ਉਦੈਪੁਰ ’ਚ ਪੰਜਵੇਂ ਦਿਨ ਕਰਫਿਊ ’ਚ ਦਿੱਤੀ ਜਾਵੇਗੀ ਚਾਰ ਘੰਟਿਆਂ ਦੀ ਢਿੱਲ

ਉਦੈਪੁਰ ’ਚ ਪੰਜਵੇਂ ਦਿਨ ਕਰਫਿਊ ’ਚ ਦਿੱਤੀ ਜਾਵੇਗੀ ਚਾਰ ਘੰਟਿਆਂ ਦੀ ਢਿੱਲ

ਉਦੈਪੁਰ। ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਕਨ੍ਹੱਈਆਲਾਲ ਕਤਲੇਆਮ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਕਰਫਿਊ ਤੋਂ ਬਾਅਦ ਅੱਜ ਪੰਜਵੇਂ ਦਿਨ ਵੀ ਚਾਰ ਘੰਟੇ ਦੀ ਢਿੱਲ ਰਹੇਗੀ। ਵਧੀਕ ਜ਼ਿਲ੍ਹਾ ਕੁਲੈਕਟਰ (ਸਿਟੀ) ਓਪੀ ਬੰਕਰ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਜਾਰੀ ਹੁਕਮਾਂ ਵਿੱਚ ਸ਼ਹਿਰ ਵਿੱਚ ਦੁਪਹਿਰ 12 ਵਜੇ ਤੋਂ ਸ਼ਨੀਵਾਰ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅਨਾਜਮੰਡੀ, ਘੰਟਾਘਰ, ਹਾਥੀਪੋਲ, ਅੰਬਾਮਾਤਾ, ਸੂਰਜਪੋਲ, ਸਵੀਨਾ, ਭੂਪਾਲਪੁਰਾ, ਗੋਵਰਧਨਵਿਲਾਸ, ਹੀਰਨਮਾਗਰੀ, ਪ੍ਰਤਾਪਨਗਰ ਅਤੇ ਸੁਖੇਰ ਥਾਣਾ ਖੇਤਰਾਂ ਵਿੱਚ ਲਾਗੂ ਕੀਤੇ ਗਏ।

ਕਰਫਿਊ ਵਿੱਚ ਚਾਰ ਘੰਟੇ ਦੀ ਢਿੱਲ ਦਿੱਤੀ ਗਈ ਹੈ। ਇਸ ਤੋਂ ਬਾਅਦ ਉਕਤ ਥਾਣਾ ਖੇਤਰ ’ਚ ਕਰਫਿਊ ਜਾਰੀ ਰਹੇਗਾ। ਇਸ ਦੌਰਾਨ ਅੱਜ ਤੋਂ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 28 ਜੂਨ ਨੂੰ ਅਨਾਜਮੰਡੀ ਇਲਾਕੇ ਦੇ ਮਾਲਦਾਰ ਗਲੀ ਦੇ ਰਹਿਣ ਵਾਲੇ ਕਨ੍ਹਈਲਾਲ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਉਦੈਪੁਰ ਸ਼ਹਿਰ ’ਚ ਰਾਤ 8 ਵਜੇ ਤੋਂ ਕਰਫਿਊ ਲਗਾ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