ਪੰਜਾਬ

ਸਸਕਾਰ ਕਰਨ ਵਾਲੀ ਭੱਠੀ ‘ਚ ਧਮਾਕਾ, 30 ਤੋਂ ਜ਼ਿਆਦਾ ਜਖਮੀ

Cremation,  Furnace, Explosion, 30 Injured 

ਇੱਕ ਬੱਚੇ ਦੀ ਹਾਲਤ ਗੰਭੀਰ

ਤਲਵੰਡੀ ਭਾਈ, ਬਸੰਤ/ਸੱਚ ਕਹੂੰ ਨਿਊਜ

ਪਿੰਡ ਮਹੇਸਰੀ ਸੰਧੂਆਂ ਵਿਖੇ ਇੱਕ ਔਰਤ ਦਾ ਸਸਕਾਰ ਕਰਨ ਸਮੇਂ ਭੱਠੀ ‘ਚ ਹੋਏ ਧਮਾਕੇ ਕਾਰਨ ਵਾਪਰੇ ਹਾਦਸੇ ਵਿੱਚ 30-35 ਵਿਅਕਤੀ ਅੱਗ ਦੀ ਚਪੇਟ ‘ਚ ਆਉਣ ਕਾਰਨ ਜਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਤਲਵੰਡੀ ਭਾਈ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਆਏ ਦੇਵਰਾਜ ਨਿਵਾਸੀ ਤਲਵੰਡੀ ਭਾਈ, ਅਮਿਤ ਕੁਮਾਰ ਨਿਵਾਸੀ ਮੋਗਾ, ਅਨੁਰਾਗ, ਗੋਲਡੀ, ਅਸ਼ੋਕ, ਅਮਰ ਸਿੰਘ ਸਾਰੇ, ਮਹੇਸਰੀ ਸੰਧੂਆਂ ਨੇ ਦੱਸਿਆ ਕਿ ਉਹ ਮਹੇਸਰੀ ਨਿਵਾਸੀ ਔਰਤ ਆਗਿਆਵੰਤੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਪਿੰਡ ਦੇ ਸ਼ਮਸਾਨਘਾਟ ‘ਚ ਇਕੱਠੇ ਹੋਏ ਸਨ|

ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗੈਸ ਵਾਲੀ ਭੱਠੀ ਨਾਲ ਸਸਕਾਰ ਕੀਤਾ ਜਾਂਦਾ ਹੈ| ਜਦ ਭੱਠੀ ‘ਚ ਗੈਸ ਭਰਨ ਉਪਰੰਤ ਅੱਗ ਲਾਈ ਤਾਂ ਭੱਠੀ ਅੰਦਰ ਇੱਕੋ ਦਮ ਧਮਾਕਾ ਹੋਇਆ, ਜਿਸ ਕਾਰਨ ਭੱਠੀ ਦੇ ਨਜ਼ਦੀਕ ਖੜੇ ਕਾਫੀ ਲੋਕ ਅੱਜ ਦੀ ਚਪੇਟ ‘ਚ ਆ ਗਏ| ਉੱਥੇ ਮੰਜੂਦ ਲੋਕ ਭੱਜ ਕੇ ਸ਼ਮਸਾਨਘਾਟ ‘ਚੋਂ ਬਾਹਰ ਨਿਕਲ ਆਏ ਤੇ ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਲਿਆਂਦਾ ਗਿਆ, ਜਿਨ੍ਹਾਂ ਵਿੱਚ 7 ਵਿਅਕਤੀ ਤੇ ਇੱਕ ਬੱਚੇ ਨੂੰ ਤਲਵੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਲਿਆਂਦਾ ਗਿਆ| ਉਨ੍ਹਾਂ ‘ਚੋਂ ਬੱਚੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top