ਫੀਚਰ

ਸਾਉਣੀ ਦੇ ਚਾਰਿਆਂ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ

Cultivation, Refined, Advanced, Methods, Agriculture

ਪੰਜਾਬ ‘ਚ ਕਿਸਾਨ ਵੀਰ ਡੇਅਰੀ ਦੇ ਧੰਦੇ ਨੂੰ ਵਪਾਰਕ ਪੱਧਰ ‘ਤੇ ਅਪਣਾ ਰਹੇ ਹਨ ਜੋ ਕਿ ਅਜੋਕੇ ਸਮੇਂ ਖੇਤੀ ਵਿਭਿੰਨਤਾ ਦਾ ਵਧੀਆ ਬਦਲ ਹੈ ਅਤੇ ਇਸ ਵਾਸਤੇ ਸਭ ਤੋਂ ਜ਼ਰੁਰੀ ਹੈ ਕਿ ਪਸ਼ੂਆਂ ਨੂੰ ਲੋੜੀਂਦਾ ਹਰਾ ਚਾਰਾ ਮੁਹੱਈਆ ਹੋਵੇ ਜੇਕਰ ਪਸ਼ੂਆਂ ਦੀ ਸਮਰੱਥਾ ਤੋਂ ਵੱਧ ਦੁੱਧ ਪ੍ਰਾਪਤ ਕਰਨਾ ਹੈ ਤਾਂ ਵਧੀਆ ਚਾਰਾ ਪੈਦਾ ਕਰਨਾ ਪਵੇਗਾ

ਪੰਜਾਬ ਵਿਚ ਹਰੇ ਚਾਰੇ ਦੀਆਂ ਫ਼ਸਲਾਂ ਹੇਠ 8.61 ਲੱਖ ਹੈਕਟੇਅਰ ਰਕਬੇ ‘ਚੋਂ ਸਾਲਾਨਾ ਲਗਭਗ 6.73 ਕਰੋੜ ਟਨ ਹਰਾ ਚਾਰਾ ਪੈਦਾ ਹੁੰਦਾ ਹੈ ਪੰਜਾਬ ‘ਚ ਪ੍ਰਤੀ ਪਸ਼ੂ 30.46 ਕਿੱਲੋ ਹਰਾ ਚਾਰਾ ਪ੍ਰਤੀਦਿਨ ਉਪਲੱਬਧ ਹੈ ਜੋ ਕਿ ਬਹੁਤ ਘੱਟ ਹੈ ਜਦਕਿ ਇੱਕ ਦਿਨ ਲਈ ਇੱਕ ਪਸ਼ੂ ਨੂੰ 40 ਕਿਲੋ ਹਰੇ ਚਾਰੇ ਦੀ ਲੋੜ ਹੁੰਦੀ ਹੈ ਇਸ ਲੋੜ ਨੂੰ ਪੂਰਾ ਕਰਨ ਲਈ ਸਾਲ ਵਿਚ 8.82 ਕਰੋੜ ਟਨ ਚਾਰੇ ਦੀ ਲੋੜ ਹੁੰਦੀ ਹੈ ਪੰਜਾਬ ‘ਚ ਚਾਰੇ ਹੇਠ ਰਕਬੇ ਦੇ ਵਧਣ ਦੀ ਉਮੀਦ ਘੱਟ ਹੈ,

