ਸੀਪੀਆਈ (ਐੱਮ) ਆਗੂ ਸੀਤਾਰਾਮ ਯੇਚੁਰੀ ਦੇ ਬੇਟੇ ਦਾ ਕੋਰੋਨਾ ਨਾਲ ਦੇਹਾਂਤ

0
2945

ਅਖਬਾਰ ਦੇ ਸੀਨੀਅਰ ਕਾਪੀ ਐਡੀਟਰ ਦੇ ਅਹੁਦੇ ’ਤੇ ਕਰ ਰਹੇ ਸਨ ਕੰਮ

ਏਜੰਸੀ, ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਨੌਜਵਾਨ ਹੋ ਰਹੇ ਹਨ। ਸੀਪੀਆਈ (ਐੱਮ) ਦੇ ਵੱਡੇ ਆਗੂਆਂ ’ਚ ਸ਼ੁਮਾਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਆਸ਼ੀਸ਼ (34) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦਾਖਲ ਸਨ। ਆਸ਼ੀਸ਼ ਨੂੰ ਦੋ ਹਫ਼ਤੇ ਪਹਿਲਾਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਪਰ ਤਬੀਅਤ ਜ਼ਿਆਦਾ ਵਿਗੜਣ ਕਾਰਨ ਉਨ੍ਹਾਂ ਨੂੰ ਮੇਦਾਂਤਾ ’ਚ ਦਾਖਲ ਕਰਵਾ ਦਿੱਤਾ। ਆਸ਼ੀਸ਼ ਯੇਚੁਰੀ ਦਾ 9 ਜੂਨ ਨੂੰ 35ਵਾਂ ਜਨਮਦਿਨ ਆਉਣ ਵਾਲਾ ਸੀ। ਪਰ 34 ਸਾਲ 10 ਮਹੀਨੇ ਦੀ ਉਮਰ ’ਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪਰਿਵਾਰ ਦਾ ਵਾਲਿਆਂ ਦਾ ਕਹਿਣਾ ਹੈ ਕਿ ਆਸ਼ੀਸ਼ ਠੀਕ ਹੋ ਰਿਹਾ ਸੀ ਤੇ ਸਹੀ ਦਿਸਣ ਲੱਗਿਆ ਸੀ, ਪਰ ਵੀਰਵਾਰ ਸਵੇਰੇ ਸਾਢੇ 5 ਵਜੇ ਅਚਾਨਕ ਉਸਦਾ ਸਾਂਹ ਰੁਕ ਗਿਆ। ਆਸ਼ੀਸ਼ ਇੱਕ ਸਮਾਚਾਰ ਪੱਤਰ ’ਚ ਸੀਨੀਆ ਕਾਪੀ ਐਡੀਟਰ ਦੇ ਰੂਪ ’ਚ ਕੰਮ ਕਰਦਾ ਸੀ। ਦੋ ਹਫ਼ਤੇ ਤੱਕ ਉਹ ਕੋਰੋਨਾ ਨਾਲ ਜੰਗ ਲੜੇ, ਪਰ ਆਖਰ ਉਸਦੇ ਸਾਂਹ ਰੁਕ ਗਏ।

ਆਸ਼ੀਸ਼ ਦੇ ਅਚਾਨਕ ਦੇਹਾਂਤ ਨਾਲ ਸੇਚੁਰੀ ਪਰਿਵਾਰ ’ਚ ਡੂੰਘਾ ਮਾਤਮ ਛਾ ਗਿਆ ਹੈ। ਨਾਲ ਹੀ ਆਸ਼ੀਸ਼ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਦੋਸਤ ਸਦਮੇ ’ਚ ਹਨ। ਆਸ਼ੀਸ਼ ਦੇ ਪਿਤਾ ਸੀਤਾਰਾਮ ਯੇਚੁਰੀ ਨੇ ਵੀਰਵਾਰ ਸਵੇਰੇ ਟਵੀਟ ਕਰਕੇ ਇਸ ਸਬੰਧ ’ਚ ਜਾਣਕਾਰੀ ਦਿੱਤੀ। ਮਾਕਪਾ ਆਗੂ ਸੀਤਰਾਮ ਯੇਚੁਰੀ ਨੇ ਟਵੀਟ ਕਰਕੇ ਕਿਹਾ, ‘ਮੈਨੂੰ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰੇ ਵੱਡੇ ਬੇਟੇ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ, ਮੈਂ ਉਨ੍ਹਾਂ ਲੋਕਾਂ ਨੂੰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉਸਦੇ ਠੀਕ ਹੋਣ ਦੀ ਉਦੀਮ ਦਿੱਤੀ ਤੇ ਉਸਦਾ ਇਲਾਜ ਕੀਤਾ, ਇਸ ਵਿੱਚ ਡਾਕਟਰ, ਨਰਸ, ਫਰੰਟਲਾਈਨ ਹੈਲਥ ਵਰਕਰ ਸ਼ਾਮਲ ਹਨ। ਆਸ਼ੀਸ਼ ਯੇਚੁਰੀ ਦੇ ਦੇਹਾਂਤ ’ਤੇ ਸੀਪੀਆਈ (ਐੱਮ) ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।