ਭਾਜਪਾ-ਜੇਡੀਯੂ ਗਠਜੋੜ ’ਚ ਤਰੇੜਾਂ

0

ਭਾਜਪਾ-ਜੇਡੀਯੂ ਗਠਜੋੜ ’ਚ ਤਰੇੜਾਂ

ਅਰੁਣਾਚਲ ਪ੍ਰਦੇਸ਼ ’ਚ ਜਨਤਾ ਦਲ (ਯੂ) ਦੇ ਛੇ ਵਿਧਾਇਕਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਨਾਲ ਬਿਹਾਰ ’ਚ ਸੱਤਾਧਾਰੀ ਗਠਜੋੜ ਭਾਜਪਾ ਜਨਤਾ ਦਲ (ਯੂ) ’ਚ ਤਰੇੜਾਂ ਉਭਰ ਆਈਆਂ ਹਨ ਅਰੁਣਾਚਲ ਦੀ ਘਟਨਾ ਤੋਂ ਬਾਅਦ ਦਿਨ ਬਿਹਾਰ ਦੇ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦੋ ਵੱਡੇ ਐਲਾਨ ਕੀਤੇ ਹਨ ਉਹ ਜੇਡੀਯੂ ਦੀ ਨਰਾਜ਼ਗੀ ਨੂੰ ਹੀ ਜਾਹਿਰ ਕਰਦੇ ਹਨ ਭਾਵੇਂ ਨੀਤਿਸ਼ ਕੁਮਾਰ ਨੇ ਭਾਜਪਾ ਦਾ ਨਾਂਅ ਨਹੀਂ ਲਿਆ ਪਰ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਬਾਰੇ ਵਿਚਾਰ ਸਿਰਫ਼ ਨੀਤਿਸ਼ ਕੁਮਾਰ ਦੀ ਨਿਜੀ ਨਿਰਾਸ਼ਾ ਨੂੰ ਹੀ ਨਹੀਂ ਦਰਸਾਉਂਦੇ ਸਗੋਂ ਉਹ ਇੱਕ ਕਿਸਮ ਦਾ ਮੂਕ ਵਿਰੋਧ ਕਰ ਰਹੇ ਹਨ

ਉਂਜ ਨੀਤਿਸ਼ ਦੇ ਫੈਸਲੇ ਵੀ ਕਾਫ਼ੀ ਹੈਰਾਨੀਜਨਕ ਹੈ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲਾ ਆਗੂ ਆਪਣੀ ਪਾਰਟੀ ਦੇ ਚੋਣਾਂ ’ਚ ਮਾੜੇ ਪ੍ਰਦਰਸ਼ਨ ਦੀ ਜਿੰਮੇਵਾਰੀ ਲੈ ਕੇ ਅਸਤੀਫ਼ਾ ਦਿੰਦਾ ਹੈ ਤਾਂ ਇਹ ਘਟਨਾ ਚੱਕਰ ਜਨਤਾ ਦਲ (ਯੂ) ਦੇ ਆੂਗਆਂ ਦੀ ਤਰਸਯੋਗ ਹਾਲਤ ਨੂੰ ਦਰਸਾਉਂਦੀ ਹੈ ਕਿਉਂਕਿ ਭਾਜਪਾ ਇੰਨਾ ਵਿਸ਼ਵਾਸ ਕਰਦੀ ਹੈ ਕਿ ਤੀਜੇ ਨੰਬਰ ਦੀ ਪਾਰਟੀ ਦੇ ਆਗੂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਓਧਰ ਨੀਤਿਸ਼ ਮੁੱਖ ਮੰਤਰੀ ਆਪਣੀ ਪਾਰਟੀ ਦੀ ਪ੍ਰਧਾਨਗੀ ਤੋਂ ਹੀ ਅਸਤੀਫ਼ਾ ਦੇਣਾ ਭਾਜਪਾ ਲਈ ਵੀ ਬੜੀ ਮੁਸ਼ਕਲ ਭਰਿਆ ਹੈ ਭਾਜਪਾ ਲਈ ਹੁਣ ਨੀਤਿਸ਼ ਕੁਮਾਰ ਨੂੰ ਮੱਖ ਮੰਤਰੀ ਦੇ ਅਹੁਦੇ ਤੋਂ ਫ਼ਾਰਗ ਕਰਨ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ

