ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਸੰਕਟ

0
138

ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਸੰਕਟ

ਦਿੱਲੀ ’ਚ ਪ੍ਰਦੂਸ਼ਣ ਬੇਹੱਦ ਖਤਰਨਾਕ ਸਥਿਤੀ ’ਚ ਪਹੁੰਚ ਗਿਆ ਹੈ ਠੰਢ ਦੀ ਦਸਤਕ ਦੇ ਨਾਲ ਹੀ ਹਵਾ ਪ੍ਰਦੂਸ਼ਣ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹਵਾ ਪ੍ਰਦੂਸ਼ਣ ਜ਼ਿਆਦਾ ਵਧਣ ਨਾਲ ਲੋਕਾਂ ਦੇ ਸਾਹ ਰੁਕਣ ਲੱਗੇ ਹਨ ਇਹ ਮਸਲਾ ਸਾਲ-ਦਰ-ਸਾਲ ਦਾ ਹੈ, ਪਰ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਿਸੇ ਠੋਸ ਨੀਤੀ ’ਤੇ ਅਮਲ ਨਹੀਂ ਹੋਇਆ ਸੁਪਰੀਮ ਕੋਰਟ ਅਕਸਰ ਹਵਾ ਪ੍ਰਦੂਸ਼ਣ ਸਬੰਧੀ ਤਲਖ ਅਤੇ ਗੰਭੀਰ ਟਿੱਪਣੀ ਕਰਦੀ ਹੈ, ਪਰ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਦਿੱਲੀ ਦੁਨੀਆ ਦੇ 10 ਪ੍ਰਦੂਸ਼ਿਤ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ ਮੁੰਬਈ ਅਤੇ ਕੋਲਕਾਤਾ ਵੀ ਇਸ ’ਚ ਸ਼ੁਮਾਰ ਹਨ ਪਰ ਦਿੱਲੀ ਵਰਗੇ ਹਾਲਾਤ ਦੇਸ਼ ਦੇ ਹੋਰ ਸ਼ਹਿਰਾਂ ਦੇ ਨਹੀਂ ਹਨ ਪ੍ਰਦੂਸ਼ਣ ਦੀ ਲੜਾਈ ਨੂੰ ਸਿਆਸੀ ਰੰਗ ਦੇ ਦਿੱਤਾ ਗਿਆ ਹੈ ਦਿੱਲੀ ’ਚ ਯਮੁਨਾ ਦੀ ਗੰਦਗੀ, ਪਰਾਲੀ ਅਤੇ ਹਵਾ ਪ੍ਰਦੂਸ਼ਣ ਵਰਗੇ ਗੰਭੀਰ ਮੁੱਦੇ ਵੀ ਰਾਜਨੀਤੀ ਦੇ ਸ਼ਿਕਾਰ ਹਨ ਜਿਸ ਦੀ ਵਜ੍ਹਾ ਨਾਲ ਕੋਈ ਠੋਸ ਨੀਤੀ ਨਹੀਂ ਬਣ ਪਾ ਰਹੀ ਹੈ

ਕੇਂਦਰ ਅਤੇ ਰਾਜ ਸਰਕਾਰਾਂ ਕੋਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਖਰੜਾ ਨਹੀਂ ਹੈ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਪਰਾਲੀ ਪ੍ਰਦੂਸ਼ਣ ਦੀ ਇੱਕ ਵਜ੍ਹਾ ਹੋ ਸਕਦੀ ਹੈ, ਪਰ ਸਿਰਫ਼ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਅਜਿਹਾ ਨਹੀਂ ਹੈ ਸੀਜੇਆਈ ਨੇ ਸਾਫ਼ ਤੌਰ ’ਤੇ ਕਿਹਾ ਕਿ ਇਸ ਲਈ ਦੂਜੇ ਕਾਰਨ ਅਹਿਮ ਹਨ, ਜਿਸ ’ਚ ਪਟਾਕੇ , ਉਦਯੋਗ-ਧੰਦੇ, ਨਿਰਮਾਣ ਅਧੀਨ ਕਾਰਜ ਸ਼ਾਮਲ ਹਨ ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਹਾਲਾਤ ਏਨੇ ਮਾੜੇ ਹਨ ਕਿ ਸਰਕਾਰ ਨੂੰ ਸੱਤ ਦਿਨ ਦੀ ਛੁੱਟੀ ਦਾ ਐਲਾਨ ਕਰਨਾ ਪਿਆ ਹੈ ਹਵਾ ’ਚ ਐਕਿਊਆਈ ਦਾ ਪੱਧਰ 500 ਤੱਕ ਪਹੁੰਚ ਗਿਆ ਹੈ

