ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਦੋ ਲੱਖ ਤੋਂ ਪਾਰ

0
Corona India

ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਦੋ ਲੱਖ ਤੋਂ ਪਾਰ

ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕੋਰੋਨਾ ਵਾਇਰਸ Corona ਦੇ ਮਰੀਜ਼ਾਂ ਦੇ ਨਵੇਂ ਮਾਮਲਿਆਂ ‘ਚ ਰੋਜ਼ਾਨਾ ਦੇ ਹੇ ਰਹੇ ਵਾਧੇ ਨਾਲ ਗਿਣਤੀ ਸਵਾ ਦੋ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 273 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 6348 ‘ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ 9851 ਨਵੇਂ ਮਾਮਲਿਆਂ ਨਾਲ ਬਿਮਾਰਾਂ ਦੀ ਗਿਣਤੀ ਵਧ ਕੇ 226770 ਹੋ ਗਈ। ਇਸ ਦੌਰਾਨ 273 ਵਿਅਕਤੀਆਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 6348 ਹੋ ਗਈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ 110960 ਸਰਗਰਮ ਮਾਮਲੇ ਹਨ, ਜਦੋਂਕਿ  109462 ਵਿਅਕਤੀ ਇਸ ਮਹਾਂਮਾਰੀ ਤੋਂ ਨਿਜ਼ਾਤ ਪਾਉਣ ‘ਚ ਕਾਮਯਾਬ ਹੋਏ ਹਨ। ਮਹਾਂਰਾਸ਼ਟਰ ਇਸ ਮਹਾਂਮਾਰੀ ਨਾਲ ਦੇਸ਼ ‘ਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

Corona

ਸੂਬੇ ‘ਚ ਪਿਛਲੇ 24 ਘੰਟਿਆਂ ‘ਚ 2933 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 123 ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਸੂਬੇ ‘ਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਧ ਕੇ 77793 ਅਤੇ ਇਸ ਜਾਨਲੇਵਾ ਵਿਸ਼ਾਣੂੰ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 33681 ਹੋ ਗਈ ਹੈ।

  • ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਮਾਮਲੇ ‘ਚਖ ਤਾਮਿਲਨਾਡੂ ਦੋਜੇ ਨੰਬਰ ‘ਤੇ ਹੈ,
  • ਜਿੱਥੇ ਬਿਮਾਰਾਂ ਦੀ ਗਿਣਤੀ 27256 ‘ਤੇ ਪਹੁੰਚ ਗਈ ਹੈ
  • ਅਤੇ 220 ਵਿਅਕਤੀਆਂ ਦੀ ਮੌਤ ਹੋ ਗਈ ਹੈ
  • ਜਦੋਂਕਿ 14902 ਵਿਅਕਤੀਆਂ ਨੂੰ ਇਲਾਜ਼ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ‘ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।