ਕੈਨੇਡਾ ‘ਚ ਬਹੁਲਤਾਵਾਦ ਦੀ ਜਿੱਤ।

0
Conquest ,Pluralism, Canada.

ਦਰਅਸਲ ਟਰੂਡੋ ਨੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਜਿਸ ਤਰ੍ਹ੍ਹਾਂ ਭਾਰਤੀ ਖਾਣੇ, ਪਹਿਰਾਵੇ ਤੇ ਸੱਭਿਆਚਾਰ ਨਾਲ ਮੋਹ ਭਰਿਆ ਰਿਸ਼ਤਾ ਵਿਖਾਇਆ ਉਸ ਤੋਂ ਹੀ ਸਾਫ ਝਲਕ ਰਿਹਾ ਸੀ ਕਿ ਦੁਨੀਆ ਦਾ ਇੱਕ ਵੱਡਾ ਮੁਲਕ ਕਿਸ ਤਰ੍ਹਾਂ ਸਦਭਾਵਨਾ ਤੇ ਭਾਈਚਾਰੇ ਨੂੰ ਨਸਲੀ, ਭੂਗੋਲਿਕ ਤੇ ਸਿਆਸੀ ਹੱਦਾਂਬੰਦੀਆਂ ਤੋਂ ਤੋਂ ਉੱਪਰ ਮੰਨਦਾ ਹੈ।

ਕੈਨੇਡਾ ਦੀਆਂ ਪਾਰਲੀਮੈਂਟਰੀ ਚੋਣਾਂ ‘ਚ ਲਿਬਰਲ ਪਾਰਟੀ ਨੇ ਇੱਕ ਵਾਰ ਫਿਰ ਮੋਰਚਾ ਫ਼ਤਿਹ ਕਰ ਲਿਆ ਹੈ ਭਾਵੇਂ ਪਾਰਟੀ ਨੂੰ ਮੁਕੰਮਲ ਬਹੁਮਤ ਹਾਸਲ ਨਹੀਂ ਹੋਇਆ ਪਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਐਲਾਨ ਅਨੁਸਾਰ ਸਰਕਾਰ ਲਿਬਰਲ ਪਾਰਟੀ ਹੀ ਬਣਾਏਗੀ ਦਰਅਸਲ ਲਿਬਰਲ ਪਾਰਟੀ ਦੀ ਜਿੱਤ ਬਹੁਲਤਾਵਾਦੀ ਸੱਭਿਆਚਾਰ ਦੀ ਹੀ ਜਿੱਤ ਹੈ ਲਿਬਰਲ ਨੇ ਇਹ ਚੋਣਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ‘ਚ ਲੜੀਆਂ ਪਾਰਟੀ ਦੀ ਵਿਚਾਰਧਾਰਾ ਤੇ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕੈਨੇਡਾ ‘ਚ ਬਹੁਲਤਾਵਾਦ ਦੀ ਜਿੱਤ।

ਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਵੋਟਾਂ ਪੈਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਨੂੰ ਹੀ ਹਮਾਇਤ ਦੇਵੇਗੀ ਲਿਬਰਲ ਨੇ ਦੇਸ਼ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਧਾਰਮਿਕ ਪੱਖੋਂ ਵੀ ਨਾ ਸਿਰਫ਼ ਉਦਾਰ ਬਣਾਇਆ ਸਗੋਂ ਹਰ ਵਿਚਾਰਧਾਰਾ, ਭਾਸ਼ਾ, ਪਹਿਰਾਵੇ ਤੇ ਸੱਭਿਆਚਾਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਇਹ ਟਰੂਡੋ ਦੀ ਹਿੰਮਤ ਸੀ ਕਿ ਉਨ੍ਹਾਂ ਨੇ ਕਾਮਾਗਾਟਾਮਾਰੂ ਦਾ ਦੁਖਦਾਈ ਕਾਂਡ ਵਾਪਰਨ ਦੇ 100 ਸਾਲ ਬਾਦ ਆਪਣੀ ਸੰਸਦ ‘ਚ ਮਾਫ਼ੀ ਮੰਗਣ ਤੋਂ ਗੁਰੇਜ਼ ਨਹੀਂ ਕੀਤਾ ਸੀ ਭਾਰਤੀ ਮੂਲ ਦੇ ਪ੍ਰਵਾਸੀਆਂ ਤੋਂ ਮਾਫ਼ੀ ਮੰਗਣ ਵਾਸਤੇ ਭਾਵੇਂ ਟਰੂਡੋ ਨੂੰ ਥੋੜ੍ਹਾ-ਬਹੁਤ ਆਪਣੀ ਪਾਰਟੀ ‘ਚ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਇਨਸਾਨੀਅਤ ਤੇ ਹੈਵਾਨੀਅਤ ‘ਚ ਅੰਤਰ ਕਰਨ ਦੀ ਪਹਿਲ ਕੀਤੀ ਸੀਕੈਨੇਡਾ ‘ਚ ਬਹੁਲਤਾਵਾਦ ਦੀ ਜਿੱਤ।

