ਵਿਚਾਰ

ਨਕਲੀ ਦੁੱਧ-ਘਿਓ ਤੇ ਲਾਪ੍ਰਵਾਹ ਸਰਕਾਰਾਂ

Counterfeit, Milk, Negligent, Governments

ਬੀਤੇ ਦਿਨ ਪੰਜਾਬ ਤੇ ਹਰਿਆਣਾ ਦੀਆਂ ਦੋ ਖ਼ਬਰਾਂ ਬੜਾ ਧਿਆਨ ਖਿੱਚਣ ਵਾਲੀਆਂ ਸਨ ਇੱਕ ਖ਼ਬਰ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਸੀ ਜਿੱਥੇ ਇੱਕ ਪਿੰਡ ‘ਚ ਬੰਦ ਪਈ ਫੈਕਟਰੀ ‘ਚ ਚੁੱਪ-ਚਾਪ ਨਕਲੀ ਘਿਓ ਬਣਾਇਆ ਜਾ ਰਿਹਾ ਸੀ ਫੈਕਟਰੀ ‘ਚੋਂ ਨਕਲੀ ਘਿਓ ਬਣਾਉਣ ਵਾਲਾ ਰਸਾਇਣ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ‘ਚ ਵੀ ਨਕਲੀ ਘਿਓ ਦੇ ਇੱਕ ਲੱਖ ਤੋਂ ਵੱਧ ਡੱਬੇ ਬਰਾਮਦ ਕੀਤੇ ਸਿਆਲ ‘ਚ ਲੋਕ ਬੜੇ ਚਾਅ ਨਾਲ ਪੰਜੀਰੀਆਂ ਤੇ ਪਿੰਨੀਆਂ ਇਹ ਸੋਚ ਕੇ ਖਾ ਰਹੇ ਹੁੰਦੇ ਹਨ ਕਿ ਦੇਸੀ ਘਿਓ ਸਿਹਤ ਲਈ ਬੜਾ ਚੰਗਾ ਹੁੰਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਨਿਰਾ ਜ਼ਹਿਰ ਹੈ ਮਿਲਾਵਟ ਮਹਾਂਪਾਪ ਤੇ ਮਨੁੱਖਤਾ ਦੇ ਖਿਲਾਫ਼ ਘੋਰ ਅਪਰਾਧ ਹੈ ਪਰ ਇਹ ਸਿਸਟਮ ਦਾ ਸਿਤਮ ਹੈ ਕਿ ਲੋਕਾਂ ਨੂੰ ਕੈਂਸਰ ਵਰਗੇ ਰੋਗਾਂ ਵੱਲ ਧੱਕਣ ਵਾਲੀ ਮਿਲਾਵਟਖੋਰੀ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਲਈ ਕੋਈ ਮੁੱਦਾ ਹੀ ਨਹੀਂ ਕੋਈ ਵੀ ਸਰਕਾਰੀ ਵਿਭਾਗ ਲੋਕਾਂ ਨੂੰ ਨਕਲੀ ਚੀਜਾਂ ਦੀ ਵਰਤੋਂ ਤੋਂ ਬਚਣ ਲਈ ਕੋਈ ਜਨਤਕ ਇਸ਼ਤਿਹਾਰਬਾਜ਼ੀ ਨਹੀਂ ਕਰਦਾ ਸਰਕਾਰਾਂ ਕੈਂਸਰ ਹਸਪਤਾਲ ਬਣਾਉਣ, ਕੈਂਸਰ ਰੋਗੀਆਂ ਨੂੰ ਇਲਾਜ ‘ਚ ਛੋਟ ਦੇਣ ਦੇ ਐਲਾਨ ਤਾਂ ਬੜੇ ਵੱਡੇ ਕਰਦੀਆਂ ਹਨ ਪਰ ਜਿਹੜੀ ਮਿਲਾਵਟਖੋਰੀ ਇਹਨਾਂ ਰੋਗਾਂ ਦੀ ਜੜ੍ਹ ਹੈ ਉਸ ਬਾਰੇ ਚੁੱਪ ਹਨ।

