ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ’ਤੇ ਮਿਲੇਗਾ ਸਖ਼ਤ ਜਵਾਬ: ਪੁਤਿਨ

0
225

ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ’ਤੇ ਮਿਲੇਗਾ ਸਖ਼ਤ ਜਵਾਬ: ਪੁਤਿਨ

ਏਜੰਸੀ, ਮਾਸਕੋ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ’ਤੇ ਅਸੀਂ ਇਸ ਦਾ ਢੁੱਕਵਾਂ ਜਵਾਬ ਦਿਆਂਗੇ। ਰਾਸ਼ਟਰ ਨੂੰ ਆਪਣੇ ਸਾਲਾਨਾ ਸੰਬੋਧਨ ’ਚ ਪੁਤਿਨ ਨੇ ਕਿਹਾ ਕਿ ਰੂਸ ਨੂੰ ਹਰ ਚੀਜ ਲਈ ਦੋਸ਼ੀ ਠਹਿਰਾਉਣਾ ਬੰਦ ਕਰਨਾ ਹੋਵੇਗਾ। ਦੱਸ ਦੇਈਏ ਕਿ ਰੂਸ ਨੇ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨਾਲ ਕੌੜੇ ਸਬੰਧਾਂ ਵਿਚਕਾਰ, ਯੂਕ੍ਰੇਨ ਦੀ ਸਰਹੱਦ ਦੇ ਨੇੜੇ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਹੈ।

ਉਸੇ ਸਮੇਂ, ਜੇਲ੍ਹ ਵਿੱਚ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਲਨੀ ਕਾਰਨ, ਰੂਸ ’ਤੇ ਪੱਛਮੀ ਦੇਸ਼ਾਂ ਤੋਂ ਹਮਲਾ ਜਾਰੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਸਪੱਸ਼ਟ ਕੀਤਾ ਕਿ ਰੂਸ ਬਾਹਰੀ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨਾਲ ਚੰਗੇ ਸਬੰਧ ਚਾਹੁੰਦੇ ਹਾਂ। ਅਸੀਂ ਕਨੈਕਟਿੰਗ ਬਿ੍ਰਜਾਂ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਪਰ ਇਸ ਨੂੰ ਸਾਡੀ ਕਮਜੋਰੀ ਨਾ ਸਮਝਿਆ ਜਾਵੇ। ਪੁਤਿਨ ਨੇ ਕਿਹਾ ਕਿ ਰੂਸ ਨੇ ਹਰ ਮਾਮਲੇ ਵਿਚ ਆਪਣੀ ਸੀਮਾ ਰੇਖਾ ਤੈਅ ਕੀਤੀ ਹੈ।

78 ਮਿੰਟ ਦੇ ਭਾਸ਼ਣ ਵਿੱਚ, ਪੁਤਿਨ ਨੇ ਕੋਵਿਡ-19 ਮਹਾਂਮਾਰੀ ਅਤੇ ਰੂਸ ਦੀਆਂ ਆਰਥਿਕ ਮੁਸ਼ਕਲਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ, ਪਰ ਪੁਤਿਨ ਦਾ ਮੁੱਖ ਜੋਰ ਅਮਰੀਕਾ ਤੇ ਯੂਰਪੀਅਨ ਦੇਸ਼ਾਂ ’ਤੇ ਸੀ। ਪੁਤਿਨ ਨੇ ਕਿਹਾ ਕਿ ਕੁਝ ਦੇਸ਼ ਹਰ ਸਮੱਸਿਆ ਲਈ ਰੂਸ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਪਰ ਉਨ੍ਹਾਂ ਨੂੰ ਅਜਿਹੀ ਖੇਡ ਲਈ ਪਛਤਾਉਣਾ ਹੋਵੇਗਾ। ਇਸ ਸਮੇਂ ਰੂਸ ਦੇ ਸਹਿਯੋਗੀ ਰਹੇ ਯੂਕ੍ਰੇਨ ਤੇ ਚੈੱਕ ਗਣਰਾਜ ਵੀ ਇਸ ਸਮੇਂ ਰੂਸ ਦੇ ਵਿਰੁੱਧ ਖੜ੍ਹੇ ਹਨ। ਦੋਵਾਂ ਦੇਸ਼ਾਂ ਨੂੰ ਯੂਰਪ ਅਤੇ ਅਮਰੀਕਾ ਦਾ ਸਮੱਰਥਨ ਪ੍ਰਾਪਤ ਹੈ। ਪੁਤਿਨ ਇਸ ਨੂੰ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦੁਆਰਾ ਰੂਸ ਨੂੰ ਘੇਰਣ ਵਾਲੀ ਨੀਤੀ ਮੰਨ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।