ਦੇਸ਼

ਦੇਸ਼ ਦਾ ਸਭ ਤੋਂ ਵਜਨੀ ਉਪ ਗ੍ਰਹਿ ਜੀਸੈਟ-11 ਲਾਂਚ

Country, Largest, Planet, GSAT11, Launch

ਮੋਦੀ ਨੇ ਜੀਸੈੱਟ-11 ਦੇ ਸਫ਼ਲ ਪ੍ਰੀਖਣ ‘ਤੇ ਇਸਰੋ ਨੂੰ ਵਧਾਈ ਦਿੱਤੀ

ਬੰਗਲੌਰ ਦੇਸ਼ ਦਾ ਸਭ ਤੋਂ ਭਾਰੀ, ਸਭ ਤੋਂ ਵੱਡਾ ਤੇ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ ਜੀਸੈੱਟ-11 ਬੁੱਧਵਾਰ ਸਵੇਰੇ ਫਰੈਂਚ ਗੁਆਨਾ ਸਪੇਸ ਸੈਂਟਰ ਤੋਂ ਏਰੀਅਨਸਪੇਸ ਰਾਕੇਟ ਦੀ ਮੱਦਦ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ ਕੋਉਰੋ ‘ਚ ਏਰੀਅਨ ਲਾਂਚ ਕੰਪਲੈਕਸ ਤੋਂ ਭਾਰਤੀ ਸਮੇਂ ਅਨੁਸਾਰ 2:07 ਵਜੇ ਪ੍ਰੀਖਣ ਕੀਤਾ ਗਿਆ, ਏਰੀਅਨ-5 ਵਾਹਨ ਨੇ ਜੀਸੈਟ-11 ਨੂੰ ਪ੍ਰੀਖਣ ਦੇ 3 ਮਿੰਟਾਂ ਤੱਕ ਉਡਾਨ ਭਰਨ ਤੋਂ ਬਾਅਦ ਸ਼੍ਰੇਣੀ ‘ਚ ਸਥਾਪਤ ਕਰ ਦਿੱਤਾ ਉਪਗ੍ਰਹਿ ਪੂਰੇ ਦੇਸ਼ ‘ਚ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਤੇ ਨਵੀਂ ਪੀੜ੍ਹੀ ਦੇ ਪ੍ਰਯੋਗਾਂ ਲਈ ਇੱਕ ਮੰਚ ਵੀ ਪ੍ਰਦਾਨ ਕਰੇਗਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਸਿਵਾਨ ਨੇ ਪ੍ਰੀਖਣ ਤੋਂ ਤੁਰੰਤ ਬਾਅਦ ਕਿਹਾ, ‘ਜੀਸੈੱਟ-11 ਭਾਰਤ ਲਈ ਪੁਲਾੜ ਦੇ ਖੇਤਰ ‘ਚ ਸਭ ਤੋਂ ਮਹਿੰਗਾ ਸਾਬਤ ਹੋਵੇਗਾ ਤੇ ਇਹ ਦੇਸ਼ ਨੂੰ 16 ਜੀਬੀਪੀਐਸ ਦੀ ਤਰ੍ਹਾਂ ਡਾਟਾ ਲਿੰਕ ਸੇਵਾ ਪ੍ਰਦਾਨ ਕਰੇਗਾ ਉਪਗ੍ਰਹਿ ‘ਚ 38 ਸਪਾਟ ਬੀਮ ਦੇ ਨਾਲ-ਨਾਲ ਅੱਠ ਉਪ ਬੀਮ ਹਨ ਜੋ ਦੂਰ-ਦੁਰਾਡੇ ਦੇ ਸਥਾਨਾਂ ਸਮੇਤ ਪੂਰੇ ਦੇਸ਼ ਨੂੰ ਕਵਰ ਕਰੇਗਾ ਉਨ੍ਹਾਂ ਕਿਹਾ ਕਿ 5,854 ਕਿੱਲੋਗ੍ਰਾਮ ਭਾਰੀ ਜੀਸੈੱਟ-11 ਦਾ ਜੀਵਨਕਾਲ 15 ਸਾਲਾਂ ਤੋਂ ਵੱਧ ਹੋਵੇਗਾ

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top