ਲਖਨਊ ਅਤੇ ਆਗਰਾ ਵਿੱਚ ਅੱਜ ਕਾਂਗਰਸ ਦੀ ‘ਲੜਕੀ ਹਾਂ, ਲੜ ਸਕਦੀ ਹਾਂ’ ਮੈਰਾਥਨ

Priyanka Gandhi Sachkahoon

ਲਖਨਊ ਅਤੇ ਆਗਰਾ ਵਿੱਚ ਅੱਜ ਕਾਂਗਰਸ ਦੀ ‘ਲੜਕੀ ਹਾਂ, ਲੜ ਸਕਦੀ ਹਾਂ’ ਮੈਰਾਥਨ

ਲਖਨਊ। ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਮਹਿਲਾ ਵੋਟਰਾ ਨੂੰ ਲੁਭਾਉਣ ਲਈ ਆਯੋਜਿਤ ‘ਲੜਕੀ ਹਾਂ, ਲੜ ਸਕਦੀ ਹਾਂ’ ਮੈਰਾਥਨ ਦੌੜ ਦੇ ਅਗਲੇ ਪੜਾਅ ਦਾ ਆਯੋਜਨ ਅੱਜ ਲਖਨਊ ਅਤੇ ਆਗਰਾ ਵਿੱਚ ਕੀਤਾ ਜਾਵੇਗਾ। ਸੂਬੇ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਚੋਣ ਰਣਨੀਤੀਕਾਰ ਪ੍ਰਿਯੰਕਾ ਗਾਂਧੀ ਦੀ ਪਹਿਲਕਦਮੀ ’ਤੇ ਐਤਵਾਰ ਨੂੰ ਝਾਂਸੀ ਵਿੱਚ ਮੈਰਾਥਨ ਦੇ ਪਹਿਲੇ ਪੜਾਅ ਦਾ ਆਯੋਜਨ ਕੀਤਾ ਗਿਆ। ਕਾਂਗਰਸ ਦੇ ਸੂਬਾ ਮੀਡੀਆ ਕਨਵੀਨਰ ਅਸ਼ੋਕ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ਅਤੇ ਆਗਰਾ ਦੇ ਟਾਊਨ ਹਾਲ ਵਿੱਚ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ।

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ 26 ਦਸੰਬਰ ਨੂੰ ਲਖਨਊ ਵਿੱਚ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਇਜ਼ਾਜਤ ਨਾ ਦੇਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੰਗਲਵਾਰ ਨੂੰ ਲਖਨਊ ਵਿੱਚ ਮੈਰਾਥਨ ਆਯੋਜਿਤ ਕਰਨ ਦੀ ਇਜ਼ਾਜਤ ਮਿਲਣ ਤੋਂ ਬਾਅਦ ਰਜਿਸਟ੍ਰੇਸ਼ਨ ਲਈ ਨਿਰਧਾਰਤ ਸਮੇਂ ’ਤੇ ਸਵੇਰੇ 8 ਵਜੇ ਤੋਂ ਹੀ ਪ੍ਰਤੀਯੋਗੀਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਪਾਰਟੀ ਤਰਫੋਂ ‘ਲੜਕੀ ਹਾਂ, ਲੜ ਸਕਦੀ ਹਾਂ’ ਮੈਰਾਥਨ ਜੇਤੂਆਂ ਨੂੰ ਇਨਾਮ ਵੱਜੋਂ ਸਕੂਟੀ ਅਤੇ ਸਮਾਰਟ ਫੋਨ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਯੋਗੀ ਸਰਕਾਰ ਦੀਆਂ ਨੀਤੀਆਂ ਖਿਲਾਫ ਔਰਤਾਂ ਨੂੰ ਇੱਕਜੁੱਟ ਕਰਨ ਲਈ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੈਰਾਥਨ ਦੌੜ ਦਾ ਆਯੋਜਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