ਕੋਰੋਨਾ ਸੰਕਟ: ਮੰਤਰੀ ਪਰਿਸ਼ਦ ਦੀ ਬੈਠਕ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਲੈ ਸਕਦੇ ਹਨ ਵੱਡੇ ਅਹਿਮ ਫੈਸਲੇ

0
42

ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਨਾਲ ਸੰਕਰਮਿਤ ਰਿਕਾਰਡ 3, 86, 452 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤਾਂ ਕੁੱਲ ਗਿਣਤੀ ਵਧ ਕੇ 1.87 ਕਰੋੜ ਤੋਂ ਪਾਰ ਹੋ ਗਈ ਹੈ ਤੇ 3498 ਲੋਕਾਂ ਦੀਆਂ ਜਾਨਾਂ ਜਾਣ ਲੱਗੀਆਂ ਤੇ ਹੁਣ ਤੱਕ 2, 08, 330 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਪੀਐੱਮ ਮੋਦੀ ਨੇ ਅਗਵਾਈ ’ਚ ਕੋਰੋਨਾ ਸੰਕਟ ਨੂੰ ਲੈ ਕੇ ਮੰਤਰੀ ਪਰਿਸ਼ਦ ਨਾਲ ਬੈਠਕ ਸ਼ੁਰੂ ਹੋ ਗਈ ਹੈ। ਬੈਠਕ ’ਚ ਮੰਤਰੀਆ ਨੂੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਫਵਾਹਾਂ ’ਤੇ ਲਗਾਮ ਲਗਾਉਣ ’ਚ ਸਹਿਯੋਗ ਕਰਨ ਤੇ ਇਸ ਲਈ ਆਪਣੇ ਮੰਤਰਾਲੇ ਦਾ ਵੀ ਸਹਾਰਾ ਲਓ। ਕਈ ਮੰਤਰੀਆਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।