ਦਾਖਾ ਤੋਂ ਮਨਪ੍ਰੀਤ ਇਆਲੀ ਦੀ ਵੱਡੀ ਜਿੱਤ

0
Dakha: Manpreet Iyali, Won

– ਦਾਖਾ ਤੋਂ ਮਨਪ੍ਰੀਤ ਇਆਲੀ ਦੀ ਵੱਡੀ ਜਿੱਤ
– ਕਾਂਗਰਸੀ ਉਮੀਦਵਾਰ ਨੂੰ 14 ਹਜਾਰ ਤੋਂ ਜਿਆਦਾ ਵੋਟਾਂ ਨਾਲ ਹਰਾਇਆ

ਦਾਖਾ, ਸੱਚ ਕਹੂੰ ਨਿਊਜ਼। ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ। ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਨੂੰ 14 ਹਜਾਰ ਤੋਂ ਜਿਆਦਾ ਵੋਟਾਂ ਨਾਲ ਹਰਾ ਕੇ ਦਾਖਾ ਸੀਟ ‘ਤੇ ਕਬਜ਼ਾ ਕਰ ਲਿਆ ਹੈ। ਵੋਟਾਂ ਦੀ ਗਿਣਤੀ ਦੇ 16 ਰਾਊਂਡ ਪੂਰੇ ਹੋ ਚੁੱਕੇ ਹਨ ਜਿਹਨਾਂ ਵਿੱਚ ਇਆਲੀ ਨੂੰ 66286 ਵੋਟਾਂ ਤੇ ਕਾਂਗਰਸ ਦੇ ਸੰਦੀਪ ਸੰਧੂ ਨੂੰ 51610 ਵੋਟਾਂ ਮਿਲੀਆਂ ਹਨ।

ਇਆਲੀ ਨੇ ਅੱਜ ਸ਼ੁਰੂ ਤੋਂ ਹੀ ਕਾਂਗਰਸੀ ਉਮੀਦਵਾਰ ਤੋਂ ਵਾਧਾ ਬਣਾਇਆ ਹੋਇਆ ਸੀ ਤੇ ਇਹ ਵਾਧਾ ਹਰ ਰਾਊਂਡ ‘ਚ ਹੋਰ ਵੀ ਜ਼ਿਆਦਾ ਹੁੰਦਾ ਗਿਆ ਤੇ ਆਖਰ ਅਕਾਲੀ ਦਲ ਦੇ ਉਮੀਦਵਾਰ ਦੀ ਝੋਲੀ ‘ਚ ਜਿੱਤ ਪੈ ਗਈ। ਆਪਣੀ ਇਸ ਜਿੱਤ ‘ਤੇ ਉਤਸ਼ਾਹਿਤ ਮਨਪ੍ਰੀਤ ਇਆਲੀ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਉਹਨਾਂ ਦੀ ਇਹ ਜਿੱਤ ਇਹ ਸਾਬਤ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਜੋ ਉਹਨਾਂ ਵਿੱਚ ਵਿਸ਼ਵਾਸ ਦਿਖਾਇਆ ਹੈ ਉਹ ਲੋਕਾਂ ਦੇ ਵਿਸ਼ਵਾਸ ‘ਤੇ ਪੂਰਾ ਉਤਰਨਗੇ ਤੇ ਇਲਾਕੇ ਦੇ ਵਿਕਾਸ ਲਈ ਪੂਰੀ ਵਾਹ ਲਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Dakha: Manpreet Iyali, Won