ਕਾਰ ਅੱਗੇ ਗਾਂ ਆਉਣ ਨਾਲ ਵਿਗੜਿਆ ਸੰਤੁਲਨ, ਦੋ ਨੌਜਵਾਨਾਂ ਦੀ ਮੌਤ ਅਤੇ ਦੋ ਦੀ ਹਾਲਤ ਗੰਭੀਰ

Accident Sachkahoon

ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਪਰਤਦੇ ਸਮੇਂ ਹੋਇਆ ਹਾਦਸਾ

ਫਤਿਹਾਬਾਦ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਵਿੱਚ ਮੰਤਰੀਆਂ ਦੇ ਸਹੂੰ ਚੁੱਕ ਸਮਾਗਮ ਤੋਂ ਪਰਤ ਰਹੇ ਟੋਹਾਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਲਵਲੀ ਮਹਿਤਾ ਅਤੇ ਅੰਸ਼ਿਤ ਮਹਿਤਾ ਦੀ ਪਟਿਆਲਾ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਟਿਆਲਾ-ਸਮਾਣਾ ਬਾਈਪਾਸ ’ਤੇ ਦੇਰ ਰਾਤ ਹੋਏ ਹਾਦਸੇ ’ਚ ਦੋ ਨੌਜਵਾਨ ਦਕਸ਼ ਭਾਟੀਆ ਅਤੇ ਨਿਖਿਲ ਮਹਿਤਾ ਗੰਭੀਰ ਰੂਪ ’ਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਮੌਹਾਲੀ ਦੇ ਫੋਰਟਿਜ਼ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੋਹਾਣਾ ਤੋਂ ਵਿਧਾਇਕ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਰਾਜ ਭਵਨ ਪੁੱਜੇ ਹੋਏ ਸਨ। ਇਨ੍ਹਾਂ ਸਮਰਥਕਾਂ ਵਿੱਚ ਲਵਲੀ ਮਹਿਤਾ, ਅੰਸ਼ਿਤ ਮਹਿਤਾ, ਨਿਖਿਲ ਮਹਿਤਾ ਅਤੇ ਦਕਸ਼ ਭਾਟੀਆ ਸ਼ਾਮਲ ਸਨ।

ਦਵਿੰਦਰ ਬਬਲੀ ਦੇ ਮੰਤਰੀ ਬਣਨ ਤੋਂ ਬਾਆਦ ਇਨ੍ਹਾਂ ਨੌਜਵਾਨਾਂ ਨੇ ਵਿਧਾਇਕ ਨੂੰ ਮਿਠਾਈ ਖਵਾ ਕੇ ਵਧਾਈ ਦਿੱਤੀ। ਸਮਾਗਮ ਤੋਂ ਬਾਅਦ ਚਾਰੇ ਨੌਜਵਾਨ ਕਾਰ ਵਿੱਚ ਚੰਡੀਗੜ੍ਹ ਤੋਂ ਟੋਹਾਣਾ ਵਾਪਸ ਆ ਰਹੇ ਸਨ। ਜਿਵੇਂ ਹੀ ਉਹਨਾਂ ਦੀ ਕਾਰ ਪਟਿਆਲਾ ਸਮਾਣਾ ਬਾਈਪਾਸ ’ਤੇ ਪੁੱਜੀ ਤਾਂ ਅਚਾਨਕ ਕਾਰ ਦੇ ਸਾਹਮਣੇ ਇੱਕ ਗਾਂ ਆ ਗਈ, ਜਿਸ ਕਾਰਨ ਕਾਰ ਚਾਲਕ ਕੰਟਰੋਲ ਖੋ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਲਵਲੀ ਅਤੇ ਅੰਸ਼ਿਤ ਦੀ ਮੌਤ ਹੋ ਗਈ ਜਦਕਿ ਦੋ ਹੋਰ ਜਖ਼ਮੀ ਨੌਜਵਾਨ ਦਕਸ਼ ਅਤੇ ਨਿਖਿਲ ਨੂੰ ਇਲਾਜ਼ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਟੋਹਾਣਾ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