ਪੰਜਾਬ

ਪਹਿਲੀ ਅਪ੍ਰੈਲ ਤੋਂ ਮਖਮਲੀ ਸੜਕਾਂ ਤੇ ਵੱਜੇਗਾ ਲੋਕਾਂ ਦੀਆਂ ਜੇਬਾਂ ਤੇ ਡਾਕਾ

Dacoity, People, Pockets, Played, Makkhamli,

5-15 ਰੁਪਏ ਪ੍ਰਤੀ ਪਰਚੀ ਕੀਤਾ ਵਾਧਾ

ਬਠਿੰਡਾ (ਅਸ਼ੋਕ ਵਰਮਾ ) | ਨਵੇਂ ਮਾਲੀ ਸਾਲ ਤੋਂ ਮਾਲਵੇ ਦੀਆਂ ਸੜਕਾਂ ਤੇ ਮਲਵਈਆਂ ਦੀ ਜੇਬ ਤੇ ਡਾਕਾ ਵੱਜਣ ਜਾ ਰਿਹਾ ਹੈ ਮਾਮਲਾ ਟੋਲ ਪਲਾਜਿਆਂ ਦੀ ਪਰਚੀ ਦਾ ਹੈ ਜਿਸ ਦੀਆਂ ਦਰਾਂ ‘ਚ ਪਹਿਲੀ ਅਪਰੈਲ ਤੋਂ ਭਾਰੀ ਵਾਧਾ ਕਰ ਦਿੱਤਾ ਗਿਆ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਬਠਿੰਡਾ ਜੀਰਕਪੁਰ ਕੌਮੀ ਸੜਕ ਮਾਰਗ ਨੰਬਰ 7 ਅਤੇ ਬਠਿੰਡਾ ਅੰਮ੍ਰਿਤਸਰ ਕੌਮੀ ਮਾਰਗ ਨੰਬਰ 64ਤੇ ਲੱਗੇ ਟੋਲ ਬੈਰੀਅਰਾਂ ਦੀਆਂ ਨਵੀਆਂ ਦਰਾਂ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਹਨ ਨਵੀਆਂ ਕੀਮਤਾਂ ਅਨੁਸਾਰ ਹਰ ਪ੍ਰਕਾਰ ਦੇ ਵਾਹਨ ਲਈ 5 ਤੋਂ 15 ਰੁਪਏ ਪ੍ਰਤੀ ਪਰਚੀ ਵਾਧਾ ਕੀਤਾ ਗਿਆ ਹੈ ਭਾਵੇਂ ਪੂਰੇ ਮਾਲਵੇ ਖ਼ਿੱਤੇ ਵਿੱਚ ਰੇਲਵੇ ਫਾਟਕਾਂ  ਤੋਂ ਮੁਕਤੀ ਮਿਲ ਗਈ ਹੈ ਅਤੇ ਮਲਵੱਈਆਂ  ਨੂੰ ਬਿਹਤਰ ਸੜਕ ਮਾਰਗ ਵੀ ਮਿਲ ਗਏ ਹਨ ਪਰ ਇਨ੍ਹਾਂ  ‘ਤੇ ਸਫ਼ਰ ਕਰਨ ਲਈ ਜੇਬ ਹਲਕੀ ਹੀ ਨਹੀਂ ਪਾਟਣ ਦਾ ਖਤਰਾ ਬਣ ਗਿਆ ਹੈ ਬਠਿੰਡਾ-ਅੰਮ੍ਰਿਤਸਰ ਸੜਕ ਮਾਰਗ ‘ਤੇ ਇਸ ਵੇਲੇ ਤਿੰਨ ਟੋਲ ਬੈਰੀਅਰ ਚੱਲ ਰਹੇ ਹਨ ਬਠਿੰਡਾ ਜਿਲ੍ਹੇ ‘ਚ ਜੀਦਾ ਟੋਲ ਬੈਰੀਅਰ ਦੇ ਕਾਰ  ਅਤੇ ਜੀਪ ਆਦਿ ਨੂੰ ਹੁਣ 95 ਰੁਪਏ ਅਦਾ ਕਰਨੇ ਪੈਣਗੇ ਜਦੋਂਕਿ ਇਸ ਤੋਂ ਪਹਿਲਾਂ ਇਹ ਪਰਚੀ 90 ਰੁਪਏ ਦੀ ਸੀ ਇੱਥੇ ਮਹੀਨਵਾਰ ਪਾਸ ਅਤੇ ਜਿਲ੍ਹੇ ‘ਚ ਰਜਿਸ਼ਟਰਡ ਕਮਰਸ਼ੀਅਲ ਗੱਡੀਆਂ ਦੀ ਵੀ ਫੀਸ ਵਧਾ ਦਿੱਤੀ ਗਈ ਹੈ ਬਠਿੰਡਾ ਤੋਂ ਅੰਮ੍ਰਿਤਸਰ ਜਾਣ ਲਈ ਇੱਕ ਕਾਰ ਚਾਲਕ ਨੂੰ ਇਸ ਸੜਕ ਤੇ ਬਣੇ ਟੋਲ ਬੈਰੀਅਰਾਂ ਤੇ ਤਕਰੀਬਨ 240 ਰੁਪਏ ਦਾ ਰਗੜਾ ਲਗਦਾ ਸੀ ਜਿਸ ‘ਚ ਹੁਣ ਔਸਤਨ 15 ਰੁਪਏ ਦਾ ਵਾਧਾ ਹੋ ਗਿਆ ਹੈ  ਇਵੇਂ ਹੀ ਇਨ੍ਹਾਂ ਸੜਕਾਂ ਤੇ ਚੱਲਣ ਵਾਲੀਆਂ ਮਿੰਨੀ ਬੱਸਾਂ,ਵੱਡੀਆਂ ਬੱਸਾਂ, ਟਰੱਕ, ਹੈਵੀ ਗੱਡੀਆਂ ਤੇ ਵੀ ਨਵੀਆਂ ਦਰਾਂ ਲਾਗੂ ਕੀਤੀਆਂ ਹਨ ਜਿੰਨ੍ਹਾਂ ਦਾ ਅੰਤ ਨੂੰ ਬੋਝ ਆਮ ਆਦਮੀ ਤੇ ਹੀ ਪਵੇਗਾ ਬਠਿੰਡਾ-ਜ਼ੀਰਕਪੁਰ ਸੜਕ ‘ਤੇ ਬਠਿੰਡਾ ਜਿਲ੍ਹੇ ਦੇ ਪਿੰਡ ਲਹਿਰਾ ਬੇਗਾ ਸਮੇਤ ਕੁੱਲ ਪੰਜ ਟੋਲ ਪਲਾਜ਼ਾ ਬਣੇ ਹਨ ਸਰਕਾਰੀ ਨਿਯਮਾਂ ਮੁਤਾਬਕ ਇਸ ਕੌਮੀ ਮਾਰਗ ਤੇ ਚਾਰ ਟੋਲ ਬੈਰੀਅਰ ਲੱਗਣੇ ਸਨ ਕੇਂਦਰੀ ਨਿਯਮਾਂ ਅਨੁਸਾਰ ਜੇ ਇੱਕ ਕੌਮੀ ਮਾਰਗ ਨੂੰ ਦੂਜੇ ਕੌਮੀ ਮਾਰਗ ਨੂੰ ਕਰਾਸ ਕਰਦਾ ਹੈ ਤਾਂ ਇਸ ਸੂਰਤ ‘ਚ ਇੱਕ ਟੋਲ ਪਲਾਜਾ ਹੋਰ ਵਧ ਜਾਂਦਾ ਹੈ ਇਸ ਕੌਮੀ ਮਾਰਗ ‘ਤੇ ਸਫਰ ਕਰਨ ਵਾਲਿਆਂ ਨੂੰ ਰਾਜਪੁਰਾ ਵਿਚ ਪੈਂਦੇ ਅੰਬਾਲਾ ਲੁਧਿਆਣਾ ਕੌਮੀ ਮਾਰਗ ਕਾਰਨ ਪਹਿਲਾਂ ਹੀ ਵੱਡੀ ਮਾਰ ਪੈ ਰਹੀ ਸੀ ਪ੍ਰੰਤੂ ਨਵੀਆਂ ਦਰਾਂ ਨਾਲ ਤਾਂ ਆਮ ਆਦਮੀ ਨੂੰ ਝੰਬਣ ‘ਚ ਕੋਈ ਕਸਰ ਬਾਕੀ ਨਹੀਂ ਬਚੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top