅਜਿਹੇ ਵਿਚ ਪ੍ਰਿਅੰਕਾ ਗਾਂਧੀ ਦਾ ਜ਼ਿੰਮੇਵਾਰੀ ਸੰਭਾਲਣਾ ਸ਼ਾਇਦ ਕਾਂਗਰਸ ਲਈ ਸੰਜੀਵਨੀ ਬਣ ਸਕੇ! ਜਦੋਂ ਪ੍ਰਿਅੰਕਾ ਗਾਂਧੀ ਕਾਂਗਰਸ ਵਿਚ ਵਿਧੀਪੂਰਨ ਤੌਰ ‘ਤੇ ਸ਼ਾਮਲ ਨਹੀਂ ਸਨ ਉਦੋਂ ਵੀ ਉਨ੍ਹਾਂ ਦੀ ਕਾਂਗਰਸ ਦੀ ਰਾਜਨੀਤੀ ਵਿਚ ਬਰਾਬਰ ਦਖ਼ਲਅੰਦਾਜੀ ਬਣੀ ਰਹਿੰਦੀ ਸੀ ਸੋਨੀਆ ਗਾਂਧੀ ਦੇ ਸੰਸਦੀ ਹਲਕੇ ਰਾਇਬਰੇਲੀ ਵਿਚ ਤਾਂ ਚੋਣ ਪ੍ਰਚਾਰ ਦੀ ਪੂਰੀ ਵਾਗਡੋਰ ਹੀ ਉਨ੍ਹਾਂ ਦੇ ਹੱਥ ਵਿਚ ਰਹਿੰਦੀ ਸੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ  ਬਹੁਮਤ ਮਿਲਣ ਤੋਂ ਬਾਦ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਜਾਰੀ ਅੜਿੱਕੇ ਤੋੜਨ ਵਿਚ ਸਭ ਤੋਂ ਵੱਡੀ ਭੂਮਿਕਾ ਪ੍ਰਿਅੰਕਾ ਗਾਂਧੀ ਨੇ ਹੀ ਨਿਭਾਈ ਸੀ ਉਨ੍ਹਾਂ ਦੀ ਦਖ਼ਲਅੰਦਾਜੀ ਨਾਲ ਹੀ ਪਾਰਟੀ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਂਅ ਤੈਅ ਕਰ ਸਕੀ ਸੀ।

ਸਪਾ-ਬਸਪਾ ਨੇ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਗਠਜੋੜ ਕਰਕੇ ਕਾਂਗਰਸ ਨੂੰ ਠੋਸਾ ਦਿਖਾਇਆ ਉਸ ਨਾਲ ਕਾਂਗਰਸ ਨੂੰ ਲੱਗਣ ਲੱਗਾ ਕਿ ਸਪਾ ਬਸਪਾ ਤੋਂ ਬਿਨਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਦਾਲ ਗਲ਼ਣ ਵਾਲੀ ਨਹੀਂ ਹੈ ਅਜਿਹੇ ਵਿਚ ਕਾਂਗਰਸ ਕੋਲ ਆਪਣੇ ਆਖ਼ਰੀ ਪੱਤੇ ਪ੍ਰਿਅੰਕਾ ਗਾਂਧੀ ਨੂੰ ਚੱਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਦਾ ਚਾਰਜ਼ ਦੇ ਕੇ ਕਾਂਗਰਸ ਨੇ ਸਪਾ ਬਸਪਾ ਨੂੰ ਕਰਾਰਾ ਜ਼ਵਾਬ ਦੇਣ ਦਾ ਯਤਨ ਤਾਂ ਕੀਤਾ ਹੀ ਹੈ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਿਆ ਹੈ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਰੋਕਣਾ ਵੀ ਪ੍ਰਿਅੰਕਾ ਗਾਂਧੀ ਨੂੰ ਰਾਜਨੀਤੀ ਵਿਚ ਲਿਆਉਣ ਦਾ ਇੱਕ ਮੁੱਖ ਕਾਰਨ ਹੈ ਕਾਂਗਰਸ ਨੇਤਾਵਾਂ ਨੂੰ ਲੱਗਦਾ ਹੈ ਕਿ ਪ੍ਰਿਅੰਕਾ ਗਾਂਧੀ ਵਿਚ ਉੁਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਦਿਸਦੀ ਹੈ ਪ੍ਰਿਅੰਕਾ ਗਾਂਧੀ ਦਾ ਰਾਜਨੀਤੀ ਵਿਚ ਆਉਣਾ ਕਾਂਗਰਸ ਦੇ ਵਰਕਰਾਂ ਵਿਚ ਜੋਸ਼ ਭਰਨ ਦਾ ਕੰਮ ਕਰੇਗਾ ਹੀ ਨਾਲ ਹੀ ਭਾਜਪਾ ਵਿਰੋਧੀ ਗਠਜੋੜ ਵਿਚ ਕਾਂਗਰਸ ਦੀ ਮੁੱਖ ਭੂਮਿਕਾ ਵੀ ਬਣ ਸਕੇਗੀ ਹਾਲਾਂਕਿ ਰਾਜਨੀਤਿਕ ਪੰਡਿਤ ਪ੍ਰਿਅੰਕਾ ਗਾਂਧੀ ਦੇ ਰਾਜਨੀਤੀ ਵਿਚ ਆਉਣ ਨੂੰ ਦੇਸ਼ ਦੇ ਲੋਕ ਰਾਹੁਲ ਗਾਂਧੀ ਦੀ ਰਾਜਨੀਤਿਕ ਨਾਕਾਮੀ ਦੇ ਤੌਰ ‘ਤੇ ਲੈਣ ਦੀ ਸੰਭਾਵਨਾ ਜਤਾ ਰਹੇ ਹਨ।

ਕਿਉਂਕਿ ਹਾਲੇ ਤੱਕ ਕਾਂਗਰਸ ਵਿਚ ਰਾਹੁਲ ਗਾਂਧੀ ਹੀ ਸੱਤਾ ਦੇ ਕੇਂਦਰ ਬਣੇ ਹੋਏ ਸਨ ਪਰ ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਸੱਤਾ ਦੇ ਦੋ ਕੇਂਦਰ ਬਣਨਾ ਸੁਭਾਵਿਕ ਹੀ ਹੈ ਸੋਨੀਆ ਗਾਂਧੀ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਪ੍ਰਿਅੰਕਾ ਗਾਂਧੀ ਦੇ ਸਰਗਰਮ ਰਾਜਨੀਤੀ ਵਿਚ ਆਉਣ ਨਾਲ ਰਾਹੁਲ ਗਾਂਧੀ ਦੇ ਸਾਹਮਣੇ ਸੱਤਾ ਦਾ ਦੂਜਾ ਕੇਂਦਰ ਵੀ ਬਣਨਾ ਸੰਭਵ ਹੈ ਕਾਂਗਰਸ ਕੋਲ ਫ਼ਿਲਹਾਲ ਪ੍ਰਿਅੰਕਾ ਗਾਂਧੀ ਤੋਂ ਵੱਡਾ ਕੋਈ ਬ੍ਰਹਮ-ਅਸਤਰ ਵੀ ਨਹੀਂ ਹੈ ਜੇਕਰ ਪ੍ਰਿਅੰਕਾ ਗਾਂਧੀ ਵੀ ਕਾਂਗਰਸ ਦੀ ਕੇਂਦਰ ਵਿਚ ਵਾਪਸੀ ਨਾ ਕਰਵਾ ਸਕੀ ਤਾਂ ਕਾਂਗਰਸ ਕੋਲ ਫਿਰ ਕੋਈ ਹੋਰ ਬਦਲ ਨਹੀਂ ਰਹੇਗਾ ਹੁਣ ਪ੍ਰਿਅੰਕਾ ਗਾਂਧੀ ਦੀ ਸਫ਼ਲਤਾ-ਅਸਫ਼ਲਤਾ ‘ਤੇ ਹੀ ਕਾਂਗਰਸ ਪਾਰਟੀ ਦਾ ਭਵਿੱਖ ਟਿਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top