ਗੁਰਬਤ ਦੀ ਜ਼ਿੰਦਗੀ ਜਿਓ ਰਹੇ ਦਰਸ਼ਨ ਸਿੰਘ ਨੂੰ ਮੁੱਕਿਆ ਮੀਂਹ-ਕਣੀ ਦਾ ਫਿਰਕ

0

ਛੱਪਰ ‘ਚ ਰਹਿੰਦੇ ਪਰਿਵਾਰ ਨੂੰ ਕੁੱਝ ਘੰਟਿਆਂ ‘ਚ ਹੀ ਪੱਕਾ ਮਕਾਨ ਹੋਇਆ ਨਸੀਬ

ਚੁੱਘੇ ਕਲਾਂ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਣਾ ਸਦਕਾ ਪੂਰੇ ਵਿਸ਼ਵ ‘ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਚੁੱਘੇ ਕਲਾਂ ਦੀ ਸਾਧ ਸੰਗਤ ਵੱਲੋਂ ਪਿੰਡ ਬੀੜ ਤਲਾਬ ਬਸਤੀ ਨੰ. 6 ‘ਚ ਗੁਰਬਤ ਦੀ ਜਿੰਦਗੀ ਜਿਓ ਰਹੇ ਇਕ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ। ਦਰਸ਼ਨ ਸਿੰਘ ਮਕਾਨ ਡਿੱਗਣ ਕਾਰਨ ਛੱਪਰ ਤੇ ਪਲਾਸਟਿਕ ਦਾ ਲਿਫਾਫਾ ਪਾ ਕੇ ਉਸ ‘ਚ ਦਿਨ ਕੱਟ ਰਿਹਾ ਸੀ। ਮਕਾਨ ਦੀ ਉਸਾਰੀ ਤੇ  ਅੰਗਰੇਜ ਸਿੰਘ ਇੰਸਾਂ ਦੇ ਕੈਨੇਡਾ ਗਏ ਲੜਕੇ ਕੁਲਵੀਰ ਸਿੰਘ ਵੱਲੋਂ ਪਰਮਾਰਥ ਕੀਤਾ ਗਿਆ ਸੀ।

ਬਲਾਕ ਦੇ ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਰਸ਼ਨ ਸਿੰਘ ਆਪਣੀ ਪਤਨੀ ਤੇ ਇਕ ਲੜਕੇ ਸਮੇਤ ਕੱਚੇ ਤੇ ਖਸਤਾ ਹਾਲਤ ਮਕਾਨ ‘ਚ ਰਹਿ ਰਿਹਾ ਸੀ ਉਸ ਨੂੰ ਮਕਾਨ ਦੇ ਡਿੱਗਣ ਦਾ ਡਰ ਹਮੇਸ਼ਾ ਸਤਾਉਦਾ ਰਹਿੰਦਾ ਸੀ ਪਿੱਛਲੇ ਦਿਨੀਂ ਬਰਸਾਤ ਹੋਣ ਕਾਰਨ ਉਸ ਦਾ ਮਕਾਨ ਅਤੇ ਕੰਧ ਡਿੱਗ ਪਈ ਸੀ ਮਕਾਨ ਦੇ ਡਿੱਗਣ ਕਾਰਨ ਉਹ ਤਾਂ ਵਾਲ-ਵਾਲ ਬਚ ਗਏ ਪ੍ਰੰਤੂ ਮਕਾਨ ਅੰਦਰ ਪਿਆ ਸਮਾਨ ਟੁੱਟ ਗਿਆ ਸੀ।

ਮਕਾਨ ਨੂੰ ਬਣਾਉਣ ਸਬੰਧੀ ਉਨ੍ਹਾਂ ਕਈ ਸਮਾਜ ਸੇਵੀਆਂ ਤੇ ਪੰਚਾਇਤ ਕੋਲ ਵੀ ਪਹੁੰਚ ਕੀਤੀ ਪ੍ਰੰਤੂ ਉਸ ਦਾ ਹੱਲ ਨਾ ਹੋ ਸਕਿਆ ਦਰਸ਼ਨ ਸਿੰਘ ਪਿੰਡਾਂ ‘ਚ ਨਲਕੇ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ, ਉਸ ਕੋਲ ਇੰਨ੍ਹੀ ਜਿਆਦਾ ਪੂੰਜੀ ਨਹੀਂ ਸੀ ਕਿ ਉਹ ਆਪਣੇ ਕਮਰੇ ਦੀ ਛੱਤ ਪਾ ਸਕਦਾ ਦਰਸ਼ਨ ਸਿੰਘ ਦੀ ਇਸ ਸਮੱਸਿਆ ਦਾ ਪਤਾ ਲੱਗਦਿਆਂ ਹੀ ਸਾਧ ਸੰਗਤ ਵੱਲੋਂ ਦਰਸ਼ਨ ਸਿੰਘ ਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਦੇਖਦੇ ਹੀ ਦੇਖਦੇ ਕੁੱਝ ਘੰਟਿਆਂ ‘ਚ ਸ਼ਰਧਾਲੂਆਂ ਵੱਲੋਂ ਮਕਾਨ ਦੀ ਛੱਤ ਪਾ ਕੇ ਦਰਸ਼ਨ ਸਿੰਘ ਹਵਾਲੇ ਕਰ ਦਿੱਤਾ ਗਿਆ। ਦਰਸ਼ਨ ਸਿੰਘ ਵੱਲੋਂ ਮਕਾਨ ਬਣਾਉਣ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਜ਼ਿਲਾ ਪੱਚੀ ਮੈਂਬਰ ਗੁਰਤੇਜ ਸਿੰਘ ਇੰਸਾਂ ਦਿਓਣ, ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਮੁਲਤਾਨੀਆਂ, ਗੁਰਮੇਲ ਸਿੰਘ ਇੰਸਾਂ ਤਿਉਣਾ, ਅਵਤਾਰ ਸਿੰਘ ਇੰਸਾਂ ਵਿਰਕ, ਜਗਤਪ੍ਰੀਤ ਸਿੰਘ ਘੋਨਾ ਬੱਲੂਆਣਾ, ਨਿਰਮਲ ਸਿੰਘ ਇੰਸਾਂ ਦਿਓਣ, ਅੰਗਰੇਜ ਸਿੰਘ ਇੰਸਾਂ ਤਿਉਣਾ, ਭੰਗੀਦਾਸ ਜਸਵੰਤ ਸਿੰਘ ਇੰਸਾਂ ਬੀੜ ਤਲਾਬ, ਜਗਤਾਰ ਸਿੰਘ ਇੰਸਾਂ ਬੀੜ ਤਲਾਬ, ਜਰਨੈਲ ਸਿੰਘ ਇੰਸਾਂ ਬੀੜ ਤਲਾਬ, ਗੁਰਜੰਟ ਪ੍ਰਧਾਨ ਤਿਉਣਾ, ਜਗਸੀਰ ਸਿੰਘ ਇੰਸਾਂ ਚੱਕ ਅੂਰ ਸਿੰਘ ਤੇ ਗੋਰਾ ਬੰਬੀਹਾ ਮੌਜ਼ੂਦ ਸਨ।

