ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ

0

ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ, 80000 ਤੋਂ ਵੱਧ ਸੰਕਰਮਿਤ

ਬੀਜਿੰਗ (ਏਜੰਸੀ) ਕੋਰੋਨਾ ਵਾਇਰਸ Coronavirus ਕਰਕੇ ਤਬਾਹੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ ਇਸ ਵਾਇਰਸ ਕਰਕੇ 44 ਹੋਰ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਦੁਨੀਆ ‘ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,788 ਹੋ ਗਈ ਹੈ। ਉਸੇ ਸਮੇਂ ਦੁਨੀਆ ਵਿੱਚ ਲਗਪਗ 83000 ਲੋਕ ਇਸ ਵਾਇਰਸ ਕਾਰਨ Coronavirus ਸੰਕਰਮਿਤ ਹਨ। ਇਸ ਵਾਇਰਸ ਕਰਕੇ ਬਾਜ਼ਾਰਾਂ ‘ਚ ਪਿਛਲੇ ਕੁਝ ਹਫਤਿਆਂ ਤੋਂ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਦਾ ਪ੍ਰਕੋਪ ਹੁਬੇਈ ‘ਚ ਜਾਰੀ ਹੈ, ਪਰ ਚੀਨ ‘ਚ ਆਮ ਜਨ-ਜੀਵਨ ਹੌਲੀ-ਹੌਲੀ ਮੁੜ ਲੀਹ ‘ਤੇ ਪਰਤ ਰਿਹਾ ਹੈ। ਇਹ ਰਾਹਤ ਦੀ ਗੱਲ ਹੈ ਕਿ ਚੀਨ ਦੇ 26 ਪ੍ਰਾਂਤਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ।

  • ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਚੀਨ ‘ਚ ਕੁੱਲ 406 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ।
  • ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਹੁਬੇਈ ਪ੍ਰਾਂਤ ‘ਚ 401
  • ਸ਼ੈਂਡਾਂਗ ਵਿੱਚ ਇੱਕ, ਸ਼ੰਘਾਈ ਅਤੇ ਹੇਬੀ ਵਿੱਚ ਇੱਕ ਅਤੇ ਸਿਚੁਆਨ ਵਿੱਚ ਦੋ ਸੀ।
  • ਇਸ ਦੀ ਪੁਸ਼ਟੀ ਰਾਸ਼ਟਰੀ ਸਿਹਤ ਕਮਿਸ਼ਨ ਅਤੇ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ‘ਚ ਕੀਤੀ ਗਈ ਹੈ।

ਹਾਲਾਂਕਿ ਇਸ ਦਾ ਪ੍ਰਕੋਪ ਹੁਬੇਈ ‘ਚ ਜਾਰੀ ਹੈ, ਪਰ ਚੀਨ ‘ਚ ਆਮ ਜਨ-ਜੀਵਨ ਹੌਲੀ-ਹੌਲੀ ਮੁੜ ਲੀਹ ‘ਤੇ ਪਰਤ ਰਿਹਾ ਹੈ। ਇਹ ਰਾਹਤ ਦੀ ਗੱਲ ਹੈ ਕਿ ਚੀਨ ਦੇ 26 ਪ੍ਰਾਂਤਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।