ਦੂਜੇ ਪਾਸੇ ਇੰਗਲੈਂਡ ਦੇ ਸ਼ਾਸਕ ਕਾਮਾਗਾਟਾਮਾਰੂ ਤੋਂ ਵੀ ਕਰੂਰ ਘਟਨਾ ਜਲ੍ਹਿਆਵਾਲਾ ਬਾਗ ਵਿਚ ਹੋਏ ਕਤਲੇਆਮ ਬਾਰੇ ਚੁੱਪ ਹਨ ਇੱਥੋਂ ਤੱਕ ਕਿ ਜਲ੍ਹਿਆਵਾਲਾ ਬਾਗ ਦਾ ਮੁੱਦਾ ਵਾਰ-ਵਾਰ ਉੱਠਣ  ਦੇ ਬਾਵਜੂਦ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਕੈਮਰੋਨ ਨੇ ਇਸ ਨੂੰ ਸਿਰਫ਼ ਦੁਖਦਾਈ ਕਹਿ ਕੇ ਮਾਫ਼ੀ ਮੰਗਣ ਤੋਂ ਪਾਸਾ ਵੱਟ ਲਿਆ ਸੀ ਦਰਅਸਲ ਟਰੂਡੋ ਨੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਜਿਸ ਤਰ੍ਹ੍ਹਾਂ ਭਾਰਤੀ ਖਾਣੇ, ਪਹਿਰਾਵੇ ਤੇ ਸੱਭਿਆਚਾਰ ਨਾਲ ਮੋਹ ਭਰਿਆ ਰਿਸ਼ਤਾ ਵਿਖਾਇਆ ਉਸ ਤੋਂ ਹੀ ਸਾਫ ਝਲਕ ਰਿਹਾ ਸੀ ਕਿ ਦੁਨੀਆ ਦਾ ਇੱਕ ਵੱਡਾ ਮੁਲਕ ਕਿਸ ਤਰ੍ਹਾਂ ਸਦਭਾਵਨਾ ਤੇ ਭਾਈਚਾਰੇ ਨੂੰ ਨਸਲੀ, ਭੂਗੋਲਿਕ ਤੇ ਸਿਆਸੀ ਹੱਦਾਂਬੰਦੀਆਂ ਤੋਂ ਤੋਂ ਉੱਪਰ ਮੰਨਦਾ ਹੈ ਕਈ ਸਿਆਸੀ ਮਾਹਿਰਾਂ ਨੇ ਤਾਂ ਟਰੂਡੋ ਦੇ ਦੌਰੇ ਨੂੰ ‘ਇੱਕ ਲੰਮੀ ਪਿਕਨਿਕ’ ਵੀ ਕਰਾਰ ਦਿੱਤਾ ਸੀਕੈਨੇਡਾ ‘ਚ ਬਹੁਲਤਾਵਾਦ ਦੀ ਜਿੱਤ।

ਲਿਬਰਲ ਪਾਰਟੀ ਦੇ ਸੱਭਿਆਚਾਰ ਪ੍ਰਤੀ ਮਾਨਵੀ ਦ੍ਰਿਸ਼ਣੀਕੋਣ ਦਾ ਹੀ ਨਤੀਜਾ ਹੈ ਕਿ ਅੱਜ ਲਿਬਰਲ ‘ਚ ਗੈਰ-ਕੈਨੇਡੀਅਨ ਮੂਲ ਦੇ ਦਰਜਨ ਤੋਂ ਵੱਧ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ ਅੰਗਰੇਜ਼ੀ ਤੋਂ ਬਿਨਾ ਹੋਰ ਭਾਸ਼ਾਵਾਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ ‘ਚ ਲਿਬਰਲ ਨੇ ਇਤਿਹਾਸ ਕਾਇਮ ਕੀਤਾ ਹੈ ਬਿਨਾਂ ਸ਼ੱਕ ਕੈਨੇਡਾ ਦਾ ਸਿਆਸੀ ਢਾਂਚਾ ਤੇ ਸਿਆਸੀ ਮਾਡਲ ਬਹੁਤ ਮਾਮਲਿਆਂ ‘ਚ ਅਮਰੀਕਾ, ਯੂਰਪ ਤੇ ਏਸ਼ੀਆ ਲਈ ਪ੍ਰੇਰਨਾ ਸਰੋਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।