ਇਸ ਲਈ ਕਿਸਾਨ ਵੀਰਾਂ ਨੂੰ ਪ੍ਰਤੀ ਇਕਾਈ ਰਕਬੇ ਵਿੱਚ ਪ੍ਰਤੀ ਇਕਾਈ ਸਮੇਂ ‘ਤੇ ਚਾਰੇ ਦਾ ਉਤਪਾਦਨ ਵਧਾਉਣ ਲਈ ਕਾਸ਼ਤ ਦੇ ਉੱਨਤ ਢੰਗ ਅਪਣਾਉਣੇ ਚਾਹੇਦੇ ਹਨ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਾਉਣੀ ਦੇ ਚਾਰਿਆਂ ਦੀ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੇ ਵਿਗਿਆਨਕ ਤੇ ਤਕਨੀਕੀ ਢੰਗ ਅਪਣਾਉਣ ਸਾਉਣੀ ਦੇ ਚਾਰਿਆਂ ‘ਚ ਰਵਾਂਹ, ਗੁਆਰਾ ਆਦਿ ਫ਼ਲੀਦਾਰ ਚਾਰੇ ਹਨ ਤੇ ਮੱਕੀ, ਚਰ੍ਹੀ, ਬਾਜਰਾ ਆਦਿ ਗੈਰ ਫਲੀਦਾਰ ਚਾਰੇ ਹਨ ਫਲੀਦਾਰ ਚਾਰਿਆਂ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਜਦਕਿ ਗੈਰ ਫ਼ਲੀਦਾਰ ਚਾਰੇ ਤਾਕਤ ਭਰਪੂਰ ਹੁੰਦੇ ਹਨ ਇਸ ਕਰਕੇ ਕੋਸ਼ਿਸ਼ ਕਰੋ ਕਿ ਫ਼ਲੀਦਾਰ ਤੇ ਗੈਰ ਫ਼ਲੀਦਾਰ ਚਾਰਿਆਂ ਨੂੰ ਰਲਾ ਕੇ ਬੀਜਿਆ ਜਾਵੇ ਤਾਂ ਜੋ ਪਸ਼ੂਆਂ ਨੂੰ ਸੰਤੁਲਿਤ ਚਾਰਾ ਮਿਲ ਸਕੇ ਜੇਕਰ ਫ਼ਲੀਦਾਰ ਤੇ ਗੈਰ ਫ਼ਲੀਦਾਰ ਚਾਰੇ ਇਕੱਠੇ ਨਹੀਂ ਬੀਜਣੇ ਤਾਂ ਵੱਖ-ਵੱਖ ਬੀਜ ਕੇ ਵੀ ਪਸ਼ੂਆਂ ਨੂੰ ਪਾਉਣ ਨਾਲ ਸੰਤੁਲਿਤ ਖੁਰਾਕੀ ਤੱਤ ਮਿਲਦੇ ਹਨ ਸਾਉਣੀ ਦੇ ਚਾਰਿਆਂ ਨੂੰ ਤਕਨੀਕੀ ਢੰਗ ਨਾਲ ਉਗਾਉਣ ਬਾਰੇ ਜਾਣਕਾਰੀ ਹੇਠ ਲਿਖੀ ਗਈ ਹੈ

ਮੱਕੀ:

ਚਾਰੇ ਵਾਲੀ ਮੱਕੀ ਦੀ ਬਿਜਾਈ ਲਈ 30 ਕਿੱਲੋ ਬੀਜ ਪ੍ਰਤੀ ਏਕੜ ਪਾਓ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਤੇ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖੋ ਫ਼ਸਲ ਦੀ ਬਿਜਾਈ ਖਾਦ-ਬੀਜ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਮੱਕੀ ਤੇ ਰਵਾਂਹ ਰਲਾ ਕੇ ਵੀ ਬੀਜੇ ਜਾ ਸਕਦੇ ਹਨ

ਇਸ ਲਈ ਮੱਕੀ ਤੇ ਰਵਾਂਹ 88 ਦਾ ਬੀਜ 15-15 ਕਿੱਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ 15 ਤੇ 6 ਕਿੱਲੋ ਪ੍ਰਤੀ ਏਕੜ ਪਾਓ ਬੀਜ ਨੂੰ 3 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਯੂ ਪੀ ਦਵਾਈ ਨਾਲ ਸੋਧ ਲਓ ਚਾਰੇ ਵਾਲੀ ਮੱਕੀ ਨਾਈਟ੍ਰੋਜਨ ਖਾਦ ਨੂੰ ਬਹੁਤ ਮੰਨਦੀ ਹੈ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਇਹ ਜਿੰਕ, ਫਾਸਫੋਰਸ, ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਦੀ ਘਾਟ ਨੂੰ ਪੂਰਾ ਕਰਦੀ ਹੈ

ਜੇਕਰ ਰੂੜੀ ਦੀ ਖਾਦ ਉਪਲੱਬਧ ਨਾ ਹੋਵੇ ਤਾਂ 75 ਕਿੱਲੋ ਯੁਰੀਆ, 27 ਕਿੱਲੋ ਡੀਏਪੀ ਜਾਂ 75 ਕਿੱਲੋ ਸੁਪਰਫਾਸਫੇਟ ਅਤੇ 15 ਕਿੱਲੋ ਮਿਊਰੇਟ ਆਫ਼ ਪੋਟਾਸ਼ ਖਾਦਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੇਕਰ 27 ਕਿੱਲੋ ਡੀਏਪੀ ਪ੍ਰਤੀ ਏਕੜ ਪਾਈ ਹੋਵੇ ਤਾਂ 10 ਕਿੱਲੋ ਯੂਰੀਆ ਪ੍ਰਤੀ ਏਕੜ ਘਟਾ ਦਿਓ ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦਾਂ ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਤੋਂ 3-4 ਹਫ਼ਤੇ ਮਗਰੋਂ ਪਾਓ

