ਚੀਨ ‘ਚ ਕੋਰੋਨਾ ਵਾਇਰਸ ਦੇ ਕਹਿਰ ਨਾਲ 39 ਦੀ ਮੌਤ, 1287 ਪ੍ਰਭਾਵਿਤ

0

ਚੀਨ ‘ਚ Corona Virus ਦੇ ਕਹਿਰ ਨਾਲ 39 ਦੀ ਮੌਤ, 1287 ਪ੍ਰਭਾਵਿਤ

ਬੀਜਿੰਗ (ਏਜੰਸੀ)। ਚੀਨ ਕਦੇ ਵੱਖ-ਵੱਖ ਪ੍ਰਾਂਤਾਂ ‘ਚ ਵੀ ਤੇਜ਼ੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ Corona Virus ਨੇ ਹੁਣ ਖ਼ਤਰਨਾਕ ਕਰੂਪ ਧਾਲ ਲਿਆ ਹੈ ਅਤੇ ਇਸ ਦੇ ਕਾਰਨ ਹੁਣ ਤੱਕ 41 ਜਣਿਆਂ ਦੀ ਮੌਤ ਹੋ ਗਈ ਹੈ। ਚੀਨ ਕਦੇ ਸਿਹਤ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਸਿਹਤ ਸੰਮਤੀ ਅਨੁਸਾਰ ਕੋਰੋਨਾ ਵਾਇਰਸ ਦੀ ਕੋਈ ਰੋਕਥਾਮ ਨਜ਼ਰ ਨਹੀਂ ਆ ਰਹੀ ਅਤੇ ਰੋਜ਼ਾਨਾ ਇਸ ਕਦੇ ਨਵੇਂ ਮਾਮਲੇ ਦਰਜ਼ ਕੀਤਾ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ  ਚੀਨ ਦੇ ਹੁਬੇਈ ਪ੍ਰਾਂਤ ‘ਚ 39, ਹੇਬੈ ਪ੍ਰਾਂਤ ‘ਚ ਇੱਕ ਅਤੇ ਇੱਕ ਹੋਰ ਦੀ ਹੈਲੁੰਗਜਾਂਗ ਪ੍ਰਾਂਤ ‘ਚ ਕਕੋਰੋਨਾ ਕਵਾਇਰਸ ਤੋਂ ਪ੍ਰਭਾਵਿਤ ਹੋਣ ਹੋਣ ਕਾਰਨ ਮੌਤ ਹੋ ਗਈ ਅਤੇ ਅਤੇ ਕਰੀਬ 1287 ਜਣੇ ਇਸ ਤੋਂ ਪ੍ਰਭਾਵਿਤ ਹਨ ਜਿਨ੍ਹਾਂ ‘ਚੋਂ 237 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਇਰਸ ਸਬੰਧੀ ਹੁਣ ਤੱਕ 1965 ਮਾਮਲੇ ਸਾਹਮਣੈ ਆਏ ਹਨ। ਮਹਾਂਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਚੀਨ ਸਰਕਾਰ ਨੇ ਹੁਬੇਈ ਪ੍ਰਾਂਤ ਦੇ 10 ਸ਼ਹਿਰਾਂ ‘ਚ ਕਆਵਜਾਈ ਰੋਕ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਦਸੰਬਰ ‘ਚ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਚੀਨ ‘ਚ ਕੋਰੋਨਾ ਵਾਇਰਸ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ।

  • ਇਸ ਵਾਇਰਸ ਦੀ ਚਪੇਟ ‘ਚ ਆਉਣ ਨਾਲ ਹੁਣ ਤੱਕ 41 ਜਣਿਆਂ ਦੀ ਮੌਤ ਹੋ ਚੁੱਕੀ ਹੈ।
  • ਇਹ ਅੰਕੜਾ ਹਾਲਾਂਕਿ ਤੇਜ਼ੀ ਨਾਲ ਵਧ ਰਿਹਾ ਹੈ।
  • ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨਾ ਕਰਨ ਦਾ ਅਲਰਟ ਜਾਰੀ ਕੀਤਾ ਹੈ।
  • ਅਮਰੀਕਾ, ਦੱਖਣੀ ਕੋਰੀਆ, ਜਪਾਨ, ਸਿੰਗਾਪੁਰ, ਨੇਪਾਲ ‘ਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।