ਲਾਕਡਾਊਨ ਤੋਂ ਬਾਅਦ ਸਕੂਲ-ਕਾਲਜ ਵੀ ਖੁੱਲ੍ਹ ਗਏ ਹਨ ਇਸ ਦੌਰਾਨ ਬੱਚਿਆਂ ਲਈ ਸਭ ਤੋਂ ਵੱਡੀ ਮੁਸ਼ਕਲ ਹੈ ਸੀਜੇਆਈ ਨੇ ਤਲਖ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਜ਼ਿੰਦਗੀ ਕਿਵੇਂ ਜਿਉਣਗੇ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਮੌਜੂਦਾ ਬਦਲ ਲੱਭਣ ਦੀ ਜ਼ਰੂਰਤ ਹੈ ਹਵਾ ’ਚ ਵਧਦਾ ਪ੍ਰਦੂਸ਼ਣ ਫੇਫੜਿਆਂ ਦਾ ਵਾਇਰਸ ਵਧਾਏਗਾ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣੇਗਾ ਦਿੱਲੀ ਦੇ ਹਾਲਾਤ ਇਸ ਤਰ੍ਹਾਂ ਬਣੇ ਰਹੇ ਤਾਂ ਹੋਰ ਵੀ ਸਥਿਤੀ ਭਿਆਨਕ ਹੋਵੇਗੀ ਹਵਾ ਪ੍ਰਦੂਸ਼ਣ ’ਚ ਪਰਾਲੀ ਦੀ ਹਿੱਸੇਦਾਰੀ ਤਾਂ 35 ਫੀਸਦੀ ਤੱਕ ਪਹੁੰਚ ਗਈ ਹੈ ਪਰਾਲੀ ਸਾੜਨ ਦੇ ਰੋਜ਼ਾਨਾ ਕਈ ਮਾਮਲੇ ਦਰਜ਼ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਪ੍ਰਦੂਸ਼ਣ ਦੀ ਬਜਾਇ ਸਰਕਾਰਾਂ ਨੂੰ ਵੋਟ ਬੈਂਕ ਦੀ ਜ਼ਿਆਦਾ ਚਿੰਤਾ ਹੈ ਦਿੱਲੀ ’ਚ ਪ੍ਰਦੂਸ਼ਣ ਦਾ ਮਾਮਲਾ ਪੰਜਾਬ, ਹਰਿਆਣਾ ਅਤੇ ਦਿੱਲੀ ਸਰਕਾਰਾਂ ਵਿਚਕਾਰ ਰਾਜਨੀਤੀ ਦਾ ਮੁੱਦਾ ਬਣ ਗਿਆ ਹੈ ਪੰਜਾਬ ’ਚ ਚੋਣਾਂ ਨੇੜੇ ਹਨ ਇਸ ਹਾਲਾਤ ’ਚ ਸਰਕਾਰ ਕਿਸਾਨਾਂ ’ਤੇ ਸਖ਼ਤ ਕਦਮ ਨਹੀਂ ਚੁੱਕ ਸਕਦੀ

ਕੋਈ ਵੀ ਸਰਕਾਰ ਕਿਸਾਨਾਂ ਨੂੰ ਨਰਾਜ਼ ਕਰਕੇ ਜੋਖ਼ਿਮ ਨਹੀਂ ਲੈਣਾ ਚਾਹੁੰਦੀ ਹੈ ਹਵਾ ਪ੍ਰਦੂਸ਼ਣ ’ਤੇ ਧਰਤੀ ਵਿਗਿਆਨ ਮੰਤਰਾਲੇ ਦੀ ਇੱਕ ਰਿਪੋਰਟ ਹੈਰਾਨੀ ਵਾਲੀ ਹੈ ਰਿਪੋਰਟ ਮੁਤਾਬਿਕ ਦਿੱਲੀ ਦੇ ਹਵਾ ਪ੍ਰਦੂਸ਼ਣ ’ਚ ਪਰਾਲੀ ਦਾ ਹਿੱਸਾ ਸਿਰਫ਼ 5 ਫੀਸਦੀ ਹੈ ਇਸ ਦੇ ਬਾਵਜੂਦ ਫ਼ਿਰ ਰਾਜਧਾਨੀ ’ਚ ਕੋਹਰਾ ਛਾਇਆ ਹੋਇਆ ਹੈ ਜਦੋਂਕਿ ਪੀਐਮ 10 ਦਾ ਪੱਧਰ 320 ਦੇ ਕਰੀਬ ਅਤੇ ਪੀਐਮ 2.5 ਦਾ ਪੱਧਰ 160 ਤੋਂ ਉੱਪਰ ਦਰਜ ਕੀਤਾ ਗਿਆ ਫ਼ਿਰ ਕਿਸਾਨਾਂ ਦੀ ਪਰਾਲੀ ਕਿੰਨੀ ਜਵਾਬਦੇਹ ਹੈ, ਇਹ ਖੁਦ ਸਮਝ ਸਕਦੇ ਹਾਂ

