ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਨਿਸ਼ਾਨੇਬਾਜ਼ ਮਨਪ੍ਰੀਤ ਕੌਰ ਨੇ ਯੂਥ ਨੈਸ਼ਨਲ ਚੈਂਪੀਅਨਸ਼ਿਪ ‘ਚ ਹਾਸਲ ਕੀਤਾ ਸੋਨ ਤਗਮਾ

0
210

ਬੰਗਲਾਦੇਸ਼ ਵਿਖੇ ਹੋਣ ਜਾ ਰਹੇ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਲਈ ਹੋਈ ਚੋਣ

ਮਲੋਟ, (ਮਨੋਜ)| ਨਿਸ਼ਾਨੇਬਾਜ਼ੀ ਦੀ ਸ਼ਾਨਦਾਰ ਰਵਾਇਤ ਨੂੰ ਅੱਗੇ ਤੋਰਦੇ ਹੋਏ ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਇੱਕ ਵਾਰ ਫਿਰ ਖੇਡਾਂ ਦੇ ਖੇਤਰ ਵਿੱਚ ਕਾਲਜ ਦਾ ਗੌਰਵ ਵਧਾਇਆ ਹੈ |

ਕਾਲਜ ਦੇ ਪਿ੍ੰਸੀਪਲ ਡਾ. ਐਸ.ਐਸ. ਸੰਘਾ ਨੇ ਦੱਸਿਆ ਕਿ ਕਾਲਜ ਦੀ ਨਿਸ਼ਾਨੇਬਾਜ਼ ਮਨਪ੍ਰੀਤ ਕੌਰ ਨੇ ਗੋਆ ਵਿਖੇ ਹੋਏ ਚੌਥੇ ਯੂਥ ਨੈਸ਼ਨਲ ਗੇਮਜ਼ ਚੈਂਪੀਅਨਸ਼ਿਪ ਵਿੱਚ ਹੋਏ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਅਤੇ ਇਸ ਪ੍ਰਾਪਤੀ ਦੇ ਆਧਾਰ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਬੰਗਲਾਦੇਸ਼ ਲਈ ਚੁਣੀ ਗਈ |

ਕਾਲਜ ਪਿ੍ੰਸੀਪਲ ਸ਼੍ਰੀ ਸੰਘਾ ਨੇ ਕਿਹਾ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਾਲਜ ਮੈਨੇਜਮੈਂਟ ਵੱਲੋਂ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਨਪ੍ਰੀਤ ਅਤੇ ਉਸ ਦੇ ਮਾਪਿਆਂ ਨੂੰ ਸ਼ੂਟਿੰਗ ਕੋਚ ਮੈਡਮ ਵੀਰਪਾਲ ਕੌਰ, ਰਾਮ ਲਾਲ ਅਤੇ ਮੈਡਮ ਅਮਨ ਨੂੰ ਮੁਬਾਰਕ ਬਾਦ ਦਿੱਤੀ ਅਤੇ ਮਨਪ੍ਰੀਤ ਨੂੰ ਅਗਲੇ ਮੁਕਾਬਲੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