ਚਰ੍ਹੀ (ਜੁਆਰ):

ਖੇਤ ਚੰਗਾ ਤਿਆਰ ਕਰੋ ਤਾਂ ਜੋ ਨਦੀਨਾਂ ਤੋਂ ਰਹਿਤ ਹੋ ਜਾਵੇ ਅਤੇ ਫ਼ਸਲ ਦਾ ਮੁੱਢਲਾ ਵਾਧਾ ਤੇਜ਼ ਹੋਵੇ ਚਰ੍ਹੀ ਲਈ 20-25 ਕਿੱਲੋ ਪ੍ਰਤੀ ਏਕੜ ਬੀਜ ਵਰਤੋ ਬੀਜ ਨੂੰ 2.5 ਗ੍ਰਾਮ ਐਮੀਸਾਨ 6 ਪ੍ਰਤੀ ਕਿੱਲੋ ਨਾਲ ਸੋਧ ਕੇ ਬੀਜੋ ਬਿਜਾਈ ਖਾਦ-ਬੀਜ ਡਰਿੱਲ ਨਾਲ ਜਾਂ ਪੋਰ ਕੇ ਕਰੋ ਕਤਾਰਾਂ ਵਿਚਕਾਰ ਫ਼ਾਸਲਾ 22 ਸੈਂਟੀਮੀਟਰ ਰੱਖੋ ਘੱਟ ਬਾਰਿਸ਼ ਵਾਲੇ ਜਾਂ ਬਰਾਨੀ ਇਲਾਕੇ ‘ਚ 44 ਕਿੱਲੋ ਯੂਰੀਆ ਬਿਜਾਈ ਸਮੇਂ ਪੋਰੋ ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ ‘ਚ 44 ਕਿੱਲੋ ਯੂਰੀਆ ਤੇ 50 ਕਿੱਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ

ਇਸ ਤੋਂ ਇੱਕ ਮਹੀਨਾ ਪਿੱਛੋਂ ਹੋਰ 44 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾਓ ਪੋਟਾਸ਼ ਤੱਤ ਦੀ ਵਰਤੋਂ ਭੂਮੀ ਪਰਖ਼ ਦੇ ਅਧਾਰ ‘ਤੇ ਕਰੋ ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਿਸ਼ ਮੁਤਾਬਕ 1-2 ਪਾਣੀ ਹੀ ਕਾਫ਼ੀ ਹਨ ਅਗੇਤੇ ਮੌਸਮ ਦੇ ਚਾਰੇ ਨੂੰ ਮਾਰਚ-ਜੂਨ ‘ਚ ਲਗਭਗ ਪੰਜ ਪਾਣੀ ਦਿਓ

ਲੌਆਂ ਵਾਲੀ ਚਰ੍ਹੀ:

ਵਧੇਰੇ ਲੌਅ ਦੇਣ ਵਾਲੀ ਚਰ੍ਹੀ ਦੀ ਬਿਜਾਈ ਲਈ ਪੌਦਿਆਂ ਦੀ ਪੁਰੀ ਗਿਣਤੀ ਲਈ 15 ਕਿੱਲੋ ਪ੍ਰਤੀ ਏਕੜ ਬੀਜ ਕਾਫ਼ੀ ਹੈ ਬਿਜਾਈ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਚੰਗੇ ਵੱਤਰ ‘ਚ ਕਰੋ ਪਹਿਲੀ ਕਟਾਈ ਲਈ ਆਮ ਚਰ੍ਹੀ ਲਈ ਸਿਫ਼ਾਰਿਸ਼ ਕੀਤੀ ਖਾਦ ਦੀ ਮਾਤਰਾ ਪਾਓ ਪਰ ਦੂਜੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿੱਛੋਂ 88 ਕਿੱਲੋ ਯੁਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ

ਬਾਜਰਾ:

