ਹਿਮਾਚਲ ’ਚ ਵਧਣ ਲੱਗਿਆ ਕੋਰੋਨਾ, ਆਈਜੀਐਮਸੀ ’ਚ ਚਾਰ ਡਾਕਟਰਾਂ ਸਮੇਤ 261 ਕੋਰੋਨਾ ਪਾਜ਼ਿਟਿਵ, ਦੋ ਮਰੀਜ਼ਾਂ ਦੀ ਮੌਤ

0
107

ਆਈਜੀਐਮਸੀ ’ਚ ਚਾਰ ਡਾਕਟਰਾਂ ਸਮੇਤ 261 ਕੋਰੋਨਾ ਪਾਜ਼ਿਟਿਵ, ਦੋ ਮਰੀਜ਼ਾਂ ਦੀ ਮੌਤ

(ਏਜੰਸੀ) ਸ਼ਿਮਲਾ। ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦੇ ਮਾਮਲੇ ਫਿਰ ਵਧਣ ਲੱਗੇ ਹਨ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਆਈਜੀਐਮਸੀ ’ਚ ਚਾਰ ਡਾਕਟਰਾਂ ਸਮੇਤ 261 ਵਿਅਕਤੀ ਕੋਰੋਨਾ ਪਾਜ਼ਿਟਿਵ ਮਿਲੇ ਹਨ ਤੇ ਇੱਕ ਦਿਨ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਬੇ ’ਚ 48 ਵਿਅਕਤੀਆਂ ਨੇ ਕੋਰੋਨਾ ਦੀ ਜੰਗ ਜਿੱਤੀ ਹੈ। ਮਰਨ ਵਾਲਿਆਂ ’ਚ ਕਾਂਗੜਾ ਤੇ ਸ਼ਿਮਲਾ ’ਚ ਇੱਕ ਵਿਅਕਤੀ ਜਦੋਂਕਿ ਇੱਕ ਮਹਿਲਾ ਨੇ ਦਮ ਤੋੜਿਆ ਹੈ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਸ਼ਿਮਲਾ ਦੇ ਚਾਰ ਡਾਕਟਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਡਾਕਟਰਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਭਾਜੜ ਮੱਚ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਡਾਕਟਰ ਈਐਨਟੀ ਤੇ ਸਰਜਰੀ ਵਿਭਾਗ ਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਆਈਜੀਐਮਸੀ ’ਚ ਡਾਕਟਰਾਂ ਦੇ ਸੈਂਪਲ ਲਏ ਗਏ ਸਨ ਜਿਸ ’ਚੋਂ ਚਾਰ ਡਾਕਟਰਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਜਦੋਂਕਿ ਇੱਕ ਦੀ ਰਿਪੋਰਟ ਆਉਣੀ ਬਾਕੀ ਹੈ। ਹਸਪਤਾਲ ’ਚ ਡਾਕਟਰਾਂ ਦੇ ਪਾਜ਼ਿਟਿਵ ਆਉਣ ਨਾਲ ਮਰੀਜ਼ ਵੀ ਸਹਿਮੇ ਹੋਏ ਹਨ ਆਈਜੀਐਮਸੀ ਦੇ ਐਮਐਸ ਡਾ. ਜਨਤ ਰਾਜ ਨੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਹੁਣ ਤੱਕ ਸੂਬੇ ’ਚ 3 ਹਜ਼ਾਰ ਤੋਂ ਵੱਧ ਮੌਤਾਂ

ਸੂਬੇ ’ਚ ਹੁਣ ਤੱਕ ਕਾਂਗੜਾ ਜ਼ਿਲ੍ਹੇ ’ਚ ਸਭ ਤੋਂ ਵੱਧ 1129 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦੂਜੇ ਨੰਬਰ ’ਤੇ ਸ਼ਿਮਲਾ ਹੈ ਜਿੱਥੇ ਮੌਤਾਂ ਦਾ ਅੰਕੜਾ 640 ਪਹੁੰਚ ਗਿਆ ਹੈ ਬਿਲਾਸਪੁਰ ’ਚ 85, ਚੰਬਾ ’ਚ 160, ਹਮੀਰਪੁਰ ’ਚ 283, ਕਿਨੌਰ ’ਚ 38, ਕੱਲੂ ’ਚ 158, ਲਾਹੌਲ ਸਪੀਤੀ ’ਚ 18, ਮੰਡੀ ’ਚ 446, ਸਿਰਮੌਰ ’ਚ 211, ਸੋਲਨ ’ਚ 314 ਤੇ ਉਨਾ ’ਚ 253 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ।

ਹੁਣ ਤੱਕ 3725 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਸੂਬੇ ’ਚ ਹੁਣ ਤੱਕ ਕੋਰੋਨਾ ਦਾ ਕੁੱਲ ਅੰਕੜਾ 2 ਲੱਖ 23 ਹਜ਼ਾਰ 406 ਹੋ ਗਿਆ ਹੈ ਤੇ ਕੋਰੋਨਾ ਦੇ ਪਾਜ਼ਿਟਿਵ ਮਾਮਲੇ 1972 ਰਹਿ ਗਏ ਹਨ ਜਿਸ ’ਚ 2 ਲੱਖ 17 ਹਜ਼ਾਰ 693 ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਹੈ ਹੁਣ ਤੱਕ ਸੂਬੇ ’ਚ 3 ਹਜ਼ਾਰ 725 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇੱਕ ਵਿਅਕਤੀ ਇਲਾਜ ਲਈ ਬਾਹਰਲੇ ਸੂਬੇ ’ਚ ਚਲਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