ਦੋ ਹਜ਼ਾਰ ਦੇ ਨੇੜੇ ਪੁੱਜਾ ਪੰਜਾਬ ’ਚ ਕਰੋਨਾ, 24 ਘੰਟਿਆਂ ’ਚ ਆਏ 1811 ਨਵੇਂ ਕੇਸ

Corona in Punjab Sachkahoon

ਨਹੀਂ ਘੱਟ ਰਿਹਾ ਐ ਪਟਿਆਲਾ ਵਿਖੇ ਪਾਜ਼ਿਵਿਟੀ ਰੇਟ, 20.56 ਫੀਸਦੀ ਦਰ ਨਾਲ ਆਏ 598 ਕੇਸ

ਮੁਹਾਲੀ ਵਿਖੇ 300, ਲੁਧਿਆਣਾ ਵਿਖੇ 203 ਤਾਂ ਜਲੰਧਰ ਵਿਖੇ 183 ਨਵੇਂ ਕੇਸ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਕੋਰੋਨਾ ਦਾ ਵਿਸਫੋਟ ਲਗਾਤਾਰ ਜਾਰੀ ਹੈ। ਰੋਜ਼ਾਨਾ ਹੀ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਕਾਇਮ ਕਰਦੇ ਹੋਏ ਵੱਡੀ ਗਿਣਤੀ ਵਿੱਚ ਆ ਰਹੇ ਹਨ। ਪਿਛਲੇ 24 ਘੰਟੇ ਦੌਰਾਨ ਕੋਰੋਨਾ 2 ਹਜ਼ਾਰ ਦੇ ਅੰਕੜੇ ਕੋਲ ਵੀ ਪੁੱਜ ਗਿਆ ਹੈ। ਪੰਜਾਬ ਵਿੱਚ ਪਿਛਲੇ 5 ਦਿਨਾਂ ਦੌਰਾਨ ਕੋਰੋਨਾ ਦੇ ਮਾਮਲੇ ਵਿੱਚ 85 ਤੋਂ 90 ਗੁਣਾ ਜਿਆਦਾ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ ਬੁੱਧਵਾਰ ਨੂੰ 1811 ਨਵੇਂ ਕੇਸ ਆਏ ਹਨ ਤਾਂ ਪਟਿਆਲਾ ਵਿਖੇ ਪਜ਼ਿਟਿਵੀ ਰੇਟ ਘੱਟਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ। ਪਟਿਆਲਾ ਵਿਖੇ ਬੁੱਧਵਾਰ ਨੂੰ 20.56 ਫੀਸਦੀ ਦਰ ਨਾਲ 598 ਨਵੇਂ ਮਾਮਲੇ ਆਏ ਹਨ। ਇਹ ਉਸ ਸਮੇਂ ਹੋ ਰਿਹਾ ਹੈ, ਜਦੋਂ ਟੈਸਟ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਘੱਟ ਹੋ ਰਹੇ ਹਨ। ਪਟਿਆਲਾ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ 50 ਫੀਸਦੀ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦੋਂ ਕਿ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਆ ਰਹੇ ਹਨ।

ਪਟਿਆਲਾ ਦੇ ਨਾਲ ਹੀ ਮੁਹਾਲੀ, ਲੁਧਿਆਣਾ, ਜਲੰਧਰ, ਪਠਾਨਕੋਟ ਅਤੇ ਅੰਮ੍ਰਿਤਸਰ ਦਾ ਕਾਫ਼ੀ ਜਿਆਦਾ ਮਾੜਾ ਹਾਲ ਹੁੰਦਾ ਨਜ਼ਰ ਆ ਰਿਹਾ ਹੈ। ਇਨਾਂ ਸਾਰੇ ਜ਼ਿਲ੍ਹੇ ਵਿੱਚ 10 ਫੀਸਦੀ ਤੋਂ ਜਿਆਦਾ ਪਾਜ਼ਿਟਿਵੀ ਦਰ ਨਾਲ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਮਾਨਸਾ ਸਿਰਫ਼ ਇਹੋ ਜਿਹਾ ਜ਼ਿਲ੍ਹਾ ਰਿਹਾ ਹੈ, ਜਿੱਥੇ ਕੋਈ ਵੀ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ ਹੈ।

ਮੰਗਲਵਾਰ ਨੂੰ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਆਏ ਮਰੀਜ਼ ?

ਜ਼ਿਲਾ                ਨਵੇਂ ਆਏ ਮਾਮਲੇ

ਪਟਿਆਲਾ               598
ਮੁਹਾਲੀ                  300
ਲੁਧਿਆਣਾ               203
ਜਲੰਧਰ                 183
ਪਠਾਨਕੋਟ               163
ਅੰਮਿ੍ਰਤਸਰ             105
ਫਤਿਹਗੜ ਸਾਹਿਬ        52
ਗੁਰਦਾਸਪੁਰ              40
ਹੁਸ਼ਿਆਰਪੁਰ             30

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