ਜਿਲ੍ਹੇ ‘ਚ ਵੱਖ-ਵੱਖ ਦੁਕਾਨਾਂ ਖੋਲ੍ਹਣ ਲਈ ਸਮਾਂ ਨਿਸ਼ਚਿਤ, 17 ਮਈ ਤੱਕ ਕਰਫਿਊ, ਤਾਲਾਬੰਦੀ ਜਾਰੀ

0

ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਜ਼ਿਲ੍ਹਾ ਮੈਜਿਸਟਰੇਟ

ਫ਼ਾਜ਼ਿਲਕਾ (ਰਜਨੀਸ਼ ਰਵੀ) ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਐਪੀਡੈਮਿਕ ਕੰਟਰੋਲ ਐਕਟ 1897 ਤਹਿਤ ਪੰਜਾਬ ਦੇ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ/ਅਡਵਾਈਜ਼ਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 4 ਮਈ ਤੋਂ 17 ਮਈ 2020 ਤੱਕ ਜ਼ਿਲ੍ਹਾ ਫ਼ਾਜਿਲਕਾ ਵਿਚ ਕਰਫਿਊ ਦੇ ਨਾਲ-ਨਾਲ ਤਾਲਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।

ਜਾਰੀ ਹੁਕਮਾਂ ‘ਚ ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਆਮ ਵਾਂਗ ਖੁੱਲ੍ਹੇ ਰਹਿਣਗੇ। ਆਮ ਜਨਤਾ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਜ਼ਿਲ੍ਹਾ ਫ਼ਾਜ਼ਿਲਕਾ ‘ਚ ਵੱਖ-ਵੱਖ ਸ਼੍ਰੇਣੀ ਦੀਆਂ ਦੁਕਾਨਾਂ ਨੂੰ ਕਰਫਿਊ ਦੌਰਾਨ 50 ਫੀਸਦੀ ਸਟਾਫ ਨਾਲ ਖੋਲਣ ਲਈ ਢਿੱਲ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਰੋਜ਼ਾਨਾ ਅਖਬਾਰਾਂ ਦੀ ਸਪਲਾਈ ਸਵੇਰੇ 6 ਤੋਂ ਰਾਤ 8 ਵਜੇ, ਦੁੱਧ ਦੀ ਸਪਲਾਈ ਤੇ ਸਟੋਰਜ ਸਵੇਰੇ 7 ਤੋਂ ਸਵੇਰੇ 9 ਅਤੇ ਸ਼ਾਮ 5 ਤੋਂ ਸ਼ਾਮ 7 ਵਜੇ, ਪਸ਼ੂ ਚਾਰੇ ਦੀ ਸਪਲਾਈ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ,

ਗੈਸ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ, ਬੈਂਕ/ਏ.ਟੀ.ਐਮਜ਼ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ, ਨੈਸ਼ਨਲ/ਹਾਈਵੇ ‘ਤੇ ਸਥਿਤ ਪਟਰੋਲ/ਡੀਜ਼ਲ ਪੰਪ 24 ਘੰਟੇ, ਸ਼ਹਿਰੀ ਤੇ ਪੇਂਡੂ ਖੇਤਰ ਵਿਖੇ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਅਤੇ ਰਾਜਸਥਾਨ ਬਾਰਡਰ ਦੇ 10 ਕਿਲੋਮੀਟਰ ਦੇ ਏਰੀਏ ਅਧੀਨ ਪੈਂਦੇ ਪੰਪ ਸਵੇਰੇ 7 ਤੋਂ ਸਵੇਰੇ 9 ਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ, ਇੰਸ਼ੋਰੈਂਸ ਕੰਪਨੀਆਂ/ ਪੋਸਟ ਆਫਿਸ/ ਕੋਰੀਅਰ ਸੇਵਾਵਾਂ/ਵਿਤੀ ਕੰਪਨੀਆਂ ਤੇ ਗੈਰ ਵਿਤੀ ਕੰਪਨੀਆਂ/ਈ-ਕਾਮਰਸ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ,