ਅਜਿਹੀ ਹਾਲਤ ’ਚ ਭਾਜਪਾ ਨੂੰ ਹੀ ਆਪਣਾ ਮੁੱਖ ਮੰਤਰੀ ਬਣਾਉਣ ਲਈ ਹੀ ਵਿਚਾਰ ਕਰਨਾ ਪਵੇਗਾ ਹਾਰ ਦੀ ਜਿੰਮੇਵਾਰੀ ਲੈਣ ਵਾਲੇ ਆਗੂ ਨੂੂੰ ਮੁੱਖ ਮੰਤਰੀ ਦੇ ਰੂਪ ’ਚ ਸੂਬੇ ਦੀ ਜਨਤਾ ਵੀ ਸਵੀਕਾਰ ਨਹੀਂ ਕਰ ਸਕਦੀ ਦੂਜੇ ਪਾਸੇ ਭਾਜਪਾ ਨੂੰ ਅਰੁਣਾਚਲ ਦੇ ਮਾਮਲੇ ’ਚ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ ਭਾਵੇਂ ਬਿਹਾਰ ਦੇ ਭਾਜਪਾ ਆਗੂ ਕਹਿ ਰਹੇ ਹਨ ਕਿ ਅਰੁਣਾਚਲ ਦੇ ਜੇਡੀਯੂ ਵਿਧਾਇਕਾਂ ਦਾ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਵਿਧਾਇਕਾਂ ਦਾ ਆਪਣਾ ਸੀ ,

ਸਿਰਫ਼ ਇਹ ਕਹਿਣ ਨਾਲ ਜੇਡੀਯੂ ਦੀ ਤਸੱਲੀ ਨਹੀਂ ਹੋਣੀ ਇਸ ਲਈ ਗਠਜੋੜ ਨੂੰ ਬਰਕਰਾਰ ਰੱਖਣ ਲਈ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੇ ਆਗੂ ਖਿੱਚਣ ਦੀ ਰੱਸਾਕਸ਼ੀ ਛੱਡਣੀ ਪਵੇਗੀ ਇਹ ਗੱਲ ਭਾਰਤੀ ਸਿਆਸਤ ਦੀ ਰਵਾਇਤ ਹੀ ਬਣ ਚੁੱਕੀ ਹੈ ਕਿ ਕੋਈ ਵੀ ਪਾਰਟੀ ਆਪਣੇ ਆਗੂ ਨੂੰ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਨੂੰ ਆਪਣੇ ’ਤੇ ਹਮਲਾ ਮੰਨ ਕੇ ਚੱਲਦੀ ਹੈ ਅਜਿਹੀ ਹਾਲਤ ’ਚ ਜਨਤਾ ਦਲ ਦਾ ਚੁੱਪ ਨਾ ਬੈਠਣਾ ਸੁਭਾਵਿਕ ਹੀ ਹੈ ਜੇਕਰ ਭਾਜਪਾ ਨੇ ਗੱਠਜੋੜ ਦੀ ਸਿਆਸਤ ਨੂੰ ਅੱਗੇ ਵਧਾਉਣਾ ਹੈ ਤਾਂ ਸਹਿਯੋਗੀ ਪਾਰਟੀ ਨਾਲ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਬਚ ਕੇ ਚੱਲਣਾ ਪਵੇਗਾ ਉਂਜ ਵੀ ਨੀਤਿਸ਼ ਕੁਮਾਰ ਹੰਢੇ ਹੋਏ ਸਿਆਸਤਦਾਨ ਹਨ ਉਹਨਾਂ ਦੇ ਫੈਸਲੇ ਪਿੱਛੇ ਉਨ੍ਹਾਂ ਦੀ ਮਨਸ਼ਾ ਕੀ ਹੈ ? ਇਸ ਦੀ ਉਡੀਕ ਕਰਨੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.