ਕਰੋਨਾ ਨਾਲ ਮੁਕਾਬਲਾ ਯੁੱਧ ਦੇ ਬਰਾਬਰ : ਮੋਦੀ

0
45
Narender modi

ਇਸ ਚੁਣੌਤੀ ਨੂੰ ਜਿੱਤਾਂਗੇ ਜ਼ਰੂਰ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਰੋਨਾ ਵਾਇਰਸ (ਕੋਵਿਡ-19) ਦੇ ਖਿਲਾਫ਼ ਯੁੱਧ ਨੂੰ ਅਭੁਤਪੂਰਵ ਚੁਣੌਤੀ ਵਾਲਾ ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਮਹਾਂਮਾਰੀ ਨਾਲ ਮੁਕਾਬਲੇ ਲਈ ਫੈਸਲੇ ਲਏ ਜਾ ਰਹੇ ਹਨ ਜੋ ਦੁਨੀਆ ਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ ਤੇ ਇਨ੍ਹਾਂ ਦੇ ਜ਼ੋਰ ‘ਤੇ ਭਾਰਤ ਇਸ ਮਹਾਂਮਾਰੀ ‘ਤੇ ਜਿੱਤ ਹਾਸਲ ਕਰੇਗਾ। ਮੋਦੀ ਨੇ ਅਕਾਸ਼ਵਾਣੀ ‘ਤੇ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਡਾਕਟਰਾਂ, ਨਰਸਾਂ ਤੇ ਕਰੋਨਾ ਸੰਕ੍ਰਮਣ ਤੋਂ ਨਿਜ਼ਾਤ ਪਾ ਚੁੱਕੇ ਲੋਕਾਂ ਨੂੰ ਸੰਬੋਧਨ ਕਰਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿਤਾ ਕਿ ਇਹ ਇੱਕ ਯੁੱਧ ਵਰਗੀ ਸਥਿਤੀ ਹੈ ਅਤੇ ਇਸ ਨੂੰ ਰੋਕਣ ਲਈ ਜੋ ਯਤਨ ਹੋ ਰਹੇ ਹਨ ਉਹੀ ਭਾਰਤ ਨੂੰ ਇਸ ਮਹਾਂਮਾਰੀ ‘ਤੇ ਜਿੱਤ ਦਿਵਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਖਿਲਫਾ ਇਹ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਨ ਵੀ ਇਸ ਲਈ ਇਸ ਕਦੌਰਾਨ ਲਏ ਜਾ ਰਹੇ ਫੈਸਲੇ ਵੀ ਅਜਿਹੇ ਹਨ ਜੋ ਦੁਨੀਆਂ ਕਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ। ਕਰੋਨਾ ਨੂੰ ਰੋਕਣ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਚੁੱਕੇ ਹਨ ਜੋ ਯਤਨ ਹੁਣ ਅਸੀਂ ਕਰ ਰਹੇ ਹਾਂ ਉਹ ਹੀ ਭਾਰਤ ਨੂੰ ਕਰੋਨਾ ਮਹਾਂਮਾਰੀ ‘ਤੇ ਜਿੱਤ ਦਿਵਾਏਗਾ। ਇੱਕ-ਇੱਕ ਭਾਰਤੀ ਦਾ ਸੰਯਮ ਤੇ ਸੰਕਲਪ ਵੀ ਸਾਨੂੰ ਮੁਸਕਿਲ ਸਥਿਤੀ ‘ਚੋਂ ਬਾਹਰ ਕੱਢੇਗਾ। ਪ੍ਰਧਾਨ ਮੰਤਰੀ ਨੇ ਗਰੀਬਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸੇ ਦਾ ਵੀ ਮਨ ਨਹੀਂ ਕਰਦਾ ਅਜਿਹੇ ਕਦਮਾਂ ਲਈ ਪਰ ਦੁਨੀਆ ਦੀ ਹਾਲਤ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹੀ ਇੱਕ ਰਸਤਾ ਬਚਿਆ ਹੈ।

ਭਾਰਤੀ ਸੰਸਕ੍ਰਿਤੀ ਸਭ ਤੋਂ ਉੱਤਮ : ਮੋਦੀ

  • ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੈ।
  • ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਗਰੀਬਾਂ ਦੇ ਪ੍ਰਤੀ ਸਾਦੀਆਂ ਸੰਵੇਦਨਾਵਾਂ ਹੋ ਜ਼ਿਆਦਾ ਗੂੜ੍ਹੀਆਂ ਹੋਣੀਆਂ ਚਾਹੀਦੀਆਂ ਹਨ।
  • ਸਾਡੀ ਮਾਨਵਤਾ ਦਾ ਵਾਸ ਇਸ ਗੱਲ ‘ਚ ਹੈ ਕਿ ਕਿਤੇ ਵੀ ਕੋਈ ਗਰੀਬ,
  • ਦੁਖੀ-ਭੁੱਖਾ ਦਿਸਦਾ ਹੈ ਤਾ ਇਸ ਸੰਕਟ ਦੀ ਘੜੀ ‘ਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ,
  • ਉਸ ਦੀ ਜ਼ਰੂਰਤ ਦੀ ਚਿਤਾ ਕਰਾਂਗੇ ਅਤੇ ਇਹ ਹਿੰਦੋਸਤਾਨ ਕਰ ਸਕਦਾ ਹੈ।
  • ਇਹ ਹੀ ਸਾਡਾ ਸੱਭਿਆਚਾਰ ਹੈ, ਇਹ ਹੀ ਸਾਡੀ ਸੰਸਕ੍ਰਿਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।