ਪੀਐੱਮ ਦੀ ਰੈਲੀ ’ਚ ਬੰਬ ਧਮਾਕਾ ਕਰਨ ਵਾਲਿਆਂ ਨੂੰ ਕੋਰਟ ਨੇ ਦਿੱਤੀ ਸਜ਼ਾ, 4 ਅੱਤਵਾਦੀਆਂ ਨੂੰ ਫਾਂਸੀ

0
149
Ludhiana

4 ਅੱਤਵਾਦੀਆਂ ਨੂੰ ਫਾਂਸੀ

(ਏਜੰਸੀ) ਪਟਨਾ। ਅੱਠ ਸਾਲ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ’ਚ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ’ਚ ਲੜੀਵਾਰ ਬੰਬ ਧਮਾਕੇ ਹੋਏ ਸਨ। ਇਸ ਮਾਮਲੇ ’ਚ ਸੋਮਵਾਰ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ 4 ਅੱਤਵਾਦੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜਦੋਂਕਿ ਦੋ ਅੱਤਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾਉਦਿਆਂ ਹੋਰ ਦੋ ਅੱਤਵਾਦੀਆਂ ਨੂੰ ਦਸ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਇੱਕ ਅੱਤਵਾਦੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ।

ਕੀ ਹੈ ਮਾਮਲਾ :

ਐਨਆਈਏ ਕੋਰਟ ਨੇ ਮਾਮਲੇ ’ਚ ਉਮੇਰ ਸਿਦੀਕੀ, ਅਹਿਮਦ ਹੁਸੈਨ, ਅਜਹਰੂਦੀਨ ਕੁਰੈਸ਼ੀ, ਹੈਦਰ ਅਲੀ, ਇੰਤਿਆਜ਼ ਅੰਸਾਰੀ, ਮੋਜਿਬੁੱਲ੍ਹਾਹ ਅੰਸਾਰੀ, ਫਿਰੋਜ ਅਹਿਮਦ ਤੇ ਨੁਮਾਨ ਅੰਸਾਰੀ ਨੂੰ ਆਈਪੀਸੀ ਐਕਟ ਦੀਆਂ ਵੱਖ-ੰਵੱਖ ਧਾਰਾਵਾਂ, ਐਕਸਪਲੋਸਿਵ ਐਕਟ ਦੀਆਂ ਵੱਖ-ਵੱਖ ਧਾਰਾ, ਯੂਏ (ਪੀ) ਐਕਟ ਤੇ ਰੇਲਵੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਸੀ ਇੱਕ ਮੁਲਜ਼ਮ ਨਾਬਾਲਿਗ ਸੀ, ਜਿਸ ਦਾ ਮਾਮਲਾ ਜੁਵੇਨਾਈਲ ਕੋਰਟ ’ਚ ਭੇਜ ਦਿੱਤਾ ਗਿਆ। ਜਾਂਚ ਦੌਰਾਨ ਅੱਤਵਾਦੀਆਂ ਦਾ ਕੁਨੈਕਸ਼ਨ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਨਾਲ ਹੀ ਛੱਤੀਸਗੜ੍ਹ ਦੇ ਰਾਏਪੁਰ ਨਾਲ ਜੁੜਿਆ ਸੀ ਰਾਏਪੁਰ ’ਚ ਹੀ ਦੋ ਅੱਤਵਾਦੀਆਂ ਦੀ ਮੁਲਾਕਾਤ ਹੋਈ ਸੀ ਅੱਤਵਾਦੀਆਂ ਦਾ ਇੱਕ ਪਲਾਨ ਇਹ ਵੀ ਸੀ ਕਿ ਜੇਕਰ ਉਹ ਸਫ਼ਲ ਨਹੀਂ ਹੋਏ ਤਾਂ ਸਭਾ ’ਚ ਲੜੀਵਾਰ ਧਮਾਕੇ ਕਰਕੇ ਭਾਜੜ ਮਚਾ ਦੇਵਾਂਗੇ 2014 ’ਚ ਸਾਰੇ ਦੋਸ਼ੀਆਂ ਖਿਲਾਫ਼ ਚਾਰਜਸ਼ਟੀ ਦਾਖਲ ਕਰਨ ਤੋਂ ਬਾਅਦ ਹੁਣ ਤੱਕ 187 ਲੋਕਾਂ ਦੀ ਕੋਰਟ ’ਚ ਗਵਾਹੀ ਕਰਵਾਈ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