ਦਿੱਲੀ ਦੀ ਆਬੋ-ਹਵਾ ਦਮਘੋਟੂ ਹੋ ਗਈ ਹੈ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਕੁਝ ਸਾਲ ਪਹਿਲਾਂ ਇੱਕ ਸਰਵੇ ਦੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਪ੍ਰਦੂਸ਼ਣ ਦੀ ਵਜ੍ਹਾ ਨਾਲ 40 ਫੀਸਦੀ ਲੋਕ ਦਿੱਲੀ ’ਚ ਰਹਿਣਾ ਨਹੀਂ ਚਾਹੁੰਦੇ ਜ਼ਹਿਰੀਲੀ ਹੁੰਦੀ ਦਿੱਲੀ ਸਿਹਤ ਲਈ ਵੱਡਾ ਖਤਰਾ ਬਣ ਗਈ ਹੈ ਧੂੰਏਂ ਦਾ ਮੇਲ ਲੋਕਾਂ ਨੂੰ ਨਿਗਲ ਜਾਵੇਗਾ ਹਾਲਾਤ ਇੱਥੋਂ ਤੱਕ ਹਨ ਕਿ 24 ਘੰਟਿਆਂ ’ਚ 20 ਤੋਂ 25 ਸਿਗਰਟ ਤੋਂ ਜਿੰਨਾ ਜ਼ਹਿਰੀਲਾ ਧੂੰਆਂ ਨਿੱਕਲਦਾ ਹੈ, ਓਨਾ ਇੱਕ ਨਵਜੰਮਿਆ ਨਿਗਲ ਰਿਹਾ ਹੈ

ਜ਼ਰਾ ਸੋਚੋ, ਅਸੀਂ ਦਿੱਲੀ ਨੂੰ ਕਿਸ ਸਥਿਤੀ ’ਚ ਲਿਆ ਖੜ੍ਹਾ ਕਰ ਦਿੱਤਾ ਹੈ ਦੁਨੀਆ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਦਿੱਲੀ-ਐਨਸੀਆਰ ਅੱਵਲ ਹੈ ਭਾਰੀ ਮਾਤਰਾ ’ਚ ਕਾਰਬਨ ਨਿਕਾਸੀ ਹੋ ਰਹੀ ਹੈ ਅਸੀਂ ਪਰਾਲੀ ’ਤੇ ਸਵਾਲ ਚੁੱਕ ਰਹੇ ਹਾਂ ਅਤੇ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਦੀ ਬਜਾਇ ਸਾਰਾ ਦੋਸ਼ ਕਿਸਾਨਾਂ ’ਤੇ ਮੜ੍ਹ ਰਹੇ ਹਾਂ ਦੁਨੀਆ ਭਰ ’ਚ ਵਧਦਾ ਵਾਤਾਵਰਨ ਪ੍ਰਦੂਸ਼ਣ ਵੱਡੀ ਚੁਣੌਤੀ ਬਣ ਗਿਆ ਹੈ ਦਿੱਲੀ ’ਚ ਤਕਰੀਬਨ ਚਾਰ ਸਾਲ ਪਹਿਲਾਂ ਇੱਕ ਕਰੋੜ ਤੋਂ ਜ਼ਿਆਦਾ ਵਾਹਨ ਰਜਿਸਟਰ ਸਨ ਇਸ ’ਚ ਤਕਰੀਬਨ 32 ਲੱਖ ਕਾਰਾਂ 66 ਲੱਖ ਤੋਂ ਜ਼ਿਆਦਾ ਮੋਟਰ ਸਾਈਕਲ ਅਤੇ ਸਕੂਟਰ ਸਨ