ਕਿਸਾਨ ਵੱਲੋਂ ਕਣਕ ਟਰਾਲੀਆਂ ਰਾਹੀਂ ਅਨਾਜ ਮੰਡੀਆਂ ਵਿਚ ਲਿਆਉਣ ਲਈ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ, ਖੇਤਾਂ ਵਿੱਚ ਕੰਬਾਇਨਾਂ ਦੀ ਵਰਤੋਂ ਸਵੇਰੇ 7 ਤੋਂ ਰਾਤ 8 ਵਜੇ, ਕਿੰਨੂਆਂ ਦੀ ਵੈਕਸਿੰਗ/ਫਰੂਟ/ਬਾਗਬਾਨੀ ਵਸਤਾਂ/ਕੋਲਡ ਸਟੋਰ ਵਿਖੇ ਆਵਾਜਾਈ ਸਵੇਰੇ 7 ਤੋਂ ਸ਼ਾਮ 7 ਵਜੇ, ਕੋਆਪਰੇਟਿਵ ਸੋਸਾਇਟੀਆਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇ ਤੱਕ,

ਕਣਕ ਸਟੋਰ ਕਰਨ ਵਾਲੇ ਗੋਦਾਮ ਸਵੇਰੇ 7 ਤੋਂ ਸ਼ਾਮ 7 ਵਜੇ, ਮੈਡੀਕਲ/ਵੈਟਨਰੀ ਦੁਕਾਨਾਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ, ਸੈਂਪਲ ਲੈਣ ਵਾਲੀਆਂ ਲੈਬਾਰਟਰੀਆਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ, ਡੈਂਟਲ ਕਲੀਨਿਕ, ਖਾਦਾਂ, ਕੀਟਨਾਸ਼ਕਾਂ, ਬੀਜ, ਆਟਾ ਮਿੱਲਾਂ, ਮੱਛੀ ਫਾਰਮਾਂ ਨੂੰ ਫੀਡ ਦੀ ਸਪਲਾਈ, ਚਿਕਨ/ਆਂਡਿਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਤੇ ਪ੍ਰਿਟਿੰਗ ਪ੍ਰੈਸ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰੋਜਾਨਾ ਹੋਵੇਗਾ।

ਕਰਿਆਣਾ, ਕਿਤਾਬਾਂ ਤੇ ਸਟੇਸ਼ਨਰੀ, ਸਕੂਲ ਬੈਗ, ਬਿਜਲੀ, ਮੋਬਾਈਲ ਆਦਿ ਦੁਕਾਨਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਹਿਣਗੀਆਂ ਖੁੱਲ੍ਹਣਗੀਆਂ

ਇਸ ਤਰਾ ਨਵੇਂ ਜਾਰੀ ਹੁਕਮਾਂ ‘ਚ ਕਿਹਾ ਹੈ ਕਿ ਸਬਜੀ/ਫਲ ਦੀ ਸਪਲਾਈ ਤੇ ਸਟੋਰਜ ਮੰਗਲਵਾਰ, ਵੀਰਵਾਰ ਤੇ ਸ਼ਨਿੱਚਰਵਾਰ ਸਵੇਰੇ 7 ਤੋਂ 10 ਵਜੇ ਤੱਕ ਕੀਤੀ ਜਾ ਸਕਦੀ ਹੈ,

