ਮੌੜ ਖੁਰਦ ’ਚ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ

0
142

ਮੌੜ ਖੁਰਦ ’ਚ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ

ਰਾਕੇਸ਼ ਗਰਗ, ਮੌੜ ਮੰਡੀ। ਜ਼ਮੀਨੀ ਵਿਵਾਦ ਦੇ ਚੱਲਦੇ ਅੱਜ ਪਿੰਡ ਮੌੜ ਖੁਰਦ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਚਾਚੇ ਦੇ ਲੜਕੇ ਨੂੰ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਕੱਤਰ ਜਾਣਕਾਰੀ ਅਨੁਸਾਰ ਪਰਮਪ੍ਰੀਤ ਸਿੰਘ ਗੈਰੀ ਆਪਣੇ ਪਿਤਾ ਗੁਰਭੈ ਸਿੰਘ ਅਤੇ ਮਾਤਾ ਰਮਨਜੀਤ ਨਾਲ ਪਟਿਆਲਾ ਤੋਂ ਮੌੜ ਖੁਰਦ ਵਿਖੇ ਆਪਣੇ ਚਾਚੇ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਆਇਆ ਸੀ। ਜਦੋਂ ਕਿ ਚਚੇਰਾ ਭਰਾ ਲਾਲੀ ਪੁੱਤਰ ਬਲਦੇਵ ਸਿੰਘ ਵੀ ਉਨ੍ਹਾਂ ਦੇ ਪਿੱਛੇ ਆ ਗਿਆ। ਰਮਨਜੀਤ ਕੌਰ ਨੇ ਦੱਸਿਆ ਕਿ ਅੱਜ ਜਮੀਨ ਦੀ ਵੱਟ ਪਵਾਉਣ ਦੇ ਬਹਾਨੇ ਉਨ੍ਹਾਂ ਨੂੰ ਪਿੰਡ ਮੌੜ ਖੁਰਦ ਬੁਲਾਇਆ ਗਿਆ ਤੇ ਬਿਨਾ ਕਿਸੇ ਰੌਲੇ ਰੱਪੇ ਦੇ ਸਾਰਾ ਕੰਮ ਨਿੱਬੜ ਗਿਆ।

ਰਮਨਜੀਤ ਕੌਰ ਨੇ ਦੱਸਿਆ ਕਿ ਇਹ ਉਹ ਲੜਕੇ ਸਨ ਜਿੰਨ੍ਹਾਂ ਨੇ ਲਾਲੀ ਨਾਲ ਮਿਲ ਕੇ ਪਹਿਲਾਂ ਵੀ ਬਠਿੰਡਾ ਵਿਖੇ ਕਤਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਾਪਿਸ ਜਾਣ ਲੱਗੇ ਤਾਂ ਲਾਲੀ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਮੌਕੇ ’ਤੇ ਪੁੱਜ ਗਿਆ ਅਤੇ ਆਪਣੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਲਗਾ ਦਿੱਤੀ। ਜਦੋਂ ਉਸਦੇ ਲੜਕੇ ਨੂੰ ਉਕਤ ਵਿਅਕਤੀ ਖਿੱਚ ਕੇ ਪਾਸੇ ਲੈ ਗਏ ਤਾਂ ਇੱਕ ਵਿਅਕਤੀ ਨੇ ਉਸਦੇ ਲੜਕੇ ਦੀ ਬਾਂਹ ਮਰੋੜ ਲਈ ਅਤੇ ਲਾਲੀ ਸਿੰਘ ਨੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸਦੇ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਲਾਲੀ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਇਸ ਉਪਰੰਤ ਗੈਰੀ ਸਿੰਘ ਨੂੰ ਮੌੜ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਬਠਿੰਡਾ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਇਸ ਸਬੰਧੀ ਜਦੋਂ ਥਾਣਾ ਮੌੜ ਮੁਖੀ ਬਲਵਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦਾ ਬਿਆਨ ਲੈਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।