ਡਾਕਟਰਾਂ ਦੀ ਦੇਸ਼ ਪੱਧਰੀ ਹੜਤਾਲ, ਮਰੀਜ਼ ਬੇਹਾਲ

Countrywide, Strike, Doctors

ਹਿੰਸਾ : ਸੁਪਰੀਮ ਕੋਰਟ ਡਾਕਟਰਾਂ ਦੀ ਸੁਰੱਖਿਆ ਸਬੰਧੀ ਪਟੀਸ਼ਨ ‘ਤੇ ਅੱਜ ਕਰੇਗੀ ਸੁਣਵਾਈ

ਪੰਜਾਬ ‘ਚ ਵੀ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਮੈਡੀਕਲ ਸੇਵਾਵਾਂ ਪ੍ਰਭਾਵਿਤ

5 ਲੱਖ ਡਾਕਟਰਾਂ ਨੇ ਨਹੀਂ ਕੀਤਾ ਕੰਮ, ਯੂਪੀ ‘ਚ 10,000 ਤੋਂ ਵੱਧ ਡਾਕਟਰ ਹੜਤਾਲ ‘ਤੇ

ਏਜੰਸੀ, ਨਵੀਂ ਦਿੱਲੀ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਪਿਛਲੇ ਦਿਨੀਂ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਈ ਡਾਕਟਰਾਂ ਦੀ ਹੜਤਾਲ ਨੇ ਹੁਣ ਦੇਸ਼ ਪੱਧਰੀ ਰੂਪ ਧਾਰਨ ਕਰ ਲਿਆ ਹੈ ਅੱਜ ਦੇਸ਼ ਦੇ 5 ਲੱਖ ਡਾਕਟਰ ਹੜਤਾਲ ‘ਚ ਸ਼ਾਮਲ ਹੋ ਗਏ, ਜਿਸ ਨਾਲ ਰਾਜਸਥਾਨ, ਹਰਿਆਣਾ, ਯੂਪੀ, ਦਿੱਲੀ-ਐਨਸੀਆਰ, ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ‘ਚ ਸਿਹਤ ਸੇਵਾਵਾਂ ‘ਤੇ ਬਹੁਤ ਬੁਰਾ ਅਸਰ ਪਿਆ ਹੈ ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ 24 ਘੰਟਿਆਂ ਤੱਕ ਦੇਸ਼ ਭਰ ‘ਚ 5 ਲੱਖ ਤੋਂ ਵੱਧ ਡਾਕਟਰ ਸਟਰਾਈਕ ‘ਤੇ ਰਹਿਣਗੇ।

ਓਧਰ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਕੀਤੇ ਜਾਣ ਸਬੰਧੀ ਇੱਕ ਲੋਕਹਿੱਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ ਇਹ ਪਟੀਸ਼ਨ ਵਕੀਲ ਅਖਲ ਆਲੋਕ ਸ੍ਰੀ ਵਾਸਤਵ ਨੇ ਦਾਖਲ ਕੀਤੀ ਸੀ ਤੇ ਜਸਟਿਸ ਦੀਪਕ ਗੁਪਤਾ ਦੀ ਅਗਵਾਈ ਵਾਲੀ ਬੈਂਚ ਨੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਤੁਹਾਡੀ ਪਟੀਸ਼ਨ ‘ਤੇ ਸੁਣਵਾਈ ਹੋਵੇਗੀ।

ਪੰਜਾਬ ਅੰਦਰ ਵੀ ਕੋਲਕਾਤਾ ਤੋਂ ਚੱਲੀ ਹੜਤਾਲ ਦਾ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਬਠਿੰਡਾ, ਅੰਮ੍ਰਿਤਸਰ, ਪਟਿਆਲਾ ਸਮੇਤ ਸੂਬੇ ਦੇ ਹੋਨਾਂ ਜ਼ਿਲ੍ਹਿਆਂ ‘ਚ ਸਰਕਾਰੀ ਡਾਕਟਰਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਦੇ ਡਾਕਟਰ ਵੀ ਹੜਤਾਲ ‘ਤੇ ਰਹੇ। ਉਂਜ ਐਮਰਜੈਂਸੀ ਸੇਵਾਵਾਂ ਹੜਤਾਲ ਦੌਰਾਨ ਵੀ ਜਾਰੀ ਰੱਖੀਆਂ ਗਈਆਂ।

ਹਿੰਸਾ ਰੋਕਣ ਲਈ ਕੇਂਦਰੀ ਕਾਨੂੰਨ ਦੀ ਮੰਗ

ਡਾਕਟਰਾਂ ਦੀ ਮੰਗ ਹੈ ਕਿ ਮੈਡੀਕਲ ਪ੍ਰਫੈਸ਼ਨਲਸ ਦੇ ਨਾਲ ਹੋਣ ਵਾਲੀ ਹਿੰਸਾ ਨਾਲ ਨਜਿੱਠਣ ਲਈ ਕੇਂਦਰੀ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਹਸਪਤਾਲਾਂ ਨੂੰ ਸੇਫ ਜੋਨ ਐਲਾਨ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ

