ਮਾਲਪੁਰਾ ‘ਚ ਤਣਾਅ ਤੋਂ ਬਾਅਦ ਕਰਫਿਊ

0
Curfew, Malpura

ਮਾਲਪੁਰਾ ‘ਚ ਤਣਾਅ ਤੋਂ ਬਾਅਦ ਕਰਫਿਊ

ਜੈਪੁਰ, ਏਜੰਸੀ। ਰਾਜਸਥਾਨ ਵਿੱਚ ਟੋਂਕ ਜਿਲ੍ਹੇ ਦੇ ਮਾਲਪੁਰਾ ਵਿੱਚ ਰਾਵਣ ਸਾੜਨ ਸਮੇਂ ਕੱਢੀ ਗਈ ਰਾਮ ਬਰਾਤ ‘ਤੇ ਪਥਰਾਅ ਨਾਲ ਹੋਏ ਤਨਾਅ ਕਾਰਨ ਅੱਜ ਸਵੇਰੇ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਜਿਲ੍ਹਾ ਕਲੈਕਟਰ ਕੇ ਕੇ ਸ਼ਰਮਾ ਨੇ ਕਰਫਿਊ ਦੇ ਆਦੇਸ਼ ਜਾਰੀ ਕਰਦੇ ਹੋਏ ਇੰਟਰਨੈਟ ਸੇਵਾਵਾਂ ‘ਤੇ ਵੀ ਅਗਲੇ ਦੋ ਦਿਨਾਂ ਤੱਕ ਰੋਕ ਲਗਾ ਦਿੱਤੀ ਹੈ। ਮਾਲਪੁਰਾ ਵਿੱਚ ਕੱਲ੍ਹ ਰਾਵਣ ਸਾੜਨ ਸਮੇਂ ਰਾਮ ਬਰਾਤ ‘ਤੇ ਇੱਕ ਸਮੁਦਾਏ ਦੇ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ ਸੀ। (Curfew)

ਘਟਨਾ ਦੇ ਵਿਰੋਧ ਵਿੱਚ ਵਿਧਾਇਕ ਕੰਨਹਈਆ ਲਾਲ ਚੌਧਰੀ ਦੀ ਅਗਵਾਈ ਵਿੱਚ ਲੋਕਾਂ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਣ ਦੀ ਮੰਗ ਨੂੰ ਲੈ ਕੇ ਰਾਵਣ ਸਾੜਨ ‘ਤੇ ਰੋਕ ਲਾ ਦਿੱਤੀ ਅਤੇ ਥਾਣੇ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਰਾਤ ਕਰੀਬ ਢਾਈ ਵਜੇ ਪ੍ਰਸਾਸ਼ਨ ਨੇ ਗੱਲਬਾਤ ਕਰਕੇ ਧਰਨੇ ਨੂੰ ਹਟਾ ਦਿੱਤਾ ਅਤੇ ਸਵੇਰੇ ਰਾਵਣ ਸਾੜਿਆ ਗਿਆ। ਪ੍ਰਸ਼ਾਸਨ ਨੇ ਇਸਦੇ ਬਾਅਦ ਪੰਜ ਵਜੇ ਕਰਫਿਊ ਦੀ ਘੋਸ਼ਣਾ ਕਰ ਦਿੱਤੀ । ਸੂਤਰਾਂ ਅਨੁਸਾਰ ਖੇਤਰ ਵਿੱਚ ਤਨਾਅ ਨੂੰ ਵੇਖਦੇ ਹੋਏ ਵੱਡ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਵੀ ਮਾਲਪੁਰਾ ਵਿੱਚ ਕਾਂਵੜੀਆਂ ਉੱਤੇ ਪਥਰਾਵ ਤੋਂ ਬਾਅਦ ਪਿਛਲੇ ਸਾਲ ਦੰਗਾ ਭੜਕਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।