ਕੋਰੋਨਾ : ਸਰਗਰਮ ਮਾਮਲੇ 82 ਦਿਨਾਂ ਦੇ ਹੇਠਲੇ ਪੱਧਰ ’ਤੇ, ਰਿਕਵਰੀ ਦਰ 96.56 ਫੀਸਦੀ

0
101
Coronavirus Third wave Sachkahoon

ਕੋਰੋਨਾ : ਸਰਗਰਮ ਮਾਮਲੇ 82 ਦਿਨਾਂ ਦੇ ਹੇਠਲੇ ਪੱਧਰ ’ਤੇ, ਰਿਕਵਰੀ ਦਰ 96.56 ਫੀਸਦੀ

ਨਵੀਂ ਦਿੱਲੀ। ਦੇਸ਼ ’ਚ ਪਿਤਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਬਾਵਜ਼ੂਦ ਇਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸਰਗਰਮ ਮਾਮਲੇ 82 ਦਿਨਾਂ ਦੇ ਹੇਠਲੇ ਪੱਧਰ 6 ਲੱਖ 43 ਹਜ਼ਾਰ 194 ’ਤੇ ਆ ਗਏ ਇਸ ਦੌਰਾਨ ਮੰਗਲਵਾਰ ਨੂੰ 54 ਲੱਖ 24 ਹਜ਼ਾਰ 374 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ।

ਦੇਸ਼ ’ਚ ਹੁਣ ਤੱਕ 29 ਕਰੋੜ 46 ਲੱਖ 39 ਹਜ਼ਾਰ 511 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 50,848 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 28 ਹਜ਼ਾਰ 709 ਹੋ ਗਿਆ ਹੈ ਇਸ ਦੌਰਾਨ 68 ਹਜ਼ਾਰ 817 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਦੋ ਕਰੋੜ 89 ਲੱਖ 94 ਹਜ਼ਾਰ 855 ਹੋ ਗਈ ਹੈ।

ਸਰਗਰਮ ਮਾਮਲੇ 19 ਹਜ਼ਾਰ 327 ਘੱਟ ਹੋ ਕੇ ਛੇ ਲੱਖ 43 ਹਜ਼ਾਰ 194 ਰਹਿ ਗਏ ਹਨ ਇਸ ਦੌਰਾਨ 1,358 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਤਿੰਨ ਲੱਖ 90 ਹਜ਼ਾਰ 660 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 2.14 ਫੀਸਦੀ, ਰਿਕਵਰੀ ਦਰ ਵਧ ਕੇ 96.56 ਫੀਸਦੀ ਤੇ ਮ੍ਰਿਤਕ ਦਰ 1.30 ਫੀਸਦੀ ਬਣੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।