ਠੇਕਾ ਅਧਾਰਿਤ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਬਰੂਹਾਂ ਲਾਗੇ ਭੜਥੂ

0
Contractor, Employees, UK, Government

ਸਮੂਹ ਮੁਲਾਜ਼ਮ ਪੱਕੇ ਕਰਨ ਦੀ ਮੰਗ, ਸਰਕਾਰ ਨਾਲ ਸਿੱਝਣ ਦੀਆਂ ਦਿੱਤੀਆਂ ਧਮਕੀਆਂ

ਅਸ਼ੋਕ ਵਰਮਾ/ਬਠਿੰਡਾ। ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਦੇ ਸੱਦੇ ‘ਤੇ ਵੱਖ-ਵੱਖ ਵਿਭਾਗਾਂ ‘ਚ ਸੇਵਾਵਾਂ ਨਿਭਾ ਰਹੇ ਠੇਕਾ ਅਧਾਰਿਤ ਮੁਲਾਜ਼ਮਾਂ ਨੇ ਅੱਜ ਸਰਕਾਰੀ ਬੇਵਫਾਈਆਂ ਦੇ ਵਿਰੋਧ ‘ਚ ਵਿੱਤ ਮੰਤਰੀ ਦੇ ਹਲਕੇ ‘ਚ ਜੰਮ ਕੇ ਭੜਥੂ ਪਾਇਆ ਅਤੇ ਸਰਕਾਰ ਨਾਲ ਸਿੱਝਣ ਦੀਆਂ ਧਮਕੀਆਂ ਦਿੱਤੀਆਂ ਬੁਲਾਰਿਆਂ ਨੇ ਇਸ ਮੌਕੇ ਜਿੱਥੇ ਕੈਪਟਨ ਸਰਕਾਰ ਦੇ ਵਤੀਰੇ ਨੂੰ ਲੈ ਕੇ ਤਿੱਖੇ ਸ਼ਬਦੀ ਹਮਲੇ ਕੀਤੇ, ਉੱਥੇ ਹੀ ਪਿਛਲੀ ਬਾਦਲ ਸਰਕਾਰ ਨੂੰ ਨਿਸ਼ਾਨਾ ਬਣਾਇਆ ਬੁਲਾਰਿਆਂ ਨੇ ਕਿਹਾ ਕਿ ਆਪਣੇ ਰਾਜ ਭਾਗ ਦੇ ਅੰਤਮ ਦਿਨਾਂ ‘ਚ ਮੁਲਾਜ਼ਮ ਰੈਗੂਲਰ ਕਰਨ ਦਾ ਕਾਨੂੰਨ ਬਣਾਉਣਾ ਕੋਈ ਮਾਅਰਕੇਬਾਜੀ ਨਹੀਂ ਜਦੋਂਕਿ ਨੇਕਨੀਅਤੀ ਨਾਲ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ ਧਰਨੇ ਦੇ ਅੰਤ ‘ਚ ਮੁਲਾਜਮਾਂ ਨੇ ਸੰਕੇਤਕ ਤੌਰ ‘ਤੇ ਸੜਕ ‘ਤੇ ਜਾਮ ਲਾਇਆ ਅਤੇ ਰੋਸ ਮਾਰਚ ਵੀ ਕੀਤਾ।

