Breaking News

ਜਸਟਿਸ ਜੋਸੇਫ਼ ਨਾਲ ਹੋਰ ਨਾਂਅ ਭੇਜਣ ‘ਤੇ ਵਿਚਾਰ

Consideration, Sending, Another, Name, Justice, Joseph

ਕਾਲੇਜੀਅਮ ਦੀ ਅਗਲੀ ਮੀਟਿੰਗ 16 ਮਈ ਨੂੰ

ਏਜੰਸੀ, ਨਵੀਂ ਦਿੱਲੀ

ਸੁਪਰੀਮ ਕੋਰਟ ਕਾਲੇਜੀਅਮ ਦੀ ਇੱਕ ਮਹੱਤਵਪੂਰਨ ਮੀਟਿੰਗ ਸ਼ੁੱਕਰਵਾਰ ਨੂੰ ਹੋਈ, ਇਸ ‘ਚ ਉੱਤਰਾਖੰਡ ਹਾਈਕੋਰਟ ਦੇ ਚੀਫ ਜੱਜ ਕੇ. ਐੱਮ. ਜੋਸੇਫ ਨੂੰ ਸੁਪਰੀਮ ਕੋਰਟ ‘ਚ ਪਦਉੱਨਤ ਦੇਣ ਲਈ ਉਨ੍ਹਾਂ ਦੇ ਨਾਂਅ ‘ਤੇ ਮੁੜ ਵਿਚਾਰ ਚਰਚਾ ਹੋਈ। ਹਾਲਾਂਕਿ ਮੀਟਿੰਗ ‘ਚ ਸਿਰਫ਼ ਉਨ੍ਹਾਂ ਦੇ ਨਾਂਅ ‘ਤੇ ਹੀ ਨਹੀਂ, ਕੁਝ ਹੋਰਨਾਂ ਜੱਜਾਂ ਦੇ ਨਾਂਅ ਨੂੰ ਵੀ ਪਦਉੱਨਤ ਦੇਣ ਲਈ ਸੁਪਰੀਮ ਕੋਰਟ ਚ ਭੇਜਣ ‘ਤੇ ਵਿਚਾਰ ਕੀਤਾ ਗਿਆ। ਇਸ ਮਾਮਲੇ ‘ਚ ਕਾਲੇਜੀਅਮ ਦੀ ਅਗਲੀ ਮੀਟਿੰਗ ਹੁਣ 16 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਜਸਟਿਸ ਜੋਸੇਫ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕਾਲੇਜੀਅਮ ਕੋਲ ਮੁੜ ਵਿਚਾਰ ਲਈ ਵਾਪਸ ਭੇਜ ਦਿੱਤੀ ਸੀ ਭਾਵੇਂ ਕਿ ਇਸ ਸਬੰਧੀ ਅਧਿਕਾਰਕ ਤੌਰ ‘ਤੇ ਕੁਝ ਵੀ ਨਹੀਂ ਕਿਹਾ ਗਿਆ ਹੈ, ਪਰ ਸੂਤਰਾਂ ਨੇ ਦੱਸਿਆ ਕਿ ਕਾਲੇਜੀਅਮ ‘ਚ ਸ਼ਾਮਲ ਪੰਜ ਜੱਜਾਂ ਦੇ ਸਹਿਮਤ ਹੋਣ ‘ਤੇ ਮੀਟਿੰਗ ਕਿਸੇ ਵੀ ਸਮੇਂ ਹੋ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top