ਬਿਜਾਈ ਤੋਂ ਪਹਿਲਾਂ ਜ਼ਮੀਨ 2-3 ਵਾਰ ਘੱਟੋ-ਘੱਟ 15 ਸੈਂਟੀਮੀਟਰ ਡੂੰਘੀ ਵਾਹ ਕੇ ਤਿਆਰ ਕਰੋ ਇਸ ਚਾਰੇ ਦੀ ਫ਼ਸਲ ਲਈ 6-8 ਕਿੱਲੋ ਪ੍ਰਤੀ ਏਕੜ ਬੀਜ ਵਰਤੋ ਬੀਜ ਨੂੰ 3 ਗ੍ਰਾਮ ਐਗਰੋਜ਼ਿਮ 50 ਡਬਲਯੂ ਪੀ+ਥੀਰਮ (1:1) ਜਾਂ ਐਗਰੋਜ਼ਿਮ+ਕੈਪਟਾਨ (1:1) ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧ ਲਓ ਇਸ ਨਾਲ ਬੀਜ ਦੇ ਗਲਣ ਅਤੇ ਉਖੇੜਾ ਰੋਗ ਨਹੀਂ ਲੱਗਦਾ ਬਿਜਾਈ ਛੱਟੇ ਨਾਲ ਕਰੋ ਬਰਾਨੀ ਇਲਾਕਿਆਂ ‘ਚ ਬਿਜਾਈ 22 ਸੈਂਟੀਮੀਟਰਵਿੱਥ ਵਾਲੀਆਂ ਕਤਾਰਾਂ ‘ਚ ਕਰੋ

ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਜਾਂ ਕੰਪੋਸਟ ਪ੍ਰਤੀ ਏਕੜ ਪਾਓ ਬਿਜਾਈ ਸਮੇਂ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਬਿਜਾਈ ਤੋਂ 3 ਹਫ਼ਤੇ ਬਾਅਦ ਜਦ ਫ਼ਸਲ 10-15 ਸੈਂਟੀਮੀਟਰ ਉੱਚੀ ਹੋ ਜਾਵੇ, 22 ਕਿੱਲੋ ਯੂਰੀਆ ਦੁਬਾਰਾ ਛੱਟੇ ਨਾਲ ਪਾਓ ਇਸ ਨਾਲ ਫ਼ਸਲ ਛੇਤੀ ਵਧਦੀ ਹੈ ਇਸ ਫ਼ਸਲ ਨੂੰ 2-3 ਪਾਣੀ ਕਾਫ਼ੀ ਹਨ ਪਰ ਗਰਮੀ ਦੇ ਦਿਨਾਂ ‘ਚ ਲੋੜ ਅਨੁਸਾਰ ਪਾਣੀ ਲਾਉਣੇ ਚਾਹੀਦੇ ਹਨ ਖੇਤ ‘ਚ ਪਾਣੀ ਖੜ੍ਹੇ ਰਹਿਣ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ, ਇਸ ਲਈ ਫ਼ਸਲ ਨੂੰ ਸੇਮ ਤੋਂ ਬਚਾਓ ਤੇ ਪਾਣੀ ਹਲਕੇ ਤੇ ਬਹੁਤੇ ਦਿਓ

ਦੋਗਲਾ ਨੇਪੀਅਰ ਬਾਜਰਾ:

ਖੇਤ ਨੂੰ ਪਹਿਲੀ ਵਾਰ ਤਵੀਆਂ ਨਾਲ ਤੇ ਫੇਰ ਦੋ ਵਾਰ ਕਲਟੀਵੇਟਰ ਨਾਲ ਵਾਹੋ ਹਰ ਵਾਹੀ ਪਿੱਛੋਂ ਸੁਹਾਗਾ ਮਾਰੋ ਬਿਜਾਈ ਚੰਗੀ ਸਿੱਲ੍ਹ ‘ਚ ਹੋਣੀ ਚਾਹੀਦੀ ਹੈ ਇਹ ਫ਼ਸਲ ਜੜ੍ਹਾਂ ਅਤੇ ਕਲਮਾਂ ਨਾਲ ਉਗਾਈ ਜਾਂਦੀ ਹੈ ਜੜ੍ਹਾਂ 30 ਸੈਂਟੀਮੀਟਰ ਲੰਮੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ ਇੱਕ ਏਕੜ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ ਇਹ ਧਿਆਨ ‘ਚ ਰੱਖੋ ਕਿ ਬੀਜਣ ਸਮੇਂ ਜੜ੍ਹਾਂ ਦਾ ਥੋੜ੍ਹਾ ਜਿਹਾ ਉੱਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰਹੇ ਕਲਮਾਂ ਕਮਾਦ ਵਾਂਗ 7-8 ਸੈਂਟੀਮੀਟਰ ਡੁੰਘੀਆਂ ਬੀਜਣੀਆਂ ਚਾਹੀਦੀਆਂ ਹਨ

