Breaking News

ਪੁਲਵਾਮਾ ‘ਚ ਸੀਆਰਪੀਐਫ ਜਵਾਨ ਦਾ ਗੋਲੀਮਾਰ ਕੇ ਕਤਲ

CRPF, Jawan, Shot, Dead, Pulwama

ਛੁੱਟੀਆਂ ਮਨਾਉਣ ਲਈ ਆਇਆ ਸੀ ਨਸੀਰ ਅਹਿਮਦ

ਸ੍ਰੀਨਗਰ, ਏਜੰਸੀ।

ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਅੱਤਵਾਦੀਆਂ ਨੇ ਐਤਵਾਰ ਦੇਰ ਰਾਤ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ ਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਵਾਮਾ ਜਿਲ੍ਹੇ ਦੇ ਨਾਅਰਾ ਪਿੰਡ ‘ਚ ਆਪਣੇ ਘਰ ਛੁੱਟੀਆਂ ਮਨਾਉਣ ਆਏ ਸੀਆਰਪੀਐਫ ਜਵਾਨ ਨਸੀਰ ਅਹਿਮਦ ਰਾਠੇਰ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜਖਮੀ ਨਸੀਰ ਅਹਿਮਦ ਨੂੰ ਪੁਲਵਾਮਾ ਦੇ ਜਿਲ੍ਹੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਸ਼ਹੀਦ ਨਸੀਰ ਅਹਿਮਦ ਰਾਠੇਰ ਸੀਆਰਪੀਐਫ ਦੀ 183ਵੀਂ ਬਟਾਲਿਅਨ ਦੇ ਜਵਾਨ ਸਨ ਤੇ ਸ੍ਰੀਨਗਰ ਦੇ ਪੁਲਿਸ ਕੰਟਰੋਲ ਪੈਨਲ (ਪੀਸੀਆਰ) ‘ਚ ਤੈਨਾਤ ਸਨ। ਉਹ ਆਪਣੇ ਘਰ ਛੁੱਟੀ ਆਇਆ ਹੋਇਆ ਸੀ। ਸ਼ਹੀਦ ਜਵਾਨ ਦੇ ਪਰਿਵਾਰ ‘ਚ ਪਤਨੀ ਅਤੇ ਤਿੰਲ ਸਾਲ ਦਾ ਬੇਟਾ ਹੈ। ਨਸੀਰ ਅਹਿਮਦ ਰਾਠੇਰ ਦੇ ਕਤਲ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਪੁਲਵਾਮਾ ਤਰੈਲ ‘ਚ ਮਾਂ ਦੀ ਅਪੀਲ ‘ਤੇ ਅੱਤਵਾਦੀਆਂ ਨੇ ਵਿਸੇਸ਼ ਪੁਲਿਸ ਅਧਿਕਾਰੀ (ਐਸਪੀਓ) ਮੁਦਾਸਿਰ ਅਹਿਮਦ ਲੋਨ ਨੂੰ ਰਿਹਾ ਕਰ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

CRPF, Jawan, Shot, Dead, Pulwama

ਪ੍ਰਸਿੱਧ ਖਬਰਾਂ

To Top