ਇਸ ਤੋਂ ਇਲਾਵਾ ਵਿਕਰੇਤਾ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਸਬਜੀ/ਫਲ ਦੀ ਵਿਕਰੀ ਕਰ ਸਕਣਗੇ। ਕਰਿਆਣੇ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ, ਕਿਤਾਬਾਂ ਤੇ ਸਟੇਸ਼ਨਰੀ, ਸਕੂਲ ਬੈਗ ਦੀਆਂ ਦੁਕਾਨਾਂ ਸੋਮਵਾਰ ਤੇ ਸ਼ੁੱਕਰਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ, ਬਿਜਲੀ/ਮੋਬਾਈਲ ਦੁਕਾਨਾਂ/ ਡੀ.ਟੀ.ਐਚ ਸਰਵਿਸ/ ਬਿਜਲੀ ਵਾਲੀਆਂ ਵਸਤਾਂ ਦੀ ਰਿਪੇਅਰਿੰਗ/ ਬੂਟਾਂ/ਰੈਡੀਮੇਡ ਕਪੜਿਆਂ ਦੀਆਂ ਦੁਕਾਨਾਂ ਮੰਗਲਵਾਰ ਤੇ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ, ਸਪੇਅਰ ਪਾਰਟ ਤੇ ਹਰ ਤਰ੍ਹਾਂ ਦੀਆਂ ਰਿਪੇਅਰਿੰਗ/ਸਰਵਿਸ ਸਟੇਸ਼ਨ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨਿੱਚਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ, ਉਸਾਰੀ ਸਮੱਗਰੀ/ਹਾਰਡਵੇਅਰ/ਪਲਾਈਵੁੱਡ/ਆਈਰਨ ਸੈਨੀਟਰੀ/ਫਰਨੀਚਰ/ਪੇਂਟ/ਲਕੱੜ ਕਟਿੰਗ ਦੀਆਂ ਦੁਕਾਨਾਂ ਸ਼ਨਿੱਚਰਵਾਰ ਤੇ ਐਤਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ

ਬੇਕਰੀ/ਡਰਾਈ ਫਰੂਟ ਤੇ ਮਿਠਾਈ ਦੀਆਂ ਦੁਕਾਨਾਂ ਐਤਵਾਰ, ਸੋਮਵਾਰ ਤੇ ਮੰਗਲਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ, ਕਰੋਕਰੀ/ਜਨਰਲ ਸਟੋਰ/ਗਿਫਟ, ਸੁਨਿਆਰ/ਦਰਜੀ, ਡਰਾਈ ਕਲੀਨਰ/ਹੋਜ਼ਰੀ/ਕਪੜੇ ਦੇ ਵਪਾਰੀ/ਬੁਟਿਕਸ, ਫੋਟੋਗ੍ਰਾਫਰਸ/ਓਪਟੀਕਲ ਦੀਆਂ ਦੁਕਾਨਾ ਬੁੱਧਵਾਰ ਤੇ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ, ਪੋਲਟਰੀ/ਪਸ਼ੂ ਚਾਰੇ ਦੀ ਸਪਲਾਈ ਸੋਮਵਾਰ, ਬੁੱਧਵਾਰ ਤੇ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਨਾਈਟਰੋਜਨ ਦੀ ਸਪਲਾਈ ਸੋਮਵਾਰ ਤੇ ਸ਼ੁਕਰਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲੀਆਂ ਰਹਿਣਗੀਆਂ। ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਦੇ ਮੱਦੇਨਜ਼ਰ ਕੀਤੇ ਗਏ

ਇਹ ਹੁਕਮ ਪੁਲਿਸ ਮੁਲਾਜ਼ਮਾਂ, ਮਿਲਟਰੀ ਤੇ ਪੈਰਾ ਮਿਲਟਰੀ ਸਟਾਫ, ਡਾਕਟਰਾਂ, ਐਮਰਜੰਸੀ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ, ਹੋਮ ਗਾਰਡ ਦੇ ਮੈਂਬਰਾਂ, ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ, ਸਮੂਹ ਉਪ ਜ਼ਿਲ੍ਹਾ ਮੈਜਿਸਟਰੇਟ ਜਾਂ ਸਮਰੱਥ ਅਧਿਕਾਰੀ ਵੱਲੋਂ ਪਰਮਿਟ ਜਾਰੀ ਕੀਤਾ ਹੋਵੇ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ/ਫਰਮਾਂ/ਉਦਯੋਗਿਕ ਅਤੇ ਉਤਪਾਦਨ ਕੇਂਦਰਾਂ ਵੱਲੋਂ ਉਲੰਘਣਾਂ ਕਰਨ ਦੀ ਸੂਰਤ ਵਿੱਚ ਐਪੀਡੈਮਿਕ ਕੰਟਰੋਲ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।