ਦੇਸ਼ ‘ਚ ਕੋਰੋਨਾ ਨਾਲ ਰਿਕਾਰਡ 1172 ਮਰੀਜ਼ਾਂ ਦੀ ਮੌਤ

0
Corona India

ਦੇਸ਼ ‘ਚ ਕੋਰੋਨਾ ਦੇ ਰਿਕਾਰਡ 95, 735 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਦੇਸ਼ ‘ਚ ਰਿਕਾਰਡ ਨਵੇਂ ਮਾਮਲਿਆਂ ਨਾਲ ਵੀਰਵਾਰ ਨੂੰ ਪਿਛਲੇ 24 ਘੰਟਿਆਂ ‘ਚ ਹੁਣ ਤੱਕ ਇੱਕ ਦਿਨ ‘ਚ ਸਭ ਤੋਂ ਵੱਧ 1172 ਮਰੀਜ਼ਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੋਰੋਨਾ ਵਾਇਰਸ ਦੇ ਅੰਕੜਿਆਂ ‘ਚ ਪਿਛਲੇ 24 ਘੰਟਿਆਂ ਦੌਰਾਨ 1172 ਵਿਅਕਤੀਆਂ ਦੀ ਕੋਰੋਨਾ ਨੇ ਜਾਨ ਲੈ ਲਈ।।
Corona kills
ਇਹ ਇੱਕ ਦਿਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਤੋਂ ਪਹਿਲਾਂ ਅੱਠ ਸਤੰਬਰ ਦੇ ਅੰਕੜਿਆਂ ਅਨੁਸਾਰ 1133 ਮਰੀਜ਼ਾਂ ਦੀ ਵਾਇਰਸ ਨਾਲ ਮੌਤ ਹੋ ਗਈ ਸੀ। ਵਾਇਰਸ ਨਾਲ 75062 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਇਸ ਸਾਲ 30 ਜਨਵਰੀ ਨੂੰ ਸਾਹਮਣੇ ਆਇਆ ਸੀ ਤੇ ਫਿਲਹਾਲ 44 ਲੱਖ 65 ਹਜ਼ਾਰ 864 ਮਾਮਲਿਆਂ ਨਾਲ ਵਿਸ਼ਵ ‘ਚ ਦੂਜੇ ਨੰਬਰ ‘ਤੇ ਹੈ। ਕੋਰੋਨਾ ਦੇ ਵੀਰਵਾਰ ਨੂੰ ਰਿਕਾਰਡ 95 ਹਜ਼ਾਰ 735 ਨਵੇਂ ਮਾਮਲੇ ਮਿਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.