ਗਰਭਵਤੀ ਮਹਿਲਾ ਜਣੇਪਾ ਪੀੜਾ ਨਾਲ ਕੁਰਲਾਉਂਦੀ ਰਹੀ।

ਸਰਸਾ ਪੱਛਮੀ ਬੰਗਾਲ ‘ਚ ਇੱਕ ਡਾਕਟਰ ‘ਤੇ ਮਰੀਜ਼ ਦੇ ਰਿਸ਼ਤੇਦਾਰਾਂ ਦੇ ਹਮਲੇ ਦੀ ਘਟਨਾ ਦੇ ਵਿਰੋਧ ‘ਚ ਭਾਰਤੀ ਮੈਡੀਕਲ ਪ੍ਰੀਸ਼ਦ ਦੇ ਸੱਦੇ ‘ਤੇ ਅੱਜ ਦੇਸ਼ ਪੱਧਰੀ ਹੜਤਾਲ ਦੌਰਾਨ ਹਰਿਆਣਾ ‘ਚ ਸਰਸਾ ਦੇ ਸਰਕਾਰੀ ਹਸਪਤਾਲ ‘ਚ ਇੱਕ ਗਰਭਵਤੀ ਲਹੂ-ਲੁਹਾਣ ਹਾਲਤ ‘ਚ ਪਹੁੰਚੀ ਪਰ ਉਸ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਜਵਾਬ ਇੱਕ ਹੀ ਸੀ ‘ਡਾਕਟਰ ਛੁੱਟੀ ‘ਤੇ ਹਨ ਐਲਨਾਬਾਦ ਨਿਵਾਸੀ ਧਰਮਿੰਦਰ ਨੇ ਦੱਸਿਆ ਕਿ ਉਹ ਜਦੋਂ ਪਤਨੀ ਮਾਇਆ ਨੂੰ ਜਣੇਪਾ ਪੀੜਾ ਨਾਲ ਭਾਰੀ ਖੂਨ ਵੱਗਦਿਆਂ ਐਂਬੂਲੈਂਸ ‘ਤੇ ਲੈ ਕੇ ਆਏ ਤਾਂ ਹਸਪਤਾਲ ਤੋਂ ਕੋਈ ਉਸ ਦੇ ਕਰੀਬ ਤੱਕ ਆਉਣ ਲਈ ਤਿਆਰ ਨਹੀਂ ਸੀ ਆਖਰਕਾਰ ਕੁਝ ਔਰਤਾਂ ਨੇ ਹਿੰਮਤ ਕੀਤੀ ਤੇ ਮਾਇਆ ਨੂੰ ਸਟ੍ਰੇਚਰ ‘ਤੇ ਪਾ ਕੇ ਮਹਿਲਾ ਵਾਰਡ ਵੱਲ ਵਧੀ ਟੀਵੀ ਚੈੱਨਲਾਂ ਦੇ ਕੈਮਰੇ ‘ਚ ਜਦੋਂ ਇਹ ਦ੍ਰਿਸ਼ ਕੈਦ ਕਰਨ ਲੱਗੇ ਤਾਂ ਇੱਕ ਨਰਸ ਅੱਗੇ ਆਈ ਤੇ ਸਟ੍ਰੇਚਰ ਨੂੰ ਸਹਾਰਾ ਦੇਣ ਲੱਗੀ ਧਰਮਿੰਦਰ ਨੇ ਦੱਸਿਆ ਕਿ ਉਹ ਮਾਇਆ ਨੂੰ ਇਸ ਹਾਲਤ ‘ਚ ਇੱਕ ਨਿੱਜੀ ਐਂਬੂਲੈਂਸ ਰਾਹੀਂ ਲੈ ਕੇ ਆਇਆ ਸੀ, ਜਿਸ ਦਾ ਅੱਠ ਸੌ ਰੁਪਏ ਕਿਰਾਈਆ ਉਸਨੇ ਅਦਾ ਕੀਤਾ। ਐਲਨਾਬਾਦ ਸਰਕਾਰੀ ਸਿਹਤ ਕੇਂਦਰ ਨੇ ਇਸ ਸਥਿਤੀ ‘ਚ ਇੱਕ ਨਰਸ ਤੱਕ ਦਾ ਸਹਾਰਾ ਮਾਇਆ ਨੂੰ ਸੰਭਾਲਣ ਲਈ ਨਹੀਂ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।