ਕੋਰੋਨਾ ਦਾ ਕਹਿਰ ਜਾਰੀ, 21 ਹੋਰ ਹੋਈ ਮੌਤਾਂ

0
Corona India

ਕੋਰੋਨਾ ਦਾ ਕਹਿਰ ਜਾਰੀ, 21 ਹੋਰ ਹੋਈ ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਬੀਤੇ 24 ਘੰਟੇ ਦੌਰਾਨ 21 ਹੋਰ ਮੌਤਾਂ ਹੋ ਗਈਆ ਹਨ। ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ ਵਿਖੇ ਜਿਆਦਾ ਮੌਤਾਂ ਹੋ ਰਹੀਆ ਹਨ। ਹੁਣ ਤੱਕ ਪੰਜਾਬ ਵਿੱਚ 5098 ਮੌਤਾਂ ਹੋ ਚੁੱਕੀਆ ਹਨ, ਜਿਹੜੀ ਕਿ ਕਾਫ਼ੀ ਜਿਆਦਾ ਨਿਰਾਸ਼ਾਜਨਕ ਵੀ ਹੈ। ਬੀਤੇ 24 ਘੰਟੇ ਦੌਰਾਨ 464 ਨਵੇਂ ਕੋਰੋਨਾ ਦੇ ਕੇਸ ਵੀ ਸਾਹਮਣੇ ਆਏ ਹਨ ਤਾਂ 633 ਠੀਕ ਵੀ ਹੋ ਗਏ ਹਨ।

World corona

ਇਸ ਨਾਲ ਹੀ ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 160659 ਹੋ ਗਈ ਹੈ, ਜਿਸ ਵਿੱਚੋਂ 148680 ਠੀਕ ਹੋ ਗਏ ਹਨ ਅਤੇ 5098 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6881 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.