ਪੰਜਾਬ, ਹਰਿਆਣਾ ਸ਼ੁੱਧ ਖੁਰਾਕ ਖਾਸਕਰ ਦੁੱਧ, ਘਿਓ ਲਈ ਮੰਨੇ ਜਾਂਦੇ ਸਨ ਪਰ ਅੱਜ ਇਹੀ ਸੂਬੇ ਮਿਲਾਵਟ ਕਾਰਨ ਕੈਂਸਰ ਰੋਗੀਆਂ ਦਾ ਗੜ੍ਹ ਬਣ ਗਏ ਹਨ ਕੈਂਸਰ ਦੇ ਲੱਛਣਾਂ ਦੀ ਪਛਾਣ ਕਰਨ ਬਾਰੇ ਜਾਗਰੂਕਤਾ ਜ਼ਰੂਰ ਵਧਾਈ ਜਾ ਰਹੀ ਹੈ, ਪਰ ਇਸ ਦੇ ਕਾਰਨਾਂ ਨੂੰ ਖਤਮ ਕਰਨ ਦੀ ਕਿਧਰੇ ਚਰਚਾ ਵੀ ਨਹੀਂ ਹੋ ਰਹੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਨਕਲੀ ਦੁੱਧ, ਘਿਓ ਦੀਆਂ ਇੱਕ-ਦੋ ਖੇਪਾਂ ਫੜ੍ਹੀਆਂ ਜਾਂਦੀਆਂ ਹਨ ਪਰ ਕੁਝ ਦਿਨਾਂ ਬਾਦ ਕੋਈ ਨਵਾਂ ਕੇਸ ਸਾਹਮਣੇ ਆਉਂਦਾ ਹੈ ਸਾਲਾਂਬੱਧੀ ਇਹ ਚਲਦਾ ਆ ਰਿਹਾ ਹੈ ਦੋਸ਼ੀ ਕਾਨੂੰਨੀ ਪੰਜੇ ‘ਚੋਂ ਬਚ ਨਿੱਕਲਦੇ ਹਨ ਮਿਲਾਵਟਖੋਰੀ ਨੂੰ ਜ਼ੀਰੋ ਫੀਸਦੀ ਕਰਨ ਦੀ ਸਰਕਾਰਾਂ ਕੋਲ ਨਾ ਕੋਈ ਨੀਤੀ, ਨਾ ਪ੍ਰੋਗਰਾਮ ਤੇ ਨਾ ਹੀ ਕੋਈ ਸੰਕਲਪ ਹੈ ਮਿਲਾਵਟਖੋਰੀ ਹੁੰਦੀ ਕਿਉਂ ਹੈ ਇਸ ਗੱਲ ਨੂੰ ਸਮਝਣ ਲਈ ਸਰਕਾਰਾਂ ਦੀ ਇੱਛਾ ਹੀ ਨਹੀਂ ਹੈ ਜਿਹੜੇ ਪਿੰਡਾਂ ‘ਚ 1980 ਦੇ ਦਹਾਕੇ ‘ਚ 2 ਹਜ਼ਾਰ ਦੁਧਾਰੂ ਪਸ਼ੂ ਹੁੰਦੇ ਸਨ ਹੁਣ ਉੱਥੇ ਬੜੀ ਮੁਸ਼ਕਲ ਨਾਲ 500 ਪਸ਼ੂ ਵੀ ਨਹੀਂ ਅਬਾਦੀ ਇਹਨਾਂ ਪਿੰਡਾਂ ਦੀ ਦੋ ਗੁਣਾ ਤੋਂ ਜਿਆਦਾ ਵਧ ਗਈ ਹੈ ।

ਅਜਿਹੇ ਹਾਲਾਤਾਂ ‘ਚ ਲੋਕਾਂ ਨੂੰ ਸ਼ੁੱਧ ਦੁੱਧ ਮਿਲ ਜਾਵੇ, ਇਹ ਹੋ ਹੀ ਨਹੀਂ ਸਕਦਾ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਲਈ ਇਹ ਕੋਈ ਮੁੱਦਾ ਨਹੀਂ ਲੋਕ ਚੁੱਪ-ਚਾਪ ਜ਼ਹਿਰ ਪੀ ਰਹੇ ਹਨ ਭਾਰਤੀ ਸਮਾਜ ਏਨਾ ਜਾਗਰੂਕ ਨਹੀਂ ਹੋਇਆ ਕਿ ਮਿਲਾਵਟਖੋਰੀ ਰੋਕਣ ਲਈ ਲੋਕ ਧਰਨੇ ਦੇਣ ਲੋਕਾਂ ਦੀ ਇਹੀ ਸੋਚ ਮਿਲਾਵਟਖੋਰੀ ਨੂੰ ਸਿਆਸੀ ਮੁੱਦਾ ਨਹੀਂ ਬਣਨ ਦੇਂਦੀ ਸਰਕਾਰ ਦੀ ਆਪਣੀ ਸੰਸਥਾ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਹੀ ਮੰਨਦੀ ਹੈ ਕਿ ਦੇਸ਼ ਅੰਦਰ ਵਿਕਣ ਵਾਲਾ 65 ਫੀਸਦ ਤੋਂ ਵੱਧ ਦੁੱਧ ਮਿਲਾਵਟੀ ਹੁੰਦਾ ਹੈ ਦੁਧਾਰੂ ਪਸ਼ੂਆਂ ਦੀ ਗਿਣਤੀ ਘਟੀ ਹੈ ਤੇ ਬਚੇ ਦੁੱਧ ਦੀ ਖਰੀਦ ਨਿੱਜੀ ਕੰਪਨੀਆਂ ਕਰ ਰਹੀਆਂ ਹਨ ਘਰਾਂ ‘ਚ 5-7 ਪਸ਼ੂ ਰੱਖਣ ਵਾਲੇ ਲੋਕ ਘਾਟਾ ਖਾ ਕੇ ਇਸ ਧੰਦੇ ਨੂੰ ਛੱਡ ਚੁੱਕੇ ਹਨ ਜਾਂ ਛੱਡ ਰਹੇ ਹਨ ਸ਼ੁੱਧ ਦੁੱਧ ਦੀ ਲਾਗਤ ਕੀਮਤ ਵਧ ਰਹੀ ਹੈ ਜਦੋਂ ਤੱਕ ਪਸ਼ੂਪਾਲਣ ਦਾ ਧੰਦਾ ਸਫ਼ਲ ਨਹੀਂ ਬਣਦਾ ਉਦੋਂ ਤੱਕ ਮਿਲਾਵਟਖੋਰੀ ਰੋਕਣੀ ਬਹੁਤ ਔਖੀ ਹੈ ਕਿਸਾਨ ਹੀ ਜਦੋਂ ਮੁੱਲ ਦੇ ਦੁੱਧ ਨੂੰ ਸਸਤਾ ਸਮਝ ਕੇ ਖਰੀਦਣ ਲੱਗੇ ਤਾਂ ਹਾਲਾਤ ਸਮਝਣ ‘ਚ ਕੋਈ ਕਸਰ ਨਹੀਂ ਰਹਿੰਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top