ਪੰਜਾਬ ‘ਚ 5 ਹਜ਼ਾਰ ਪਾਰ ਹੋਈ ਕੋਰੋਨਾ ਨਾਲ ਮੌਤਾਂ ਦੀ ਗਿਣਤੀ, ਉੱਤਰੀ ਭਾਰਤ ‘ਚ ਸਭ ਤੋਂ ਜਿਆਦਾ ਮੌਤ ਦਰ

0
Corona India

ਵੀਰਵਾਰ ਨੂੰ ਹੋਈਆਂ 28 ਮੌਤਾਂ, ਕੁਲ ਅੰਕੜਾ ਪੁੱਜਾ 5007

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਦੌਰਾਨ 5 ਹਜ਼ਾਰ ਤੋਂ ਜਿਆਦਾ ਮੌਤਾਂ ਹੋ ਗਈਆ ਹਨ। ਉਤਰੀ ਭਾਰਤ ਵਿੱਚ ਪੰਜਾਬ ਹੀ ਇਹੋ ਜਿਹਾ ਸੂਬਾ ਹੈ, ਜਿਥੇ ਕਿ ਸਾਰੀਆ ਨਾਲ ਜਿਆਦਾ ਮੌਤ ਦਰ ਹੈ। ਵੀਰਵਾਰ ਨੂੰ 28 ਮੌਤਾਂ ਹੋਰ ਹੋਣ ਨਾਲ ਕੁਲ ਮੌਤਾਂ ਦਾ ਅੰਕੜਾ 5007 ਤੱਕ ਪੁੱਜ ਗਿਆ ਹੈ। ਇਸ ਨਾਲ ਹੀ ਵੀਰਵਾਰ ਨੂੰ 635 ਹੋਰ ਨਵਂੇ ਮਾਮਲੇ ਆਏ ਹਨ ਤਾਂ 503 ਠੀਕ ਵੀ ਹੋ ਗਏ ਹਨ।ਇਸ ਨਾਲ ਹੀ ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 158556 ਹੋ ਗਈ ਹੈ, ਜਿਸ ਵਿੱਚੋਂ 146126 ਠੀਕ ਹੋ ਗਏ ਹਨ ਅਤੇ 5007 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 7423 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

Corona

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.