ਬੂਟਿਆਂ ਅਤੇ ਕਤਾਰਾਂ ‘ਚ ਫ਼ਾਸਲਾ 90-40 ਸੈਂਟੀਮੀਟਰ ਜਾਂ 60-60 ਸੈਂਟੀਮੀਟਰ ਰੱਖੋ ਖੇਤ ਤਿਆਰ ਕਰਨ ਸਮੇਂ 20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਬੀਜਣ ਤੋਂ 15 ਦਿਨ ਪਿੱਛੋਂ 66 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਯੂਰੀਏ ਦੀ ਇੰਨੀ ਹੀ ਮਾਤਰਾ ਹਰ ਕਟਾਈ ਤੋਂ ਬਾਅਦ ਪਾਓ ਮੁੱਢੀ ਫ਼ਸਲ ‘ਚ 240 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ ਦੋ ਕਿਸ਼ਤਾਂ ‘ਚ ਹਰੇਕ ਸਾਲ ਪਾਓ

ਪਹਿਲੀ ਕਿਸ਼ਤ ਮੌਸਮ ਬਹਾਰ ਅਤੇ ਦੂਜੀ ਬਾਰਸ਼ਾਂ ‘ਚ ਪਾਓ ਇਸ ਚਾਰੇ ਨੂੰ ਛੇਤੀ-ਛੇਤੀ ਪਾਣੀ ਦੇਣ ਦੀ ਲੋੜ ਹੈ ਬਹੁਤਾ ਚਾਰਾ ਲੈਣ ਲਈ ਗਰਮ ਅਤੇ ਖੁਸ਼ਕ ਮਹੀਨਿਆਂ ‘ਚ ਪਾਣੀ ਹਫ਼ਤੇ ਅਤੇ ਬਾਅਦ ਵਿੱਚ ਮੌਸਮ ਅਨੁਸਾਰ 10 ਤੋਂ 15 ਦਿਨਾਂ ਬਾਅਦ ਦਿੰਦੇ ਰਹੋ ਜੇਕਰ ਲੋੜ ਪਵੇ ਤਾਂ ਮੀਂਹ ਦੇ ਦਿਨਾਂ ‘ਚ ਫਾਲਤੂ ਪਾਣੀ ਖੇਤ ‘ਚੋਂ ਬਾਹਰ ਕੱਢ ਦਿਓ ਸਰਦੀਆਂ ਦੇ ਮਹੀਨਿਆਂ ‘ਚ ਜਦ ਇਸਦਾ ਵਾਧਾ ਨਹੀਂ ਹੁੰਦਾ ਤਾਂ ਇਸ ਫ਼ਸਲ ‘ਚ ਰਲਵੀਂ ਫਸਲ ਦੇ ਤੌਰ ‘ਤੇ ਜਵੀਂ ਜਾਂ ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਆਦਿ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ

ਗਿੰਨੀ ਘਾਹ:

ਇਸ ਚਾਰੇ ਦੀ ਫ਼ਸਲ ਲਈ 6-8 ਕਿੱਲੋ ਪ੍ਰਤੀ ਏਕੜ ਬੀਜ 25 ਸੈਂਟੀਮੀਟਰ ਦੀ ਵਿੱਥ ‘ਤੇ ਸਿਆੜਾਂ ‘ਚ ਕੇਰੇ ਨਾਲ ਬੀਜਿਆ ਜਾ ਸਕਦਾ ਹੈ ਜੇਕਰ ਖੇਤ ਟਰੈਕਟਰ ਨਾਲ ਵਾਹਿਆ ਹੋਵੇ ਤਾਂ ਬੀਜ ਦਾ ਛੱਟਾ ਵੀ ਦਿੱਤਾ ਜਾ ਸਕਦਾ ਹੈ ਤੇ ਇਸ ਤੋਂ ਉਪਰੰਤ ਹਲਕਾ ਜਿਹਾ ਜਿੰਦਰਾ ਫੇਰ ਦਿਓ ਗਿੰਨੀ ਘਾਹ ਲੌਆਂ ਵਾਲਾ ਚਾਰਾ ਹੋਣ ਕਰਕੇ ਨਾਈਟ੍ਰੋਜਨ ਖਾਦਾਂ ਨੂੰ ਬਹੁਤ ਮੰਨਦਾ ਹੈ

ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੁੜੀ ਦੀ ਖਾਦ ਪ੍ਰਤੀ ਏਕੜ ਪਾਓ ਬਿਜਾਈ ਤੋਂ 20 ਦਿਨਾਂ ਬਾਅਦ 44 ਕਿੱਲੋ ਯੂਰੀਆ ਅਤੇ 35 ਦਿਨਾਂ ਬਾਅਦ 22 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਰ ਲੌਅ ਲੈਣ ਤੋਂ ਬਾਅਦ ਪਾਣੀ ਨਾਲ 66 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਇਸ ਫ਼ਸਲ ਨੂੰ ਪਹਿਲਾ ਪਾਣੀ ਬੀਜਣ ਉਪਰੰਤ ਲਾਓ ਦੂਜਾ ਹਲਕਾ ਜਿਹਾ ਪਾਣੀ ਪਹਿਲੇ ਪਾਣੀ ਤੋਂ 4-6 ਦਿਨਾਂ ਬਾਅਦ ਜਿਉਂ ਹੀ ਜ਼ਮੀਨ ਉਪਰੋਂ ਸੁੱਕ ਜਾਵੇ ਲਾਉਣਾ ਚਾਹੀਦਾ ਹੈ, ਜੋ ਫ਼ਸਲ ਦੇ ਉੱਗਣ ਲਈ ਜ਼ਰੂਰੀ ਹੈ

ਬਾਕੀ ਪਾਣੀ ਗਰਮੀਆਂ ‘ਚ 7 ਦਿਨਾਂ ਦੇ ਵਕਫ਼ੇ ਨਾਲ ਅਤੇ ਸਤੰਬਰ ਤੋਂ ਨਵੰਬਰ ਤੱਕ 10 ਦਿਨਾਂ ਦੇ ਫ਼ਰਕ ਨਾਲ ਲਾÀਣਾ ਚਾਹੀਦਾ ਹੈ ਵਰਖਾ ਰੁੱਤ ‘ਚ ਲੋੜ ਅਨੁਸਾਰ ਪਾਣੀ ਲਾਓ ਜਦੋਂ ਫ਼ਸਲ ਉੱਗ ਰਹੀ ਹੋਵੇ, ਉਸ ਵੇਲੇ ਖਾਸ ਤੌਰ ‘ਤੇ ਭਾਰੀਆਂ ਜ਼ਮੀਨਾਂ ‘ਚ ਬਹੁਤਾ ਪਾਣੀ ਨਾ ਖੜ੍ਹਨ ਦਿਓ ਸਰਦੀਆਂ ‘ਚ ਜਦੋਂ ਇਸ ਘਾਹ ਦਾ ਵਾਧਾ ਰੁਕ ਜਾਂਦਾ ਹੈ ਤਾਂ ਇਸਦੇ ਮੁੱਢਾਂ ਦੀਆਂ ਕਤਾਰਾਂ ਵਿੱਚ ਜਵੀਂ ਜਾਂ ਸੇਂਜੀ ਬੀਜੀ ਜਾ ਸਕਦੀ ਹੈ

ਗੁਆਰਾ:

ਇਸ ਫ਼ਸਲ ਦੀ ਬਿਜਾਈ ਲਈ 1-2 ਵਹਾਈਆਂ ਤੇ ਸੁਹਾਗੇ ਕਾਫ਼ੀ ਹਨ ਇੱਕ ਏਕੜ ਦੇ ਰਕਬੇ ਦੀ ਬਿਜਾਈ ਲਈ 18-20 ਕਿੱਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਜਾਈ ਡਰਿੱਲ, ਪੋਰੇ ਜਾਂ ਕੇਰੇ ਨਾਲ ਕੀਤੀ ਜਾ ਸਕਦੀ ਹੈ ਕਤਾਰਾਂ ਦਾ ਫਾਸਲਾ 30 ਸੈਂਟੀਮੀਟਰ ਰੱਖੋ ਸੇਂਜੂ ਜ਼ਮੀਨਾਂ ‘ਚ 20 ਕਿੱਲੋ ਯੁਰੀਆ ਅਤੇ 150 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਡਰਿੱਲ ਕਰੋ ਜੇਕਰ ਬਾਰਸ਼ਾਂ ਠੀਕ ਹੋਣ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇ ਬਾਰਸ਼ਾਂ ਠੀਕ ਨਾ ਹੋਣ ਤਾਂ 1-2 ਪਾਣੀ ਦੇਣੇ ਕਾਫ਼ੀ ਹਨ

ਧੰਨਵਾਦ ਸਹਿਤ, ਚੰਗੀ ਖੇਤੀ

ਪ੍ਰਸਿੱਧ ਖਬਰਾਂ

To Top