ਦੇਸ਼ ‘ਚ ਕੋਰੋਨਾ ਦੇ ਰਿਕਾਰਡ 97 ਹਜ਼ਾਰ ਤੋਂ ਵੱਧ ਨਵੇਂ ਮਾਮਲੇ

0
Corona India

1201 ਮਰੀਜ਼ਾਂ ਦੀ ਹੋਈ ਮੌਤ
ਰਿਕਾਰਡ 81 ਹਜ਼ਾਰ ਮਰੀਜ਼ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਦਿਨੋ-ਦਿਨ ਵਧਦੇ ਮਾਮਲਿਆਂ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 97,570 ਮਾਮਲੇ ਸਹਮਣੇ ਆਏ ਹਨ ਅਤੇ ਰਿਕਾਰਡ 81 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 36,24,197 ਪਹੁੰਚ ਗਈ ਹੈ। ਕੋਰੋਨਾ ਦੇ ਰਿਕਾਰਡ 97,570 ਮਾਮਲੇ ਆਉਣ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 46,59,985 ‘ਤੇ ਪਹੁੰਚ ਗਿਆ ਹੈ। ਠੀਕ ਹੋਣ ਵਾਲਿਆਂ ਦੇ ਮੁਕਾਬਲੇ ਕੋਰੋਨਾ ਦੇ ਨਵੇਂ ਮਾਮਲੇ ਵਧੇਰੇ ਹੋਣ ਕਾਰਨ ਸਰਗਰਮ ਮਾਮਲੇ 14,836 ਵਧ ਕੇ 9,58,316 ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ 1,201 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 77,472 ਹੋ ਗਈ। ਦੇਸ਼ ‘ਚ ਸਰਗਰਮ 20.56 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 77.77 ਫੀਸਦੀ ਹੈ, ਜਦੋਂਕਿ ਮ੍ਰਿਤਕ ਦਰ 1.66 ਫੀਸਦੀ ਹੈ। ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਂਰਾਸ਼ਟਰ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ‘ਚ ਜ਼ਬਰਦਸਤ ਵਾਧਾ ਹੋਇਆ ਹੈ ਤੇ ਇਹ 10,136 ਵਧ ਕੇ 2,71,934 ਹੋ ਗਿਆ ਹੈ ਤੇ 442 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 28724 ਹੋ ਗਿਆ ਹੈ।

  • ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 36,24,197 ਹੋਈ
  • ਕੋਰੋਨਾ ਮਰੀਜ਼ਾਂ ਦਾ ਹੁਣ ਤੱਕ ਕੁੱਲ ਅੰਕੜਾ 46,59,985
  • ਸਰਗਰਮ ਦਰ 20.56 ਫੀਸਦੀ
  • ਮ੍ਰਿਤਕ ਦਰ 1.66 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 77.77 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.