ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀਐਸਟੀ ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖੜ

Congress, Overcome, GST, Flaws, Winning, 2019 Lok Sabha, Elections, Jakhar

ਜਾਖੜ ਨੇ ਬੀਜੇਪੀ ‘ਤੇ ਵਰ ਦਿਆਂ ਕਿਹਾ ਜੀਐਸਟੀ ਨੇ ਦੇਸ਼ ਅੰਦਰ ਵਪਾਰ ਨੂੰ ਕੀਤਾ ਖਤਮ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼

ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਬੀਜੇਪੀ ਨੂੰ ਤਾੜਨਾ ਕਰਦਿਆ ਕਿਹਾ ਜੀਐਸਟੀ ਨੇ ਦੇਸ਼ ਅੰਦਰ ਵਪਾਰ ਨੂੰ ਖਤਮ ਕਰ ਦਿੱਤਾ ਹੈ ਅਤੇ 2019 ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਦਰਜ਼ ਕਰਕੇ ਕਾਂਗਰਸ ਪਾਰਟੀ ਜੀਐਸਟੀ ਦੀਆਂ ਖਾਮੀਆਂ ਨੂੰ ਖਤਮ ਕਰੇਗੀ ਅਤੇ ਵਪਾਰ ਕਰਨ ਨੂੰ ਸੁਖਾਲਾ ਬਣਾਇਆ ਜਾਵੇਗਾ।  ਜਾਖੜ ਅੱਜ ਇੱਥੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਇਸ ਸਮੇਂ ਉਹਨਾਂ ਨਾਲ ਫੂਡ ਸਪਲਾਈ ਅਤੇ ਖਪਤਕਾਰ ਮਾਮਲਿਆ ਬਾਰੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੁਸ਼ਣ ਆਸ਼ੂ ਵੀ ਹਾਜ਼ਰ ਸਨ।

ਜਾਖੜ ਨੇ ਐਨਡੀਏ ਸਰਕਾਰ ਵੱਲੋਂ ਜੀਐਸਟੀ ਸਬੰਧੀ ਦਿੱਤੀ ਜਾ ਰਹੀ ਸਟੇਟਮੈਂਟ ਨੂੰ ਪੂਰੀ ਤਰਾਂ ਨਕਾਰਦਿਆਂ ਕਿਹਾ ਕਿ ਇਹ ਬੇਹੱਦ ਗੁੰਝਲਦਾਰ ਪ੍ਰਣਾਲੀ ਹੈ। ਉਹਨਾਂ ਐਨ.ਡੀ.ਏ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਇਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਹੋਰ ਵਧੇਰੇ ਵਿਕਾਸ ਲਈ ਪ੍ਰਸਤਾਵਤ ਜੀ.ਐਸ.ਟੀ. ਦਾ ਅਸਲ ਮਕਸਦ ਹੀ ਬਦਲ ਦਿੱਤਾ ਹੈ।

ਜਾਖੜ ਨੇ ਨੇ ਕਿਹਾ ਕਿ ਇੱਕ ਦੇਸ਼ ਅਤੇ ਇੱਕ ਟੈਕਸ ਦੀ ਆਸ ਨਾਲ ਲਿਆਂਦੇ ਜੀਐਸਟੀ ਦੀਆਂ 5 ਵੱਖਰੀਆਂ-ਵੱਖਰੀਆਂ ਸਲੈਬਸ ਹਨ, ਜਿਹਨਾਂ ਕਾਰਨ ਦੇਸ਼ ਦਾ ਉਦਯੋਗ ਅਤੇ ਵਪਾਰ ਖਤਮ ਹੋ ਗਿਆ ਹੈ ਅਤੇ ਆਮ ਲੋਕ ਬਹੱਦ ਪ੍ਰੇਸ਼ਾਨ ਹੋ ਰਹੇ ਹਨ। ਜਾਖੜ ਨੇ ਕਿਹਾ ਕਿ ਆਰ.ਬੀ.ਆਈ. ਦੇ ਸਾਬਕਾ ਗਵਰਨਰ ਸ੍ਰੀ ਰਘੂਰਾਮ ਰਾਜ਼ਨ ਅਤੇ ਮੁੱਖ ਅੰਕੜਾ ਸਲਾਹਕਾਰ  ਸ੍ਰੀ ਅਰਵਿੰਦ ਸੁਬਰਾਮਨੀਅਮ ਨੇ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਜੀਐਸਟੀ ਵਿੱਚ ਵੱਡੀ ਪੱਧਰ ‘ਤੇ ਖਾਮੀਆਂ ਹਨ ਅਤੇ ਇਹ ਬਗੈਰ ਤਿਆਰੀ ਤੋਂ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਦੇਸ਼ ਵਿੱਚ ਵਪਾਰ ਖਤਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੀਐਸਟੀ ਹੋਰ ਤਰਕਸੰਗਤ ਬਣਾਉਣ ਦੀ ਮੰਗ ਕਰਦਾ ਹੈ, ਜਿਸ ਨੂੰ ਕਾਂਗਰਸ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।