ਰਾਹਗੀਰਾਂ ਨੇ ਵੀ ਕੀਤਾ ਸ਼ਰਧਾਲੂਆਂ ਦੇ ਜ਼ਜਬੇ ਨੂੰ ਸਲਾਮ

ਡੇਰਾ ਸ਼ਰਧਾਂਲੂਆਂ ਦੇ ਨੇਕ ਕਾਰਜ ਨੂੰ ਵੇਖ ਕੇ ਸੜਕ ਤੋਂ ਗੁਜਰਨ ਵਾਲੇ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਂਲੂ ਹਮੇਸ਼ਾ ਲੋਕ ਭਲਾਈ ਦੇ ਕਾਰਜ ਅੱਗੇ ਹੋ ਕੇ ਕਰਦੇ ਹਨ, ਚਾਹੇ ਕਿਸੇ ਨੂੰ ਖ਼ੂਨ ਦੇ ਕੇ ਉਸ ਦੀ ਜਾਨ ਬਚਾਉਣੀ ਹੋਵੇ, ਚਾਹੇ ਪੌਦੇ ਲਾ ਕੇ ਵਾਤਾਵਰਣ ਨੂੰ ਬਚਾਉਣਾ ਹੋਵੇ ਚਾਹੇ ਕਿਸੇ ਗਰੀਬ ਦਾ ਮਕਾਨ ਬਣਾਉਣਾ ਹੋਵੇ ਪਹਿਲ ਦੇ ਅਧਾਰ ‘ਤੇ ਦਿਲ ਲਾ ਕੇ ਸੇਵਾ ਕਰਦੇ ਹਨ ਅਜਿਹਾ ਜਜਬਾ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦਾ।

ਮੈਂ ਨਹੀਂ ਬਣਾ ਸਕਦਾ ਸੀ ਸਾਰੀ ਉਮਰ ਪੱਕਾ ਮਕਾਨ : ਦਰਸ਼ਨ ਸਿੰਘ

ਮਕਾਨ ਡਿੱਗਣ ਕਾਰਨ ਦਰਸ਼ਨ ਸਿੰਘ ਆਪਣੇ ਪਰਿਵਾਰ ਸਮੇਂ ਘਰ ‘ਚ ਹੀ ਕਾਨਿਆਂ ਦਾ ਛੱਪਰ ਬਣਾ ਕੇ ਉਸ ‘ਚ ਰਹਿ ਰਿਹਾ ਸੀ ਮਕਾਨ ਬਣਾਉਣ ਲਈ ਉਸ ਨੇ ਕਈ ਥਾਵਾਂ ਤੋਂ ਮੱਦਦ ਮੰਗੀ ਪ੍ਰੰਤੂ ਉਸ ਦੀ ਫਰਿਆਦ ਵਾਲੀ ਚਿੱਠੀ ਕਿਸੇ ਵੀ ਵਿਭਾਗ ਦੇ ਅਧਿਕਾਰੀਆਂ ਨੇ ਨਹੀਂ ਚੁੱਕੀ। ਉਸ ਨੇ ਦੱਸਿਆ ਕਿ ਉਹ ਪਿੰਡਾਂ ‘ਚ ਨਲਕੇ ਲਗਾਉਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਹੈ, ਉਸ ਕੋਲ ਕੋਈ ਪੈਸਾ ਨਹੀਂ ਹੈ, ਉਸ ਨੇ ਦੱਸਿਆ ਕਿ ਜੇਕਰ ਡੇਰਾ ਸ਼ਰਧਾਲੂ ਉਸ ਦਾ ਮਕਾਨ ਨਾ ਬਣਾ ਕੇ ਦਿੰਦੇ ਤਾਂ ਉਹ ਸਾਰੀ ਉਮਰ ਆਪਣੀ ਛੱਪਰ ‘ਚ ਹੀ ਕੱਢ ਲੈਦਾ ਕਿਉਂਕਿ ਉਹ ਸਾਰੀ ਉਮਰ ਪੱਕਾ ਮਕਾਨ ਨਹੀਂ ਬਣਾ ਸਕਦਾ ਸੀ ਪਰ ਸ਼ਰਧਾਂਲੂਆਂ ਨੇ ਤਾਂ ਉਸ ਦਾ ਮਹਿਲ ਬਣਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.