Breaking News

ਇੰਗਲੈਂਡ ਦਾ ਸੁਪਨਾ ਤੋੜ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ

ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ

ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ

ਮਾਸਕੋ, 11 ਜੁਲਾਈ

ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ ‘ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੀ ਟੱਕਰ ਸਾਬਕਾ ਚੈਂਪਿਅਨ ਫਰਾਂਸ ਨਾਲ ਹੋਵੇਗੀ ਕ੍ਰੋਏਸ਼ੀਆ 1990 ‘ਚ ਆਜ਼ਾਦ ਦੇਸ਼ ਬਣਿਆ ਸੀ ਅਤੇ ਉਸਦੀ ਵਿਸ਼ਵ ਕੱਪ ‘ਚ ਸ਼ੁਰੂਆਤ 1998 ‘ਚ ਹੋਈ ਸੀ ਜਿਸ ਵਿੱਚ ਉਹ ਸੈਮੀਫਾਈਨਲ ‘ਚ ਪਹੁੰਚ ਕੇ ਮੇਜ਼ਬਾਨ ਅਤੇ ਬਾਅਦ ‘ਚ ਜੇਤੂ ਬਣੇ ਫਰਾਂਸ ਤੋਂ ਹਾਰਿਆ ਸੀ ਇਸ ਤਰ੍ਹਾਂ ਇਸ ਵਾਰ ਦੇ ਵਿਸ਼ਵ ਕੱਪ ਦਾ ਫਾਈਨਲ 1998 ਦੇ ਸੈਮੀਫਾਈਨਲ ਦਾ ਰੂਪ ਹੀ ਹੋਵੇਗਾ

90 ਮਿੰਟ ਤੱਕ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ‘ਚ 109ਵੇਂ ਮਿੰਟ ‘ਚ ਮਾਰੀਓ ਨੇ ਮੈਚ ਜੇਤੂ ਗੋਲ ਦਾਗਿਆ

ਇੰਗਲੈਂਡ ਨੇ ਮੈਚ ਦੇ ਪੰਜਵੇਂ ਮਿੰਟ ‘ਚ ਹੀ ਕੀਰਨ ਟ੍ਰਿਪਿਅਰ ਦੇ ਗੋਲ ਨਾਲ ਵਾਧਾ ਬਣਾਇਆ ਜਦੋਂਕਿ ਇਵਾਨ ਪੇਰਿਸਿਚ ਨੇ 68ਵੇਂ ਮਿੰਟ ‘ਚ ਸ਼ਾਨਦਾਰ ਗੋਲ ਨਾਲ ਕ੍ਰੋਏਸ਼ੀਆ ਨੂੰ ਬਰਾਬਰੀ ਕਰਵਾ ਦਿੱਤੀ ਨਿਰਧਾਰਤ 90 ਮਿੰਟ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ‘ਚ ਖਿੱਚਿਆ ਗਿਆ ਜਿਸ ਵਿੱਚ 109ਵੇਂ ਮਿੰਟ ‘ਚ ਮਾਰੀਓ ਮਾਂਡਜ਼ੁਕਿਚ ਨੇ ਕ੍ਰੋਏਸ਼ੀਆ ਲਈ ਮੈਚ ਜੇਤੂ ਗੋਲ ਦਾਗ ਦਿੱਤਾ ਕ੍ਰੋਏਸ਼ੀਆ ਦੇ ਪੇਰਿਸਿਚ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ ਇੰਗਲੈਂਡ ਆਖ਼ਰੀ ਵਾਰ 1990 ‘ਚ ਸੈਮੀਫਾਈਨ ‘ਚ ਪਹੁੰਚਿਆ ਸੀ ਅਤੇ ਉਸਨੂੰ 1966 ‘ਚ ਇੱਕੋ ਇੱਕ ਖ਼ਿਤਾਬ ਜਿੱਤਣ ਤੋਂ 52 ਸਾਲ ਬਾਅਦ ਆਪਣੇ ਦੂਸਰੇ ਖ਼ਿਤਾਬ ਦੀ ਤਲਾਸ਼ ਸੀ ਪਰ ਕ੍ਰੋਏਸ਼ੀਆ ਦੇ ਜ਼ਜ਼ਬੇ ਨੇ ਉਸਦਾ ਸੁਪਨਾ ਤੋੜ ਦਿੱਤਾ
ਇੰਗਲੈਂਡ ਅਤੇ ਕ੍ਰੋਏਸ਼ੀਆ ਦਰਮਿਆਨ ਵਿਸ਼ਵ ਕੱਪ ‘ਚ ਇਹ ਪਹਿਲੀ ਟੱਕਰ ਸੀ ਹਾਲਾਂਕਿ ਦੋਵੇਂ ਅੰਤਰਰਾਸ਼ਟਰੀ ਪੱਧਰ ‘ਤੇ ਸੱਤ ਵਾਰ ਇੱਕ ਦੂਜੇ ਵਿਰੁੱਧ ਖੇਡ ਚੁੱਕੇ ਸਨ ਇਹਨਾਂ ਅੱਠ ਮੁਕਾਬਲਿਆਂ ‘ਚ ਇੰਗਲੈਂਡ ਨੇ ਚਾਰ ਜਿੱਤ ਦਰਜ ਕੀਤੀ ਜਦੋਂਕਿ ਕ੍ਰੋਏਸ਼ੀਆ ਦੇ ਹੱਥ ਤੀਸਰੀ ਜਿੱਤ ਲੱਗੀ ਕ੍ਰੋਏਸ਼ੀਆ ਨੇ ਗਰੁੱਪ ਗੇੜ ‘ਚ ਸਾਰੇ ਤਿੰਨ ਮੈਚ ਜਿੱਤੇ ਸਨ ਅਤੇ ਉਸਨੇ ਆਖ਼ਰੀ 16 ‘ਚ ਡੈਨਮਾਰਕ ਨੂੰ ਅਤੇ ਕੁਆਰਟਰ ਫਾਈਨਲ ‘ਚ ਮੇਜ਼ਬਾਨ ਰੂਸ ਨੂੰ ਹਰਾਉਣ ‘ਚ ਵਾਧੂ ਸਮੇਂ ਅਤੇ ਸ਼ੂਟਆਊਟ ਦਾ ਸਹਾਰਾ ਲਿਆ ਸੀ ਜਦੋਂਕਿ ਇੰਗਲੈਂਡ ਨੂੰ ਉਸਨੇ ਵਾਧੂ ਸਮੇਂ ‘ਚ ਹਰਾਇਆ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top