Breaking News

ਕੈਪਟਨ ਦੇ ਕਾਫਲੇ ਲਈ ਰਾਹ ਵਾਸਤੇ ਕਾਂਗਰਸੀਆਂ  ਨੇ ਬੱਕਰੀਆਂ  ਵਾਲੇ ‘ਛਾਂਗੇ’

Congressmen have 'goats' with goats for the convoy of Captain

ਇੱਜੜ ਮਾਲਕਾਂ ਵੱਲੋਂ ਕੈਪਟਨ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ

ਰਾਮਪੁਰਾ ਫੂਲ (ਅਮਿਤ ਗਰਗ)। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ ਪੁਰਖਿਆਂ  ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲੇ ਸਮਾਗਮ ‘ਚ ਕੈਪਟਨ ਦੇ ਕਾਫਲੇ ਲਈ ਰਾਹ ਸਾਫ ਕਰਵਾਉਣ ਵਾਸਤੇ ਅੱਜ ਕਾਂਗਰਸੀ ਵਰਕਰਾਂ ਨੇ ਆਜੀ ਪਾਰਕਿੰਗ ਵਾਲੀ ਥਾਂ ਬੱਕਰੀਆਂ ਚਾਰਨ ਵਾਲਿਆਂ ਨੂੰ ਕੁਟਾਪਾ ਚਾੜ੍ਹ ਦਿੱਤਾ ਕਾਂਗਰਸੀ ਵਰਕਰ ਏਨੇ ਜਿਆਦਾ ਭਖ ਗਏ ਕਿ ਉਨ੍ਹਾਂ ਨੇ ਬੱਕਰੀਆਂ  ਨੂੰ ਵੀ ਕੁੱਟ ਧਰਿਆ ਜਿਸ ਦੇ ਸਿੱਟੇ ਵਜੋਂ ਇੱਕ ਬੱਕਰੀ ਦੀ ਮੌਤ ਹੋ ਗਈ 4 ਬੱਕਰੀਆਂ ਦੀਆਂ ਲੱਤਾਂ ਟੁੱਟ ਗਈਆਂ  ਆਪਣੀਆਂ ਪੁੱਤਾਂ ਵਾਂਗੂ ਪਾਲੀਆਂ ਬੱਕਰੀਆਂ ਦੀ ਹਾਲਤ ਤੋਂ ਭੜਕੇ ਇੱਜੜ ਦੇ ਮਾਲਕਾਂ ਨੇ  ਆਪਣੇ ਸਾਥੀਆਂ  ਸਮੇਤ ਮੁਆਵਜੇ ਲਈ ਰੈਲੀ ਸਥਾਨ ਲਾਗੇ ਮੁੱਖ ਸੜਕ ਤੇ ਧਰਨਾ ਲਗਾ ਦਿੱਤਾ ਪੱਤਰਕਾਰਾਂ  ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਸੁਖਚੈਨ ਸਿੰਘ ਵਾਸੀ ਮਹਿਰਾਜ ਨੇ ਦੱਸਿਆਂ  ਕਿ ਉਹ ਆਪਣੀਆਂ  ਬੱਕਰੀਆਂ  ਨੂੰ ਲੈ ਕੇ ਗੱਡੀਆਂ  ਦੀ ਪਾਰਕਿੰਗ ਲਈ ਆਰਜ਼ੀ ਤੌਰ ਤੇ ਠੇਕੇ ਤੇ ਲਈ ਜ਼ਮੀਨ ਵਿੱਚ ਖੜ੍ਹੀ ਕਣਕ ਵਿੱਚ ਚਾਰ ਰਿਹਾ ਸੀ ਉਸਨੇ ਦੱਸਿਆਂ  ਕਿ ਸਮਾਗਮ ਦੇ ਪ੍ਰੰਬਧਕਾਂ  ਨੇ ਸਪੀਕਰ ਰਾਹੀਂ ਹੋਕਾ ਦਿੱਤਾ ਸੀ ਕਿ ਇਹ ਕਣਕ ਕਿਸੇ ਨੇ ਕੱਟ ਕੇ ਲਿਜਾਣੀ ਹੈ ਜਾਂ  ਪਸ਼ੂ ਚਾਰਨੇ ਹਨ ਤਾਂ  ਚਾਰ ਸਕਦਾ ਹੈ ਉਨ੍ਹਾਂ ਦੱਸਿਆ ਕਿ ਹੋਕਾ ਸੁਨਣ ਤੋਂ ਬਾਅਦ ਜਦੋਂ ਉਹ ਉੱਥੇ ਬੱਕਰੀਆਂ  ਚਾਰ ਰਿਹਾ ਸੀ ਤਾਂ  ਪਿੰਡ ਵਾਸੀ ਗੁਰਲਾਲ ਸਿੰਘ, ਗੱਗੂ ਸਿੰਘ,ਸੁੱਖਾ ਸਿੰਘ ਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ  ਨੇ ਬੱਕਰੀਆਂ  ਦੇ ਇੱਜੜ ਤੇ ਹੱਲਾ ਬੋਲ ਦਿੱਤਾ ਜਿਸ ਕਰਕੇ ਇੱਕ ਬੱਕਰੀ ਮਾਰੀ ਗਈ ਅਤੇ ਚਾਰ ਦੀ ਹਾਲਤ ਲੱਤਾਂ ਟੁੱਟਣ ਕਾਰਨ ਗੰਭੀਰ ਬਣੀ ਹੋਈ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਥਾਣਾ ਸਿਟੀ ਰਾਮਪੁਰਾ ਨੂੰ ਸ਼ਕਾਇਤ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਧਰਨਾ ਦੇਣਾ ਪਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top