2 ਲੱਖ 25 ਹਜ਼ਾਰ ਮਾਲ ਢੋਹਣ ਵਾਲੇ ਵਾਹਨ ਅਤੇ 11 ਲੱਖ ਤੋਂ ਜ਼ਿਆਦਾ ਕੈਬ ਜਦੋਂਕਿ ਮਾਲ ਢੋਹਣ ਵਾਲੇ ਤਿਪਹੀਆ ਵਾਹਨ 68 ਹਜ਼ਾਰ 35 ਹਜ਼ਾਰ ਤੋਂ ਜ਼ਿਆਦਾ ਬੱਸਾਂ, 31ਹਜ਼ਾਰ ਈ-ਰਿਕਸ਼ਾ ਅਤੇ 30 ਹਜ਼ਾਰ ਮੈਕਸੀ ਕੈਬ ਸ਼ਾਮਲ ਸਨ ਇੱਕ ਰਿਪੋਰਟ ਅਨੁਸਾਰ ਕੁਝ ਸਾਲ ਪਹਿਲਾਂ ਪ੍ਰਦੂਸ਼ਣ ’ਚ ਇਨ੍ਹਾਂ ਦੀ ਹਿੱਸੇਦਾਰੀ 30 ਫੀਸਦੀ ਤੋਂ ਵੀ ਜ਼ਿਆਦਾ ਸੀ ਕਾਰਾਂ ਤੋਂ 20 ਫੀਸਦੀ ਪ੍ਰਦੂਸ਼ਣ ਫੈਲਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ 20 ਪ੍ਰਦੂਸ਼ਿਤ ਸ਼ਹਿਰਾਂ ’ਚ 13 ਭਾਰਤੀ ਸ਼ਹਿਰਾਂ ਨੂੰ ਪਹਿਲਾਂ ਤੋਂ ਸ਼ਾਮਲ ਕਰ ਰੱਖਿਆ ਹੈ, ਜਿਸ ’ਚ ਦਿੱਲੀ ਚਾਰ ਮੁੱਖ ਸ਼ਹਿਰਾਂ ’ਚ ਸ਼ਾਮਲ ਸੀ

ਦਿੱਲੀ ’ਚ ਕੁਝ ਸਾਲ ਪਹਿਲਾਂ ਵਾਹਨਾਂ ਨਾਲ ਰੋਜ਼ਾਨਾ 649 ਟਨ ਕਾਰਬਨ ਮੋਨੋਆਕਸਾਈਡ ਅਤੇ 290 ਟਨ ਹਾਈਡ੍ਰੋਜਨ ਨਿੱਕਲਦਾ ਸੀ, ਜਦੋਂ ਕਿ 926 ਟਨ ਟਾਈਟ੍ਰੋਜਨ ਅਤੇ 6.16 ਟਨ ਤੋਂ ਜਿਆਦਾ ਸਲਫ਼ਰ ਡਾਈਆਕਸਾਈਡ ਦੀ ਮਾਤਰਾ ਸੀ ਜਿਸ ’ਚ 10 ਟਨ ਧੂੜ ਸ਼ਾਮਲ ਹੈ ਇਸ ਤਰ੍ਹਾਂ ਰੋਜ਼ਾਨਾ ਤਕਰੀਬਨ 1050 ਟਨ ਪ੍ਰਦੂਸ਼ਣ ਫੈਲ ਰਿਹਾ ਸੀ ਅੱਜ ਉਸ ਦੀ ਭਿਆਨਕਤਾ ਸਮਝ ’ਚ ਆ ਰਹੀ ਹੈ ਉਸ ਦੌਰਾਨ ਦੇਸ਼ ਦੇ ਦੂਜੇ ਮਹਾਂਨਗਰਾਂ ਦੀ ਸਥਿਤੀ ਮੁੰਬਈ ’ਚ 650, ਬੈਂਗਲੁਰੂ ’ਚ 304, ਕੋਲਕਾਤਾ ’ਚ ਕਰੀਬ 300, ਅਹਿਮਦਾਬਾਦ ’ਚ 290, ਪੁੂਣੇ ’ਚ 340, ਚੇੱਨਈ ’ਚ 227 ਅਤੇ ਹੈਦਰਾਬਾਦ ’ਚ 200 ਟਨ ਤੋਂ ਜ਼ਿਆਦਾ ਪ੍ਰਦੂਸ਼ਣ ਦੀ ਮਾਤਰਾ ਸੀ