ਮੋਰਚੇ ਦੇ ਸੂਬਾ ਕਨਵੀਨਰਾਂ ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਮੋਮੀ, ਸ਼ੇਰ ਸਿੰਘ ਖੰਨਾ, ਭਗਤ ਸਿੰਘ ਭਗਤਾ ਅਤੇ ਵਰਿੰਦਰ ਸਿੰਘ ਬਠਿੰਡਾ ਨੇ ਅੱਜ ਦੇ ਰੋਸ ਪ੍ਰੋਗਰਾਮ ਦੀ ਅਗਵਾਈ ਕੀਤੀ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਪੁੱਜੇ ਮੁਲਾਜਮਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਹਰਜੀਤ ਸਿੰਘ ਜੀਦਾ ਨੇ ਪਿਛਲੇ ਸੰਘਰਸ਼ਾਂ ਦਾ ਲੇਖਾ-ਜੋਖਾ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਨਸੀਹਤ ਦਿੱਤੀ ਕਿ ਉਹ ਆਪਣਿਆਂ ਦੀਆਂ ਤਰੱਕੀਆਂ ਨੂੰ ਪ੍ਰਫੁੱਲਤ ਕਰਨ ਦੀ ਥਾਂ ਠੇਕਾ ਪ੍ਰਣਾਲੀ ‘ਚ ਨੂੜੇ ਕਰੀਬ ਸਾਢੇ ਤਿੰਨ ਲੱਖ ਮੁਲਾਜ਼ਮਾਂ ਨੂੰ ਫਾਡੀ ਬਣਾ ਕੇ ਕੀਤੀ ਜਾ ਰਹੀ ਬੇਇਨਸਾਫੀ ਨੂੰ ਦੂਰ ਕਰਨ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਉਨ੍ਹਾਂ ਆਖਿਆ ਕਿ ਸੱਤਾ ‘ਤੇ ਕਾਬਜ਼ ਹੋ ਕੇ ਕੀਤੀਆਂ ਵਾਅਦਾ ਖਿਲਾਫੀਆਂ ਦਾ ਮੁੱਲ ਇਸ ਹਕੂਮਤ ਨੂੰ ਤਾਰਨਾ ਪਵੇਗਾ ਕਿਉਂਕਿ ਠੇਕਾ ਮੁਲਾਜਮਾਂ ਨੇ ਦੋ-ਦੋ ਹੱਥ ਕਰਨ ਦਾ ਫੈਸਲਾ ਲਿਆ ਹੈ।

ਠੇਕਾ ਮੁਲਾਜਮ ਆਗੂ ਗੁਰਵਿੰਦਰ ਸਿੰਘ ਪਨੂੰ ਨੇ ਮਿਹਣਾ ਮਾਰਿਆ ਕਿ ਪਿਛਲੀ ਅਕਾਲੀ ਸਰਕਾਰ ਨੇ ‘ਦ ਪੰਜਾਬ ਐਡਹਾਕ, ਕੰਟਰੈਕਟ, ਡੇਲੀਵੇਜ਼, ਟੈਂਪਰੇਰੀ, ਆਊਟਸੋਰਸਿੰਗ ਐਂਡ ਇੰਪਲਾਈਜ਼ ਵੈਲਫੇਅਰ ਐਕਟ’ ਲਿਆਂਦਾ ਸੀ ਇਸ ਐਕਟ ਦੇ ਅਧਾਰ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਠੇਕਾ ਮੁਲਾਜਮਾਂ ਦੀ ਸਾਰ ਲੈਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਗੱਦੀ ‘ਤੇ ਬੈਠਣ ਮਗਰੋਂ ਰੱਦੀ ਦੀ ਟੋਕਰੀ ‘ਚ ਸੁੱਟ ਕੇ ਕੈਪਟਨ ਨੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ ਮੋਰਚੇ ਦੇ ਆਗੂ ਕੁਲਦੀਪ ਸਿੰਘ ਬੁੱਢੇਵਾਲ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਸਰਕਾਰ ਦੀ ਬਦਨੀਅਤੀ ਦਾ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਤਕਰੀਬਨ ਸਾਰੇ ਹੀ ਮਹਿਕਮਿਆਂ ‘ਚ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਦੀ ਥਾਂ ਸੁਸਾਇਟੀਆਂ, ਸਕੀਮਾਂ, ਪ੍ਰੋਜੈਕਟਾਂ ਅਤੇ ਆਊਟਸੋਰਸਿੰਗ ਰਾਹੀਂ ਡੰਗ ਟਪਾਇਆ ਜਾ ਰਿਹਾ ਹੈ।

