ਗ੍ਰੈਂਡ ਸਲੇਮ ਯੂਐਸ ਓਪਨ ‘ਚ ਡੇਨਿਲ ਮੇਦਵੇਦੇਵ ਪ੍ਰੀ ਕੁਆਰਟਰ ਫਾਈਨਲ ‘ਚ ਪੁੱਜੇ

0
Daniil Medvedev

 Grand Slam US Open | ਅਮਰੀਕਾ ਦੇ ਜੇਜੇ ਵੋਲਫ਼ ਨੂੰ ਹਰਾਇਆ
ਮਹਿਲਾ ਵਰਗ ‘ਚ ਯੂਨਾਨ ਦੀ ਮਾਰੀਆ ਸਕਾਰੀ ਨੇ ਅਮਰੀਕਾ ਦੀ ਅਮਾਂਡਾ ਨੂੰ ਹਰਾਇਆ

ਨਿਊਯਾਰਕ। ਤੀਜਾ ਦਰਜਾ ਪ੍ਰਾਪਤ ਰੂਸ ਦੇ ਡੇਨਿਲ ਮੇਦਵੇਦੇਵ (Daniel Medvedev) ਨੇ ਸ਼ਨਿੱਚਰਵਾਰ ਨੂੰ ਤੀਜੇ ਗੇੜ ਦਾ ਮੁਕਾਬਲਾ ਆਸਾਲੀ ਨਾਲ ਲਗਾਤਾਰ ਸੈੱਟਾਂ ‘ਚ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ।

Daniil Medvedev

Daniel Medvedev reaches pre-quarterfinals at Grand Slam US Open

ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੇ ਖਿਡਾਰੀ ਮੇਦਵੇਦੇਵ (Daniel Medvedev)  ਨੇ ਅਮਰੀਕਾ ਦੇ ਜੇਜੇ ਵੋਲਫ਼ ਨੂੰ ਇੱਕ ਘੰਟਾ 48 ਮਿੰਟ ‘ਚ 6-3, 6-3, 6-2 ਨਾਲ ਹਰਾ ਕੇ ਆਖਰੀ-16 ‘ਚ ਪਹੁੰਚੇ ਗਏ। ਮੇਦਵੇਦੇਵ (Daniel Medvedev)  ਨੇ ਮੈਚ ‘ਚ ਸੱਤ ਵਾਰ ਵਿਰੋਧੀ ਖਿਡਾਰੀਆਂ ਦੀ ਸਰਵਿਸ ਤੋੜੀ ਤੇ 33 ਵਿਨਰਸ ਲਾਏ। ਵੋਲਫ਼ ਨੂੰ ਮੈਚ ‘ਚ 41 ਗਲਤੀਆਂ ਕਰਨੀ ਭਾਰੀ ਪੈ ਗਈਆਂ। ਓਧਰ ਮਹਿਲਾ ਵਰਗ ‘ਚ 15ਵੀਂ ਸੀਡ ਯੂਨਾਨ ਦੀ ਮਾਰੀਆ ਸਕਾਰੀ ਨੇ ਅਮਰੀਕਾ ਦੀ ਅਮਾਂਡਾ ਅਨੀਸੀਮੋਵਾ ਨੂੰ ਸਿਰਫ਼ 55 ਮਿੰਟਾਂ ‘ਚ 6-3, 6-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.