ਇੱਕ ਦਿਨ ‘ਚ ਕੋਰੋਨਾ ਦੇ ਸਭ ਤੋਂ ਵੱਧ 97,894 ਨਵੇਂ ਮਾਮਲੇ

0
Corona India

82 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਦੋ ਦਿਨਾਂ ਤੱਕ ਕੁਝ ਕਮੀ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਸਭ ਤੋਂ ਵੱਡਾ ਵਾਧਾ ਹੋਇਆ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ ਇਸ ਦੇ 97,894 ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 51 ਲੱਖ ਤੋਂ ਪਾਰ ਹੋ ਗਿਆ।

Corona India

ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਦੌਰਾਨ 82 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 97,894 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਦਾ ਅੰਕੜਾ 51,18,254 ਹੋ ਗਿਆ। ਇਸ ਦੌਰਾਨ 1,132 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 83,198 ਹੋ ਗਈ ਤੇ 82,719 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 40,25,080 ਹੋ ਗਈ ਹੈ। ਠੀਕ ਹੋਣ ਵਾਲਿਆਂ ਦੀ ਤੁਲਨਾ ‘ਚ ਕੋਰੋਨਾ ਦੇ ਨਵੇਂ ਮਾਮਲੇ ਵਧੇਰੇ ਹਣ ਨਾਲ ਸਰਗਰਮ ਮਾਮਲੇ 14,043 ਵਧ ਕੇ 10,09,976 ਹੋ ਗਏ ਹਨ। ਦੇਸ਼ ‘ਚ ਸਰਗਰਮ ਮਾਮਲੇ 19.73 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 78.64 ਫੀਸਦੀ ਹੈ, ਜਦੋਂਕਿ ਮ੍ਰਿਤਕ ਦਰ 1.63 ਫੀਸਦੀ ਹੈ।

  • 1,132 ਮਰੀਜ਼ਾਂ ਦੀ ਮੌਤ
  • ਸਰਗਰਮ ਮਾਮਲੇ 19.73 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 78.64 ਫੀਸਦੀ
  • ਮ੍ਰਿਤਕ ਦਰ 1.63 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.