ਦੁਨੀਆ ਭਰ ’ਚ 30 ਕਰੋੜ ਤੋਂ ਜ਼ਿਆਦਾ ਬੱਚੇ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ 2017 ’ਚ ਵਧਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ 12 ਲੱਖ ਲੋਕਾਂ ਦੀ ਮੌਤ ਹੋਈ ਸੀ ਅੱਜ ਦੀ ਸਥਿਤੀ ਹੋਰ ਵੀ ਭਿਆਨਕ ਹੈ ਪ੍ਰਦੂਸ਼ਣ ਨੂੰ ਅਸੀਂ ਕਦੇ ਗੰਭੀਰਤਾ ਨਾਲ ਨਹੀਂ ਲਿਆ ਸਰਕਾਰਾਂ ਅਤੇ ਸਬੰਧਿਤ ਏਜੰਸੀਆਂ ਦਾ ਦਾਅਵਾ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਨਾਲ ਸਥਿਤੀ ਗੰਭੀਰ ਬਣੀ ਹੈ ਪਰਾਲੀ ਹਜ਼ਾਰਾਂ ਸਾਲਾਂ ਤੋਂ ਸੜ ਰਹੀ ਹੈ, ਫ਼ਿਰ ਏਨਾ ਹਾਹਾਕਾਰ ਕਿਉਂ ਨਹੀਂ ਮੱਚਿਆ ਪਰ ਅੱਜ ਕਿਸਾਨ ਅਤੇ ਪਰਾਲੀ ’ਤੇ ਰਾਜਨੀਤੀ ਹੋ ਰਹੀ ਹੈ ਪ੍ਰਦੂਸ਼ਣ ਨੂੰ ਅਸੀਂ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਦੇ ਚੀਨ ਅਤੇ ਥਾਈਲੈਂਡ ਦੀ ਸਥਿਤੀ ਬੇਹੱਦ ਮਾੜੀ ਸੀ ਪਰ ਉੱਥੋਂ ਦੀਆਂ ਸਰਕਾਰਾਂ ਨੇ ਪ੍ਰਦੂਸ਼ਣ ਰੋਕਣ ਅਤੇ ਉਦਯੋਗ ਤੋਂ ਨਿੱਕਲਣ ਵਾਲੇ ਕਾਰਬਨ ਨੂੰ ਰੋਕਣ ਲਈ ਗੰਭੀਰਤਾ ਦਿਖਾਈ

ਆਧੁਨਿਕ ਮਸ਼ੀਨਾਂ ਲਾ ਕੇ ਸ਼ੁੱਧ ਹਵਾ ਦਾ ਬਦਲ ਲੱਭਿਆ ਪਰ ਭਾਰਤ ਇਸ ਤਰ੍ਹਾਂ ਦਾ ਕਦਮ ਚੁੱਕਣ ’ਚ ਨਾਕਾਮ ਰਿਹਾ ਹੈ ਦੇਸ਼ ਦੇ ਇੱਕ ਸਾਬਕਾ ਕੇਂਦਰੀ ਸਿਹਤ ਮੰਤਰੀ ਕਹਿੰਦੇ ਸਨ ਕਿ ਪ੍ਰਦੂਸ਼ਣ ਤੋਂ ਬਚਣਾ ਹੈ ਤਾਂ ਗਾਜ਼ਰ ਖਾਓ ਇਹ ਹਾਸੋਹੀਣਾ ਹੈ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਖ਼ਤ ਫੈਸਲੇ ਲੈਣੇ ਹੋਣਗੇ ਫ਼ਿਰ ਇਸ ਦਾ ਹੱਲ ਨਿੱਕਲੇਗਾ ਸਾਨੂੰ ਨਵੇਂ ਬਦਲ ਦੀ ਭਾਲ ਕਰਨੀ ਹੋਵੇਗੀ ਵਾਹਨਾਂ ’ਚ ਡੀਜ਼ਲ, ਪੈਟਰੋਲ ਦੀ ਖਪਤ ਘੱਟ ਕਰਨੀ ਹੋਵੇਗੀ ਡੀਜ਼ਲ-ਪੈਟਰੋਲ ਦਾ ਬਦਲ ਉਪਾਅ ਕੱਢਣਾ ਹੋਵੇਗਾ ਜਿਸ ਦੀ ਵਜ੍ਹਾ ਨਾਲ ਕਾਰਬਨ ਨਿਕਾਸੀ ਘੱਟ ਹੋਵੇਗੀ ਸਰਕਾਰ ਨੂੰ ਸੀਐਨਜੀ ਈਂਧਨ ਵਰਗੀ ਵਿਵਸਥਾ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਸੀਐਨਜੀ ਦੀ ਜਿੱਥੇ ਲਾਗਤ ਘੱਟ ਹੈ ਦੂਜੇ ਪਾਸੇ ਹਵਾ ਨੂੰ ਘੱਟ ਕਰਨ ’ਚ ਵੀ ਇਸ ਦੀ ਅਹਿਮ ਭੂਮਿਕਾ ਹੈ
ਪ੍ਰਭੂਨਾਥ ਸ਼ੁਕਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