ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਮਰੀਜ਼ਾਂ ਦੀ ਗਿਣਤੀ 2678 ਪਹੁੰਚੀ, ਤਿੰਨ ਦੀ ਮੌਤ

0

ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਮਰੀਜ਼ਾਂ ਦੀ ਗਿਣਤੀ 2678 ਪਹੁੰਚੀ, ਤਿੰਨ ਦੀ ਮੌਤ

ਜੈਪੁਰ। ਰਾਜਸਥਾਨ ‘ਚ 12 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇਹ ਗਿਣਤੀ ਵਧ ਕੇ ਸ਼ਨਿੱਚਰਵਾਰ ਨੂੰ 2678 ਪਹੁੰਚ ਗਈ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ ‘ਚ ਪੰਜ, ਜੋਧਪੁਰ ‘ਚ ਦੋ, ਧੌਲਪੁਰ ‘ਚ ਦੋ ਅਤੇ ਅਜਮੇਰ, ਚਿਤੌੜਗੜ੍ਹ ਅਤੇ ਕੋਟਾ ‘ਚ ਇੱਕ-ਇੱਕ ਨਵਾਂ ਕੋਰੋਨਾ ਪ੍ਰਭਾਵਿਤ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਇਸ ‘ਚ ਜੈਪੁਰ ‘ਚ ਦੋ ਅਤੇ ਜੋਧਪੁਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਵਿਭਾਗ ਅਨੁਸਾਰ ਰਾਜ ‘ਚ ਇਨ੍ਹਾਂ ਜਾਨਲੇਵਾ ਵਾਇਰਸ ‘ਚ ਹੁਣ ਤੱਕ 65 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।