ਇਟਲੀ ‘ਚ ਕੋਰੋਨਾ ਨਾਲ 474 ਹੋਰ ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 28710 ਹੋਈ

0
Corona

ਇਟਲੀ ‘ਚ ਕੋਰੋਨਾ ਨਾਲ 474 ਹੋਰ ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 28710 ਹੋਈ

ਰੋਮ। ਇਟਲੀ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ 474 ਹੋਰ ਲੋਕਾਂ ਦੀ ਮੌਤ ਹੋ ਜਾਣ ‘ਤੇ ਮ੍ਰਿਤਕਾਂ ਦੀ ਗਿਣਤੀ 28710 ਹੋ ਗਈ ਹੈ। ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 474 ਲੋਕਾਂ ਦੀ ਮੌਤ ਹੋਈ। ਉਥੇ ਇਸ ਦੌਰਾਨ ਘੱਟ ਤੋਂ ਘੱਟ 1665 ਲੋਕ ਇਸ ਜਾਨਲੇਵਾ ਬਿਮਾਰੀ ਤੋਂ ਠੀਕ ਹੋਏ। ਇਸ ਦੇ ਨਾਲ ਹੀ ਇਟਲੀ ‘ਚ ਇਸ ਮਹਾਂਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ 79914 ਹੋ ਗਈ। ਇਟਲੀ ‘ਚ ਕੋਵਿਡ-19 ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 2.10 ਲੱਖ ਹੋ ਗਈ ਹੈ। ਇਸ ‘ਚ ਪ੍ਰਭਾਵਿਤ ਹੋਣ ਵਾਲੇ ਠੀਕ ਹੋਣ ਵਾਲੇ ਅਤੇ ਮ੍ਰਿਤਕਾਂ ਦੀ ਗਿਣਤੀ ਵੀ ਸ਼ਾਮਿਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।