ਘਰ-ਘਰ ਨੌਕਰੀ ਦੀ ਜ਼ਮੀਨੀ ਹਕੀਕਤ ਹੋਰ

ਸੂਬਾ ਕਨਵੀਨਰ ਵਰਿੰਦਰ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਪੰਜਾਬ ਦੀ ਮੌਜੂਦਾ ਕੈਪਟਨ ਹਕੂਮਤ ਸਰਕਾਰੀ ਮਹਿਕਮਿਆਂ ‘ਤੇ ਰੁਜ਼ਗਾਰਾਂ ਦਾ ਭੋਗ ਪਾਉਣ ਦੀਆਂ ਨੀਤੀਆਂ ‘ਤੇ ਤੁਰਨ ਲੱਗੀ ਹੈ ਉਨ੍ਹਾਂ ਆਖਿਆ ਕਿ ਜਿਮਨੀ ਚੋਣਾਂ ‘ਚ ਕੈਪਟਨ ਸਮੇਤ ਸਾਰੇ ਹੀ ਕਾਂਗਰਸੀ ਨੇਤਾ ਲੱਖਾਂ ਲੋਕਾਂ ਨੂੰ ਰੁਜਗਾਰ ਦੇਣ ਦੇ ਦਮਗਜੇ ਮਾਰ ਰਹੇ ਹਨ ਜਦੋਂ ਕਿ ਜਮੀਨੀ ਹਕੀਕਤ ਕੁਝ ਹੋਰ ਹੈ ਉਨ੍ਹਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿਤਰੀ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਕੀਤੀ।

ਪੁਲਿਸ ਵੱਲੋਂ ਜਲ ਤੋਪ ਤਾਇਨਾਤ

ਜਿਲ੍ਹਾ ਪੁਲਿਸ ਵੱਲੋਂ ਧਰਨੇ ‘ਚ ਮੁਲਾਜਮਾਂ ਦੇ ਰੋਸ ਨੂੰ ਦੇਖਦਿਆਂ ਚਾਰੇ ਪਾਸੇ ਬੈਰੀਕੇਡ ਲਾ ਕੇ ਪੁਲਿਸ ਦੀ ਨਫਰੀ, ਮਹਿਲਾ ਪੁਲਿਸ, ਜਲ ਤੋਪ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕੀਤੇ ਹੋਏ ਸਨ ਧਰਨੇ ਵਾਲੀ ਥਾਂ ‘ਤੇ ਪੁਲਿਸ ਦਾ ਭਾਰੀ ਜਮਾਵੜਾ ਰਿਹਾ ਜਿਸ ਦੀ ਦੇਖ-ਰੇਖ ਲਈ ਪੁਲਿਸ ਦਾ ਇੱਕ ਐਸਪੀ ਅੰਤ ਤੱਕ ਮੌਜੂਦ ਦੇਖਿਆ ਗਿਆ ਉਂਜ ਪੁਲਿਸ ਨੇ ਮੁਲਾਜਮਾਂ ਦੇ ਰੋਸ ਪ੍ਰੋਗਰਾਮ ‘ਚ ਕੋਈ ਦਖਲਅੰਦਾਜੀ ਨਹੀਂ ਕੀਤੀ

ਕਿਸਾਨਾਂ ਵੱਲੋਂ ਲੰਗਰ ਸੇਵਾ

ਠੇਕਾ ਮੁਲਾਜ਼ਮਾਂ ਵੱਲੋਂ ਦਿੱਤੇ ਅੱਜ ਦੇ ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨੇ ‘ਚ ਸ਼ਮੂਲੀਅਤ ਕਰਕੇ ਚਾਹ ਦੇ ਲੰਗਰ ਦੀ ਸੇਵਾ ਕੀਤੀ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਦੇ ਕਾਰਕੁੰਨ ਵੀ ਹਾਜਰ ਹੋਏ ਅਤੇ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।